1 ਅਪ੍ਰੈਲ 2020 ਤੋਂ ਪੇਸ਼ ਹੋਵੇਗਾ GST ਰਿਟਰਨ ਦਾ ਸਧਾਰਣ ਫਾਰਮੈਟ : ਸੀਤਾਰਮਨ

02/01/2020 5:55:49 PM

ਨਵੀਂ ਦਿੱਲੀ — ਗੁਡਸ ਐਂਡ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ਦੇ ਰਿਟਰਨ ਦਾ ਸਰਲ ਫਾਰਮ ਫਾਰਮੈਟ ਅਪ੍ਰੈਲ 2020 ਤੋਂ ਸ਼ੁਰੂ ਕੀਤਾ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਦੌਰਾਨ ਇਸ ਜਾਣਕਾਰੀ ਦਿੱਤੀ। ਲੋਕ ਸਭਾ ਵਿਚ ਆਪਣੇ ਕਾਰਜਕਾਲ ਦਾ ਦੂਜਾ ਬਜਟ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਜੀਐਸਟੀ ਨੇ ਇੰਸਪੈਕਟਰ ਰਾਜ ਨੂੰ ਖਤਮ ਕਰ ਦਿੱਤਾ ਹੈ ਅਤੇ ਲੌਜਿਸਟਿਕ ਖੇਤਰ ਨੂੰ ਸਹਾਇਤਾ ਪਹੁੰਚਾਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਖਪਤਕਾਰਾਂ ਨੂੰ 1 ਲੱਖ ਕਰੋੜ ਰੁਪਏ ਦੀ ਬਚਤ ਹੋਵੇਗੀ। ਉਨ੍ਹਾਂ ਕਿਹਾ ਜੀਐਸਟੀ ਲਾਗੂ ਹੋਣ ਤੋਂ ਬਾਅਦ ਹਰ ਪਰਿਵਾਰ ਨੂੰ ਮਾਸਿਕ ਖਰਚਿਆਂ ਵਿਚ ਚਾਰ ਪ੍ਰਤੀਸ਼ਤ ਦੀ ਬਚਤ ਹੋ ਰਹੀ ਹੈ।' ਉਨ੍ਹਾਂ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ ਜੀਐਸਟੀ ਨੇ ਦੋ ਲੱਖ ਨਵੇਂ ਟੈਕਸਦਾਤਾਵਾਂ ਨੂੰ ਜੋੜਿਆ ਹੈ। ਇਸ ਦੇ ਤਹਿਤ 40 ਕਰੋੜ ਰਿਟਰਨ ਦਾਖਲ ਕੀਤੇ ਗਏ ਹਨ ਅਤੇ 105 ਕਰੋੜ ਈ-ਵੇਅ ਬਿੱਲ ਬਣਾਏ ਗਏ ਹਨ। ਬਜਟ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਸਾਬਕਾ ਵਿੱਤ ਮੰਤਰੀ ਅਤੇ ਜੀਐਸਟੀ ਦੇ ਨਿਰਮਾਤਾ ਅਰੁਣ ਜੇਤਲੀ ਨੂੰ ਸ਼ਰਧਾਂਜਲੀ ਭੇਟ ਕੀਤੀ। ਜੀਐਸਟੀ ਸਿਸਟਮ 1 ਜੁਲਾਈ, 2017 ਤੋਂ ਲਾਗੂ ਹੋ ਗਿਆ ਸੀ। ਇਸ ਵਾਰ ਜਨਵਰੀ ਵਿਚ ਜੀਐਸਟੀ ਦੇ ਤਹਿਤ 1.1 ਲੱਖ ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਇਕੱਤਰ ਹੋਇਆ ਸੀ। ਇਹ ਲਗਾਤਾਰ ਤੀਸਰਾ ਮਹੀਨਾ ਹੈ ਜਦੋਂ ਜੀਐਸਟੀ ਤੋਂ ਇਕ ਲੱਖ ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਪ੍ਰਾਪਤ ਹੋਇਆ ਹੈ।


Related News