ਵਿੱਤੀ ਸਾਲ 2020-21 ''ਚ GDP ''ਚ 7.7 ਫ਼ੀਸਦੀ ਦੀ ਗਿਰਾਵਟ ਦਾ ਅਨੁਮਾਨ

01/07/2021 10:38:40 PM

ਨਵੀਂ ਦਿੱਲੀ-  ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਭਾਰਤ ਦੀ ਅਰਥਵਿਵਸਥਾ ਵਿਚ ਚਾਲੂ ਵਿੱਤੀ ਸਾਲ (2020-21) ਵਿਚ 7.7 ਫ਼ੀਸਦੀ ਦੀ ਗਿਰਾਵਟ ਆਉਣ ਦਾ ਅਨੁਮਾਨ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 2019-20 ਕੁੱਲ ਘਰੇਲੂ ਪੈਦਾਵਾਰ (ਜੀ. ਡੀ. ਪੀ.) ਵਿਚ 4.2 ਫ਼ੀਸਦੀ ਦਾ ਵਾਧਾ ਹੋਇਆ ਸੀ। 

ਰਾਸ਼ਟਰੀ ਅੰਕੜਾ ਦਫ਼ਤਰ (ਐੱਨ. ਐੱਸ. ਓ.) ਵੱਲੋਂ ਵੀਰਵਾਰ ਨੂੰ ਜਾਰੀ ਰਾਸ਼ਟਰੀ ਆਮਦਨ ਦੇ ਪਹਿਲੇ ਅਗਾਊਂ ਅਨੁਮਾਨ ਵਿਚ ਕਿਹਾ ਗਿਆ ਹੈ ਕਿ ਖੇਤੀ ਅਤੇ ਜਨਤਕ ਸਹੂਲਤ ਸੇਵਾਵਾਂ ਜਿਵੇਂ ਕਿ ਬਿਜਲੀ ਅਤੇ ਗੈਸ ਸਪਲਾਈ ਨੂੰ ਛੱਡ ਕੇ ਅਰਥਵਿਵਸਥਾ ਦੇ ਲਗਭਗ ਸਾਰੇ ਖੇਤਰਾਂ ਵਿਚ ਗਿਰਾਵਟ ਆਵੇਗੀ। ਮੁੱਖ ਤੌਰ 'ਤੇ ਨਿਰਮਾਣ ਅਤੇ ਸੇਵਾ ਖੇਤਰ ਦੇ ਖ਼ਰਾਬ ਪ੍ਰਦਰਸ਼ਨ ਦੀ ਵਜ੍ਹਾ ਨਾਲ ਅਰਥਵਿਵਸਥਾ ਵਿਚ ਗਿਰਾਵਟ ਆਉਣ ਦਾ ਅਨੁਮਾਨ ਹੈ।

ਐੱਨ. ਐੱਸ. ਓ. ਮੁਤਾਬਕ, "2020-21 ਵਿਚ ਸਥਿਰ ਮੁੱਲ (2011-12) 'ਤੇ ਜੀ. ਡੀ. ਪੀ. 134.40 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ। ਉੱਥੇ ਹੀ, 2019-20 ਵਿਚ ਜੀ. ਡੀ. ਪੀ. ਦੇ ਸ਼ੁਰੂਆਤੀ ਅਨੁਮਾਨ 145.66 ਲੱਖ ਕਰੋੜ ਰੁਪਏ ਰਿਹਾ ਹੈ। 2020-21 ਵਿਚ ਅਸਲ ਜੀ. ਡੀ. ਪੀ. ਵਿਚ ਅਨੁਮਾਨਤ 7.7 ਫ਼ੀਸਦੀ ਦੀ ਗਿਰਾਵਟ ਆਵੇਗੀ। ਇਸ ਤੋਂ ਪਹਿਲਾਂ 2019-20 ਵਿਚ ਜੀ. ਡੀ. ਪੀ. ਦੀ ਵਾਧਾ ਦਰ 4.2 ਫ਼ੀਸਦੀ ਰਹੀ ਸੀ।"

Sanjeev

This news is Content Editor Sanjeev