ਚਾਲੂ ਵਿੱਤੀ ਸਾਲ ''ਚ GDP ਦੀ ਵਾਧਾ ਦਰ 7.1 ਫੀਸਦੀ ਰਹਿਣ ਦਾ ਅਨੁਮਾਨ

05/31/2019 11:01:32 AM

ਮੁੰਬਈ—ਦੇਸ਼ ਦੀ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਔਸਤ ਵਾਧਾ ਦਰ ਚਾਲੂ ਵਿੱਤੀ ਸਾਲ 'ਚ 7.1 ਫੀਸਦੀ ਰਹਿਣ ਦਾ ਅਨੁਮਾਨ ਹੈ। ਉਦਯੋਗ ਮੰਡਲ ਫਿੱਕੀ ਦੇ ਆਰਥਿਕ ਦ੍ਰਿਸ਼ੀ ਸਰਵੇ 'ਚ ਇਹ ਅਨੁਮਾਨ ਲਗਾਇਆ ਗਿਆ ਹੈ। ਸਰਵੇ 'ਚ ਅਨੁਮਾਨ ਲਗਾਇਆ ਗਿਆ ਹੈ ਕਿ 2020-21 'ਚ ਜੀ.ਡੀ.ਪੀ. ਦੀ ਵਾਧਾ ਦਰ ਮਾਮੂਲੀ ਵਧ ਕੇ 7.2 ਫੀਸਦੀ 'ਤੇ ਪਹੁੰਚ ਜਾਵੇਗੀ।
ਫਿੱਕੀ ਨੇ ਕਿਹਾ ਕਿ 2019-20 'ਚ ਜੀ.ਡੀ.ਪੀ. ਦੀ ਵਾਧਾ ਦਰ ਘੱਟੋ-ਘੱਟ ਅਤੇ ਜ਼ਿਆਦਾਤਰ ਅਨੁਮਾਨ 6.8 ਫੀਸਦੀ ਤੋਂ 7.3 ਫੀਸਦੀ ਦੇ ਵਿਚਕਾਰ ਹੈ। ਇਹ ਸਰਵੇ ਮਈ 2019 'ਚ ਕੀਤਾ ਗਿਆ ਹੈ। ਇਸ 'ਚ ਉਦਯੋਗ, ਬੈਂਕਿੰਗ ਅਤੇ ਵਿੱਤੀ ਸੇਵਾ ਖੇਤਰ ਦੇ ਅਰਥਸ਼ਾਸਤਰੀਆਂ ਦੇ ਵਿਚਾਰ ਲਏ ਹਨ। ਚਾਲੂ ਵਿੱਤੀ ਸਾਲ 'ਚ ਖੇਤੀਬਾੜੀ ਅਤੇ ਸੰਬੰਧਤ ਗਤੀਵਿਧੀਆਂ ਦੀ ਔਸਤ ਵਾਧਾ ਦਰ ਤਿੰਨ ਫੀਸਦੀ, ਉਦਯੋਗ ਅਤੇ ਸੇਵਾ ਖੇਤਰ ਦੀ ਕ੍ਰਮਵਾਰ 6.9 ਫੀਸਦੀ ਅਤੇ 8 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਉਦਯੋਗਿਕ ਉਤਪਾਦਨ ਖੇਤਰ (ਆਈ.ਆਈ.ਪੀ.) ਖੇਤਰ ਲਈ ਚਾਲੂ ਵਿੱਤੀ ਸਾਲ 'ਚ ਔਸਤ ਵਾਧਾ ਦਰ 4.4 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਆਈ.ਆਈ.ਪੀ. ਦੀ ਵਾਧਾ ਦਰ ਘੱਟੋ ਘੱਟ 3.3 ਫੀਸਦੀ ਤੋਂ ਜ਼ਿਆਦਾਤਰ 5.5 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਸਰਵੇ 'ਚ ਕਿਹਾ ਗਿਆ ਹੈ ਕਿ 2019-20 'ਚ ਥੋਕ ਮੁੱਲ ਸੂਚਕਾਂਕ ਆਧਾਰਿਤ ਮੁਦਰਾਸਫੀਤੀ 3.1 ਫੀਸਦੀ ਰਹੇਗੀ। ਇਸ ਦੇ ਘੱਟੋ-ਘੱਟ 2.1 ਫੀਸਦੀ ਅਤੇ ਅਧਿਕਤਮ 4 ਫੀਸਦੀ ਰਹਿਣ ਦਾ ਅਨੁਮਾਨ ਹੈ। ਇਸ ਤਰ੍ਹਾਂ ਉਪਭੋਗਤਾ ਮੁੱਲ ਸੂਚਕਾਂਕ ਆਧਾਰਿਤ ਮੁਦਰਾਸਫੀਤੀ ਦੇ ਔਸਤਨ ਚਾਰ ਫੀਸਦੀ ਰਹਿਣ ਦਾ ਅਨੁਮਾਨ ਹੈ। ਇਸ ਦੇ 3.5 ਫੀਸਦੀ ਤੋਂ 4.1 ਫੀਸਦੀ ਰਹਿਣ ਦਾ ਅਨੁਮਾਨ ਹੈ। ਸਰਵੇ 'ਚ ਕਿਹਾ ਗਿਆ ਹੈ ਕਿ ਬਾਹਰੀ ਮੋਰਚੇ 'ਤੇ ਚਿੰਤਾ ਕਾਇਮ ਹੈ। 2019-20 'ਚ ਚਾਲੂ ਖਾਤੇ ਦਾ ਘਾਟਾ (ਕੈਡ) ਜੀ.ਡੀ.ਪੀ. ਦੇ 2.1 ਫੀਸਦੀ 'ਤੇ ਰਹਿਣ ਦਾ ਅਨੁਮਾਨ ਹੈ। ਉੱਧਰ ਔਸਤ ਨਿਰਯਾਤ ਵਾਧਾ ਚਾਰ ਫੀਸਦੀ ਰਹਿਣ ਦਾ ਅਨੁਮਾਨ ਹੈ। ਉੱਧਰ ਦੂਜੇ ਪਾਸੇ ਚਾਲੂ ਵਿੱਤੀ ਸਾਲ 'ਚ ਦੇਸ਼ ਦਾ ਆਯਾਤ 3.8 ਫੀਸਦੀ ਵਧਣ ਦਾ ਅਨੁਮਾਨ ਲਗਾਇਆ ਗਿਆ ਹੈ।


Aarti dhillon

Content Editor

Related News