RBI ਦਾ ਅਗਲੇ ਵਿੱਤੀ ਸਾਲ ''ਚ GDP ਵਾਧਾ 7.4 ਫੀਸਦੀ ਰਹਿਣ ਦਾ ਅਨੁਮਾਨ

02/07/2019 3:14:52 PM

ਮੁੰਬਈ—ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਵੀਰਵਾਰ ਨੂੰ ਅਗਲੇ ਵਿੱਤੀ ਸਾਲ 'ਚ ਦੇਸ਼ ਦੀ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ਵਾਧਾ ਦਰ 7.4 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਹੈ। ਇਹ ਕੇਂਦਰੀ ਸੰਖਿਅਕੀ ਦਫਤਰ (ਸੀ.ਐੱਸ.ਓ.) ਦੇ ਚਾਲੂ ਵਿੱਤੀ ਸਾਲ ਦੇ 7.2 ਫੀਸਦੀ ਅਨੁਮਾਨ ਤੋਂ ਜ਼ਿਆਦਾ ਹੈ। ਆਰ.ਬੀ.ਆਈ. ਦੀ ਤਿੰਨ ਦਿਨ ਚੱਲੀ ਮੌਦਰਿਕ ਨੀਤੀ ਕਮੇਟੀ (ਐੱਮ.ਪੀ.ਸੀ.) ਦੀ ਮੀਟਿੰਗ ਦੇ ਬਾਅਦ ਜਾਰੀ ਦਸਤਾਵੇਜ਼ 'ਚ ਇਹ ਅੰਕੜੇ ਦਿੱਤੇ ਗਏ ਹਨ। ਇਸ 'ਚ ਕਿਹਾ ਗਿਆ ਹੈ ਕਿ ਬੈਂਕ ਰਿਣ ਵਧਣ ਅਤੇ ਵਪਾਰਕ ਖੇਤਰ ਨੂੰ ਸਕਲ ਵਿੱਤੀ ਪ੍ਰਵਾਹ ਵਧਣ ਦਾ ਸਕਲ ਘਰੇਲੂ ਉਤਪਾਦ 'ਤੇ ਅਨੁਕੂਲ ਅਸਰ ਪੈ ਸਕਦਾ ਹੈ ਪਰ ਸੰਸਾਰਕ ਪੱਧਰ 'ਤੇ ਸਮੀਖਿਆ 'ਚ 2018-19 'ਚ ਜੀ.ਡੀ.ਪੀ. ਵਾਧਾ ਦਰ 7.4 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਸੀ। ਉਸ ਨੇ ਦੂਜੀ ਛਿਮਾਹੀ ਲਈ ਇਹ ਅਨੁਮਾਨ 7.2 ਫੀਸਦੀ ਤੋਂ 7.3 ਫੀਸਦੀ ਰੱਖਿਆ ਸੀ। ਬੈਂਕ ਨੇ ਹਾਲਾਂਕਿ 2019-20 ਦੀ ਪਹਿਲੀ ਛਿਮਾਹੀ ਲਈ ਵਾਧੇ ਦਾ ਅਨੁਮਾਨ 7.5 ਫੀਸਦੀ ਰੱਖਿਆ ਸੀ। ਹਾਲਾਂਕਿ ਸੀ.ਐੱਸ.ਓ. ਨੇ 2018-19 ਲਈ ਜੀ.ਡੀ.ਪੀ. ਵਾਧਾ ਦਰ ਅਨੁਮਾਨ 7.2 ਫੀਸਦੀ ਰੱਖਿਆ ਹੈ। ਐੱਮ.ਪੀ.ਸੀ. ਨੇ ਕਿਹਾ ਕਿ ਚਾਲੂ ਵਿੱਤੀ ਸਾਲ ਤੋਂ ਅੱਗੇ ਦੇਖੀਏ ਤਾਂ ਕੁੱਲ ਬੈਂਕ ਕਰਜ਼, ਵਣਜ ਖੇਤਰਾਂ 'ਚ ਹੋਣ ਵਾਲੇ ਕੁੱਲ ਵਿੱਤੀ ਪ੍ਰਵਾਹ ਦਾ ਵਾਧਾ ਪਰਿਦ੍ਰਿਸ਼ 'ਤੇ ਪਭਾਵ ਰਹੇਗਾ। ਦਸਤਾਵੇਜ਼ ਮੁਤਾਬਕ ਕੱਚੇ ਤੇਲ ਦੀਆਂ ਕੀਮਤਾਂ 'ਚ ਕਮੀ ਆਉਣ ਅਤੇ ਸ਼ੁੱਧ ਨਿਰਯਾਤ ਦੇ ਚੱਲਦੇ ਰੁਪਏ 'ਚ ਆਈ ਹਾਲੀਆ ਗਿਰਾਵਟ ਦਾ ਪ੍ਰਭਾਵ ਘਟ ਹੋਣ ਦੇ ਬਾਵਜੂਦ ਸੰਸਾਰਕ ਮੰਗ ਦੇ ਕਮਜ਼ੋਰ ਰੁਖ ਨਾਲ ਵਾਧਾ ਦਰ ਪ੍ਰਭਾਵਿਤ ਹੋ ਸਕਦੀ ਹੈ। ਰਿਜ਼ਰਵ ਬੈਂਕ ਦੇ ਗਵਰਨਰ ਅਤੇ ਐੱਮ.ਪੀ.ਸੀ. ਦੇ ਮੈਂਬਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਵਾਧਾ ਲਈ ਖਤਰਾ ਆਮ ਤੌਰ 'ਤੇ ਸੰਤੁਲਿਤ ਹੈ।  

Aarti dhillon

This news is Content Editor Aarti dhillon