ਜੂਆ, ਗੈਰ-ਕਾਨੂੰਨੀ ਸੱਟੇਬਾਜ਼ੀ ਨਾਲ ਭਾਰਤ ਨੂੰ ਸਾਲਾਨਾ 2 ਲੱਖ ਕਰੋੜ ਦੇ ਟੈਕਸ ਮਾਲੀਏ ਦਾ ਨੁਕਸਾਨ

10/20/2023 10:10:03 AM

ਨਵੀਂ ਦਿੱਲੀ (ਭਾਸ਼ਾ) – ਕ੍ਰਿਕਤ ਵਿਸ਼ਵ ਕੱਪ-2023 ਆਪਣੇ ਪੂਰੇ ਰੰਗ ’ਚ ਹੈ ਅਤੇ ਇਸ ਦੇ ਨਾਲ ਹੀ ਗੈਰ-ਕਾਨੂੰਨੀ ਸੱਟੇਬਾਜ਼ੀ ਗਤੀਵਿਧੀਆਂ ਵੀ ਜ਼ੋਰ ਫੜ੍ਹ ਰਹੀਆਂ ਹਨ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਗੈਰ-ਕਾਨੂੰਨੀ ਸੱਟੇਬਾਜ਼ੀ ਅਤੇ ਜੂਆ ਗਤੀਵਿਧੀਆਂ ਨਾਲ ਟੈਕਸ ਵਿਭਾਗ ਨੂੰ ਕਰੀਬ 2 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

ਇਹ ਵੀ ਪੜ੍ਹੋ :    ICICI ਅਤੇ Kotak Mahindra Bank 'ਤੇ RBI ਦੀ ਵੱਡੀ ਕਾਰਵਾਈ, ਲੱਗਾ 16.14 ਕਰੋੜ ਦਾ ਜੁਰਮਾਨਾ

‘ਥਿੰਕ ਚੇਂਜ ਫੋਰਮ’ (ਟੀ. ਸੀ. ਐੱਫ.) ਦੀ ਰਿਪੋਰਟ ਮੁਤਾਬਕ ਖੇਡ ਮੁਕਾਬਲਿਆਂ ’ਤੇ ਗੈਰ-ਕਾਨੂੰਨੀ ਸੱਟੇਬਾਜ਼ੀ ਬਾਜ਼ਾਰ ਵਿਚ ਭਾਰਤ ਤੋਂ ਸਾਲਾਨਾ 8,20,000 ਕਰੋੜ ਰੁਪਏ (100 ਅਰਬ ਡਾਲਰ) ਦੇ ਦਾਅ ਲਾਏ ਜਾਂਦੇ ਹਨ। ਇਸ ਵਿਚ ਕਿਹਾ ਗਿਆ ਕਿ ਡਿਜ਼ੀਟਲ ਬੁਨਿਆਦੀ ਢਾਂਚੇ ’ਚ ਵਾਧਾ, ਸਮਾਰਟਫੋਨ ਦੀ ਵਰਤੋਂ ਵਧਣ ਅਤੇ ਖੇਡ ਗਤੀਵਿਧੀਆਂ ਵਿਚ ਵਾਧੇ ਵਰਗੇ ਕਾਰਕਾਂ ਨਾਲ ਗੈਰ-ਕਾਨੂੰਨੀ ਸੱਟੇਬਾਜ਼ੀ ’ਚ ਲਾਈ ਜਾਣ ਵਾਲੀ ਰਾਸ਼ੀ ਲਗਾਤਾਰ ਵਧ ਰਹੀ ਹੈ।

ਇਹ ਵੀ ਪੜ੍ਹੋ :    ਬੈਂਕ ਆਫ ਬੜੌਦਾ ਦੀ ਵੱਡੀ ਕਾਰਵਾਈ, 60 ਕਰਮਚਾਰੀਆਂ ਨੂੰ ਕੀਤਾ ਸਸਪੈਂਡ

ਰੈਗੂਲੇਟਰੀ ਪਾਬੰਦੀਆਂ ਦੇ ਬਾਵਜੂਦ ਭਾਰਤ ਦੇ ਗੈਰ-ਕਾਨੂੰਨੀ ਸੱਟੇਬਾਜ਼ੀ ਅਤੇ ਜੂਆ ਬਾਜ਼ਾਰ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ 28 ਫੀਸਦੀ ਦੀ ਮੌਜੂਦਾ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦਰ ਦੇ ਹਿਸਾਬ ਨਾਲ 8,20,000 ਕਰੋੜ ਰੁਪਏ ਦੀ ਸੱਟੇਬਾਜ਼ੀ ਦੀ ਰਕਮ ’ਤੇ ਭਾਰਤ ਨੂੰ ਹਰ ਸਾਲ 2,29,600 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਜਿਹੀਆਂ ਗਤੀਵਿਧੀਆਂ ’ਤੇ ਰੋਕ ਲਾਉਣ ਲਈ ਨਵੀਂ ਜੀ. ਐੱਸ. ਟੀ. ਵਿਵਸਥਾ ਨੂੰ ਸਖਤੀ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ :   ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, Singapore Airlines ਵੱਲੋਂ ਵੱਡਾ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur