ਗਡਕਰੀ ਨੇ ਪੇਸ਼ ਕੀਤਾ ਗਾਂ ਦੇ ਗੋਹੇ ਨਾਲ ਬਣਿਅਾ ਸਾਬਣ ਤੇ ਬਾਂਸ ਦੀਆਂ ਬੋਤਲਾਂ

10/02/2019 9:51:43 AM

ਨਵੀਂ ਦਿੱਲੀ — ਸੂਖਮ, ਲਘੂ ਅਤੇ ਮਝੌਲੇ ਉਦਮ (ਐੱਮ. ਐੱਸ. ਐੱਮ. ਈ.) ਮੰਤਰੀ ਨਿਤਿਨ ਗਡਕਰੀ ਨੇ ਗਾਂ ਦੇ ਗੋਹੇ ਨਾਲ ਬਣਿਅਾ ਸਾਬਣ ਅਤੇ ਬਾਂਸ ਨਾਲ ਬਣੀਆਂ ਪਾਣੀ ਦੀਆਂ ਬੋਤਲਾਂ ਪੇਸ਼ ਕੀਤੀਆਂ। ਇਨ੍ਹਾਂ ਉਤਪਾਦਾਂ ਨੂੰ ਖਾਦੀ ਅਤੇ ਗ੍ਰਾਮੋਦਯੋਗ ਕਮਿਸ਼ਨ ਨੇ ਤਿਅਾਰ ਕੀਤਾ ਹੈ।

ਮੰਤਰੀ ਨੇ ਗਾਂਧੀ ਜਯੰਤੀ ਮੌਕੇ ਅਾਯੋਜਿਤ ਇਕ ਪ੍ਰੋਗਰਾਮ ’ਚ ਕਿਹਾ ਕਿ ਉਹ ਆਰਗੈਨਿਕ ਖੇਤੀ ਅਤੇ ਉਸਦੇ ਲਾਭ ਦੇ ਪੁਰਜ਼ੋਰ ਸਮਰਥਕ ਹਨ। ਸੜਕ, ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ ਦੀ ਵੀ ਜ਼ਿੰਮੇਵਾਰੀ ਸੰਭਾਲ ਰਹੇ ਗਡਕਰੀ ਨੇ ਬਿਹਤਰ ਪ੍ਰਦਰਸ਼ਨ ਕਰਨ ਵਾਲੀਆਂ ਬਰਾਮਦ ਇਕਾਈਆਂ ਨੂੰ ਨੈਸ਼ਨਲ ਸਟਾਕ ਐਕਸਚੇਂਜ ’ਚ ਸੂਚੀਬੱਧ ਹੋਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਮੰਤਰਾਲਾ ਨੇ ਇਕ ਯੋਜਨਾ ਦਾ ਪ੍ਰਸਤਾਵ ਕੀਤਾ ਹੈ, ਜਿਸ ਦੇ ਤਹਿਤ ਇਸ ਤਰ੍ਹਾਂ ਦੀਆਂ ਐੱਮ. ਐੱਸ. ਐੱਮ. ਈ. ਇਕਾਈਆਂ ’ਚ 10 ਫੀਸਦੀ ਇਕਵਿਟੀ ਹਿੱਸੇਦਾਰੀ ਕੇਂਦਰ ਸਰਕਾਰ ਦੀ ਹੋਵੇਗੀ।