ਗਡਕਰੀ ਨੇ ਕੋਰੀਆਈ ਕੰਪਨੀਆਂ ਨੂੰ ਭਾਰਤ ''ਚ ਨਿਵੇਸ਼ ਲਈ ਦਿੱਤਾ ਸੱਦਾ

09/24/2019 9:07:11 PM

ਨਵੀਂ ਦਿੱਲੀ (ਯੂ. ਐੱਨ. ਆਈ.)-ਕੇਂਦਰੀ ਮਹੀਨ, ਛੋਟੇ ਅਤੇ ਮੱਧ ਆਕਾਰੀ ਉਦਯੋਗ ਮੰਤਰੀ ਨਿਤਿਨ ਗਡਕਰੀ ਨੇ ਦੱਖਣ ਕੋਰੀਆ ਦੇ ਉਦਯੋਗਪਤੀਆਂ ਨੂੰ ਭਾਰਤ ਦੇ ਪ੍ਰਚੂਨ ਕਾਰੋਬਾਰ ਦੇ ਖੇਤਰ 'ਚ ਨਿਵੇਸ਼ ਕਰਨ ਲਈ ਸੱਦਾ ਦਿੱਤਾ ਅਤੇ ਕਿਹਾ ਕਿ ਇਸ 'ਚ ਸਰਕਾਰ ਪੂਰੀ ਤਰ੍ਹਾਂ ਸਹਿਯੋਗ ਕਰੇਗੀ। ਗਡਕਰੀ ਨੇ ਇੱਥੇ 16ਵੇਂ 'ਗਲੋਬਲ ਐੱਸ. ਐੱਮ. ਈ. ਬਿਜ਼ਨੈੱਸ ਸਮਿਟ 2019' ਦੌਰਾਨ ਵੱਖਰੇ ਤੌਰ 'ਤੇ ਦੱਖਣ ਕੋਰੀਆ ਦੇ ਉਦਯੋਗਪਤੀਆਂ ਦੇ ਇਕ ਵਫਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਪੂੰਜੀ ਦੀ ਉਪਲੱਬਧਤਾ ਦੀ ਸਮੱਸਿਆ ਨਾਲ ਨਜਿੱਠਣ ਲਈ ਆਰਥਿਕ ਰੂਪ ਨਾਲ ਮਜ਼ਬੂਤ ਅਤੇ ਵਪਾਰਕ ਤੌਰ 'ਤੇ ਸਫਲ ਛੋਟੇ ਉਦਯੋਗਾਂ ਨੂੰ ਛੇਤੀ ਸ਼ੇਅਰ ਬਾਜ਼ਾਰਾਂ 'ਚ ਸੂਚੀਬੱਧ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਧ ਜਾਂ ਛੋਟੀ ਸ਼੍ਰੇਣੀ ਦੇ ਉਦਯੋਗਾਂ ਨੂੰ ਸ਼ੇਅਰ ਬਾਜ਼ਾਰ ਤੋਂ ਪੂੰਜੀ ਜੁਟਾਉਣ ਦੀ ਆਗਿਆ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਬਾਜ਼ਾਰ ਤੋਂ ਜੁਟਾਈ ਗਈ ਪੂੰਜੀ ਦਾ ਲਗਭਗ 10 ਫ਼ੀਸਦੀ ਹਿੱਸਾ ਸਰਕਾਰ ਦੇਵੇਗੀ। ਛੋਟੇ ਉਦਯੋਗਾਂ ਦੇ ਉਤਪਾਦਾਂ ਨੂੰ ਘਰੇਲੂ ਅਤੇ ਕੌਮਾਂਤਰੀ ਪੱਧਰ 'ਤੇ ਮੁਹੱਈਆ ਕਰਾਉਣ ਲਈ ਛੇਤੀ ਹੀ 'ਭਾਰਤ ਮਾਰਟ' ਈ-ਕਾਮਰਸ ਵੈੱਬਸਾਈਟ ਸ਼ੁਰੂ ਕੀਤੀ ਜਾਵੇਗੀ।


Karan Kumar

Content Editor

Related News