ਰੂਸ ਦੀ ਤੇਲ ਕਮਾਈ ''ਤੇ ਲਗਾਮ ਲਗਾਉਣ ਲਈ ਇਕੱਠੇ ਹੋਏ G-7 ਦੇਸ਼

06/27/2022 5:55:32 PM

ਨਵੀਂ ਦਿੱਲੀ : ਸੱਤ ਆਰਥਿਕ ਸ਼ਕਤੀਆਂ ਦੇ ਸਮੂਹ ਜੀ-7 ਨੇ ਰੂਸ 'ਤੇ ਸਖ਼ਤ ਰੁਖ਼ ਅਪਣਾਉਣ ਦਾ ਫ਼ੈਸਲਾ ਕੀਤਾ ਹੈ। ਇਕ ਅਮਰੀਕੀ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਜੀ-7 ਦੇਸ਼ ਮਾਸਕੋ ਦੀ ਊਰਜਾ ਕਮਾਈ 'ਤੇ ਰੋਕ ਲਗਾਉਣ ਦੇ ਉਦੇਸ਼ ਨਾਲ ਰੂਸੀ ਤੇਲ 'ਤੇ ਕੀਮਤ ਸੀਮਾਵਾਂ ਨੂੰ ਅੱਗੇ ਵਧਾਉਣ ਲਈ ਇਕ ਸਮਝੌਤੇ ਦਾ ਐਲਾਨ ਕਰਨ ਵਾਲੇ ਹਨ। ਇਹ ਕਦਮ ਯੂਕਰੇਨ ਨੂੰ ਸਮਰਥਨ ਦੇਣ ਲਈ ਸਾਂਝੇ ਯਤਨਾਂ ਦਾ ਹਿੱਸਾ ਹੈ, ਜਿਸ ਵਿੱਚ ਰੂਸੀ ਸਮਾਨ 'ਤੇ ਟੈਰਿਫ ਵਧਾਉਣਾ ਅਤੇ ਸੈਂਕੜੇ ਰੂਸੀ ਅਧਿਕਾਰੀਆਂ ਅਤੇ ਯੁੱਧ ਦਾ ਸਮਰਥਨ ਕਰਨ ਵਾਲੀਆਂ ਸੰਸਥਾਵਾਂ 'ਤੇ ਨਵੀਆਂ ਪਾਬੰਦੀਆਂ ਲਗਾਉਣਾ ਸ਼ਾਮਲ ਹੈ।

G-7 ਨੇਤਾ ਜਰਮਨੀ ਦੇ ਐਲਪਸ ਵਿੱਚ ਆਪਣੇ ਤਿੰਨ ਦਿਨਾਂ ਸੰਮੇਲਨ ਦੌਰਾਨ ਇੱਕ ਕੀਮਤ ਸੀਮਾ ਸਮਝੌਤੇ ਨੂੰ ਅੰਤਿਮ ਰੂਪ ਦੇ ਰਹੇ ਹਨ। ਕੀਮਤ ਕੈਪ ਕਿਵੇਂ ਕੰਮ ਕਰੇਗੀ, ਨਾਲ ਹੀ ਰੂਸੀ ਅਰਥਵਿਵਸਥਾ 'ਤੇ ਇਸਦਾ ਪ੍ਰਭਾਵ, ਆਉਣ ਵਾਲੇ ਸਮੇਂ ਵਿੱਚ ਜੀ-7 ਵਿੱਤ ਮੰਤਰੀਆਂ ਦੁਆਰਾ ਵਿਚਾਰਿਆ ਜਾਣਾ ਹੈ। ਦੁਨੀਆ ਦੀਆਂ ਸਭ ਤੋਂ ਵੱਡੀਆਂ ਲੋਕਤੰਤਰੀ ਅਰਥਵਿਵਸਥਾਵਾਂ ਵੀ ਆਪਣੇ ਦੇਸ਼ਾਂ ਵਿੱਚ ਰੂਸੀ ਦਰਾਮਦਾਂ 'ਤੇ ਟੈਰਿਫ ਵਧਾਉਣ ਦਾ ਫੈਸਲਾ ਕਰਨਗੀਆਂ। ਅਮਰੀਕਾ ਨੇ 570 ਸ਼੍ਰੇਣੀਆਂ ਦੇ ਸਮਾਨ 'ਤੇ ਨਵੇਂ ਟੈਰਿਫ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: ਸ਼੍ਰੀਲੰਕਾ ’ਚ ਵਿਦੇਸ਼ੀ ਮੁਦਰਾ ਸੰਕਟ ਗਹਿਰਾਇਆ, ਸਰਕਾਰ ਨੇ ਲਿਆ ਸਖ਼ਤ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur