ਰਿਲਾਇੰਸ ਦੇ ਪ੍ਰਚੂਨ ਕਾਰੋਬਾਰ ਦੀ ਪਹੁੰਚ ਨੂੰ ਦੁੱਗਣਾ ਕਰ ਦੇਵੇਗਾ ਫਿਊਚਰ ਸਮੂਹ

08/31/2020 9:47:30 PM

ਨਵੀਂ ਦਿੱਲੀ- ਕਰਜ਼ੇ ਤੋਂ ਪਰੇਸ਼ਾਨ ਫਿਊਚਰ ਗਰੁੱਪ ਦੀ ਖਰੀਦ ਨਾਲ ਰਿਲਾਇੰਸ ਇੰਡਸਟਰੀਜ਼ ਦੀ ਪ੍ਰਚੂਨ ਖੇਤਰ ਵਿਚ ਪਹੁੰਚ ਤਕਰੀਬਨ ਦੁੱਗਣੀ ਹੋ ਜਾਵੇਗੀ। ਕੰਪਨੀ ਦੇ ਪ੍ਰਚੂਨ ਕਾਰੋਬਾਰ ਦਾ ਬਾਜ਼ਾਰ ਮੁੱਲ ਹੁਣ 68 ਅਰਬ ਡਾਲਰ ਹੈ। 

ਕੱਚਾ ਤੇਲ, ਰਿਫਾਇਨਰੀ ਅਤੇ ਦੂਰਸੰਚਾਰ ਖੇਤਰ ਵਿਚ ਕੰਮ ਕਰਨ ਵਾਲੀ ਰਿਲਾਇੰਸ ਨੇ ਸ਼ਨੀਵਾਰ ਨੂੰ ਫਿਊਚਰ ਗਰੁੱਪ ਦੇ ਪ੍ਰਚੂਨ, ਥੋਕ, ਗੋਦਾਮ ਅਤੇ ਲਾਜਿਸਟਿਕ ਕਾਰੋਬਾਰ ਨੂੰ ਖਰੀਦਣ ਦੀ ਘੋਸ਼ਣਾ ਕੀਤੀ। ਇਹ ਸੌਦਾ 24,713 ਕਰੋੜ ਰੁਪਏ ਦਾ ਹੈ। ਇਸ ਸੌਦੇ ਵਿਚ ਫਿਊਚਰ ਸਮੂਹ ਦੀਆਂ 5 ਸੂਚੀਬੱਧ ਕੰਪਨੀਆਂ ਦਾ ਫਿਊਚਰ ਇੰਟਰਪ੍ਰਾਈਜ਼ਜ਼ ਲਿਮਟਿਡ (ਐੱਫ. ਈ. ਐੱਲ) ਵਿਚ ਖਰੀਦਿਆ ਜਾਵੇਗਾ। ਰਿਲਾਇੰਸ ਨੇ ਐੱਫ. ਈ. ਐੱਲ (ਮਰਜ ਤੋਂ ਬਾਅਦ ਬਣਾਈ ਜਾਣ ਵਾਲੀ ਨਵੀਂ ਕੰਪਨੀ) ਵਿਚ 6.09 ਫੀਸਦੀ ਹਿੱਸੇਦਾਰੀ ਖਰੀਦਣ ਲਈ 1,200 ਕਰੋੜ ਰੁਪਏ ਦੇ ਤਰਜੀਹੀ ਸ਼ੇਅਰਾਂ ਨੂੰ ਵੀ ਖਰੀਦਣ ਦਾ ਪ੍ਰਸਤਾਵ ਰੱਖਿਆ ਹੈ। ਇਸ ਦੇ ਨਾਲ ਹੀ 1,600 ਕਰੋੜ ਰੁਪਏ ਦੇ ਤਰਜੀਹੀ ਵਾਰੰਟ (7.05 ਫੀਸਦੀ ਹੋਰ ਹਿੱਸੇਦਾਰੀ) ਖਰੀਦਣ ਦਾ ਬਦਲ ਵੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਸੌਦੇ ਨਾਲ ਰਿਲਾਇੰਸ ਇੰਡਸਟਰੀਜ਼ ਦੀ ਇਕਾਈ ਰਿਟੇਲ ਲਿਮਿਟਡ ਦੀ ਬਾਜ਼ਾਰ ਵਿਚ ਪਹੁੰਚ ਵਧੇਗੀ। ਫਿਲਹਾਲ, ਕੰਪਨੀ ਦੇ ਸਟੋਰ ਦੇਸ਼ ਵਿਚ 2.87 ਕਰੋੜ ਵਰਗ ਫੁੱਟ ਵਿਚ ਫੈਲੇ ਹੋਏ ਹਨ, ਜੋ ਕਿ ਖਰੀਦ ਮਗਰੋਂ 5.25 ਕਰੋੜ ਵਰਗ ਫੁੱਟ ਹੋ ਜਾਣਗੇ।

ਨਿਵੇਸ਼ ਬੈਕਿੰਗ ਕੰਪਨੀ ਯੂ. ਬੀ. ਐੱਸ. ਮੁਤਾਬਕ ਇਸ ਸੌਦੇ 'ਤੇ ਸੇਬੀ, ਮੁਕਾਬਲਾ ਕਮਿਸ਼ਨ ਅਤੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਦੇ ਨਾਲ-ਨਾਲ ਸ਼ੇਅਰ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਉੱਥੇ ਹੀ, ਜੇਬੀ ਮੋਰਗਨ ਦਾ ਕਹਿਣਾ ਹੈ ਕਿ ਇਹ ਵੇਖਣਾ ਬਾਕੀ ਹੈ ਕਿ ਰਿਲਾਇੰਸ ਫਿਊਚਰ ਸਮੂਹ ਦੇ ਸਟੋਰ ਨੂੰ ਉਸ ਦੇ ਬ੍ਰਾਂਡ ਦੇ ਨਾਮ ਹੇਠ ਰੱਖਦਾ ਹੈ ਜਾਂ ਆਪਣੇ ਹਿਸਾਬ ਨਾਲ ਦੁਬਾਰਾ ਬਰਾਡਿੰਗ ਕਰਦਾ ਹੈ। ਯੂ. ਬੀ. ਐੱਸ. ਨੇ ਕਿਹਾ ਕਿ ਇਸ ਸੌਦੇ ਨਾਲ ਕੰਪਨੀ ਦੀ ਭੂਗੋਲਿਕ ਪਹੁੰਚ ਵਧੇਗੀ। ਇਸ ਦਾ ਨਾਲ ਹੀ ਉਸ ਦੇ ਸਾਮਾਨਾਂ ਨੂੰ ਇਕੱਠੇ ਕਰਨ ਅਤੇ ਕੀਮਤਾਂ ਨੂੰ ਤਰਕਸ਼ੀਲ ਕਰਨ ਦੀ ਆਪਣੀ ਯੋਗਤਾ ਨੂੰ ਵੀ ਵਧਾਏਗਾ। ਯੂ. ਬੀ. ਐੱਸ. ਨੇ ਰਿਲਾਇੰਸ ਰਿਟੇਲ ਦੇ ਬਾਜ਼ਾਰ ਦਾ ਮੁਲਾਂਕਣ ਨੂੰ 64 ਅਰਬ ਡਾਲਰ ਤੋਂ ਵਧਾ ਕੇ 68 ਅਰਬ ਡਾਲਰ ਕਰ ਦਿੱਤਾ ਹੈ।

Sanjeev

This news is Content Editor Sanjeev