ਹਾਊਸਿੰਗ ਲੋਨ ’ਚ ਹੋਰ ਵਾਧਾ ਮਕਾਨਾਂ ਦੀ ਵਿਕਰੀ ਨੂੰ ਪ੍ਰਭਾਵਿਤ ਕਰੇਗਾ

04/19/2023 12:59:33 PM

ਮੁੰਬਈ–ਘਰ ਖਰੀਦਣ ਦੇ ਇਛੁੱਕ 95 ਫੀਸਦੀ ਤੋਂ ਵੱਧ ਲੋਕਾਂ ਦਾ ਮੰਨਣਾ ਹੈ ਕਿ ਹਾਊਸਿੰਗ ਲੋਨ ’ਤੇ ਇਸ ਸਾਲ ਹੋਰ ਵਿਆਜ ਦਰ ਵਧਣ ਨਾਲ ਮਕਾਨ ਖਰੀਦਣ ਦਾ ਉਨ੍ਹਾਂ ਦਾ ਫੈਸਲਾ ਪ੍ਰਭਾਵਿਤ ਹੋਵੇਗਾ। ਉਦਯੋਗ ਮੰਡਲ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਅਤੇ ਜਾਇਦਾਦ ਸਲਾਹਕਾਰ ਐਨਾਰਾਕ ਦੇ ਇਕ ਸਰਵੇ ’ਚ ਇਹ ਕਿਹਾ ਗਿਆ ਹੈ। ਸੀ. ਆਈ. ਆਈ. ਦੇ ਮੁੰਬਈ ’ਚ ਮੰਗਲਵਾਰ ਨੂੰ ਰੀਅਲ ਅਸਟੇਟ ’ਤੇ ਆਯੋਜਿਤ ਪ੍ਰੋਗਰਾਮ ਦੌਰਾਨ ‘ਹਾਊਸਿੰਗ ਮਾਰਕੀਟ ਬੂਮ’ ਸਿਰਲੇਖਣ ਨਾਲ ਰਿਪੋਰਟ ਜਾਰੀ ਕੀਤੀ ਗਈ।

ਇਹ ਵੀ ਪੜ੍ਹੋ-ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਇਲੈਕਟ੍ਰਾਨਿਕ ਵਾਹਨਾਂ ਦੀ ਵਿਕਰੀ ਵਧਣ ਦੀ ਉਮੀਦ

ਐਨਾਰਾਕ ਨੇ ਕਿਹਾ ਕਿ ਇਸ ਸਰਵੇਖਣ ’ਚ ਕੁੱਲ 4,662 ਲੋਕਾਂ ਨੇ ਹਿੱਸਾ ਲਿਆ। ਸਰਵੇਖਣ ’ਚ ਸ਼ਾਮਲ 96 ਫੀਸਦੀ ਖਰੀਦਦਾਰਾਂ ਦਾ ਮੰਨਣਾ ਹੈ ਕਿ ਹਾਊਸਿੰਗ ਲੋਨ ’ਤੇ ਵਿਆਜ ਦਰ ਹੋਰ ਵਧਣ ਨਾਲ ਘਰ ਖਰੀਦਣ ਦੇ ਫੈਸਲੇ ’ਤੇ ਅਸਰ ਪਵੇਗਾ। ਹਾਊਸਿੰਗ ਲੋਨ ਦੀ ਉੱਚੀ ਦਰ ਭਵਿੱਖ ’ਚ ਉਨ੍ਹਾਂ ਦੇ ਘਰ ਖਰੀਦਣ ਦੇ ਫੈਸਲੇ ਨੂੰ ਪ੍ਰਭਾਵਿਤ ਕਰੇਗੀ।

ਇਹ ਵੀ ਪੜ੍ਹੋ-ਫਰਵਰੀ 'ਚ ESIC ਨੇ ਜੋੜੇ 16.03 ਲੱਖ ਨਵੇਂ ਮੈਂਬਰ
ਹਾਲ ਹੀ ’ਚ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਆਪਣੀ ਮੁਦਰਾ ਨੀਤੀ ’ਚ ਬਾਜ਼ਾਰ ਦੀਆਂ ਉਮੀਦਾਂ ਦੇ ਉਲਟ ਰੇਪੋ ਦਰ ਨੂੰ ਸਥਿਰ ਰੱਖਿਆ। ਸਰਵੇਖਣ ਮੁਤਾਬਕ 80 ਫੀਸਦੀ ਤੋਂ ਵੱਧ ਘਰ ਖਰੀਦਦਾਰਾਂ ਲਈ ਹਾਊਸਿੰਗ ਲੋਨ ’ਤੇ ਵਿਆਜ ਤੋਂ ਇਲਾਵਾ ਉੱਚੀ ਕੀਮਤ ਇਕ ਅਹਿਮ ਕਾਰਕ ਬਣੀ ਹੋਈ ਹੈ। ਪਿਛਲੇ ਇਕ ਸਾਲ ’ਚ ਜਾਇਦਾਦ ਦੀ ਮੂਲ ਲਾਗਤ ’ਚ ਵਾਧਾ ਹੋਇਆ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon