ਨਹੀਂ ਰੁਕ ਰਿਹਾ ਈਂਧਣ ਦੀਆਂ ਕੀਮਤਾਂ 'ਚ ਵਾਧੇ ਦਾ ਸਿਲਸਿਲਾ, ਅੱਜ ਫਿਰ ਵਧੇ ਪੈਟਰੋਲ-ਡੀਜ਼ਲ ਦੇ ਭਾਅ

10/01/2021 10:10:58 AM

ਨਵੀਂ ਦਿੱਲੀ - ਸਰਕਾਰੀ ਤੇਲ ਕੰਪਨੀਆਂ ਵਲੋਂ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਤੋਂ ਵਾਧਾ ਹੋਇਆ ਹੈ। ਅੱਜ ਡੀਜ਼ਲ ਦੀ ਕੀਮਤ 29 ਤੋਂ 32 ਪੈਸੇ ਅਤੇ ਪੈਟਰੋਲ ਦੀ ਕੀਮਤ 22 ਤੋਂ 30 ਪੈਸੇ ਵਧੀ ਹੈ। ਦਿੱਲੀ ਵਿੱਚ ਪੈਟਰੋਲ ਦੀ ਕੀਮਤ 101.89 ਰੁਪਏ ਹੈ ਜਦੋਂ ਕਿ ਡੀਜ਼ਲ ਦੀ ਕੀਮਤ 90.17 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ਵਿੱਚ ਪੈਟਰੋਲ ਦੀ ਕੀਮਤ 107.95 ਰੁਪਏ ਅਤੇ ਡੀਜ਼ਲ ਦੀ ਕੀਮਤ 97.84 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ 102.47 ਰੁਪਏ ਅਤੇ ਡੀਜ਼ਲ ਦੀ ਕੀਮਤ 93.27 ਰੁਪਏ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਚੇਨਈ ਵਿੱਚ ਪੈਟਰੋਲ 99.58 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 94.74 ਰੁਪਏ ਪ੍ਰਤੀ ਲੀਟਰ ਹੈ।

ਜਾਣੋ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀ ਕੀਮਤ ਪ੍ਰਤੀ ਲੀਟਰ ਰੁਪਿਆ ਵਿਚ

ਸ਼ਹਿਰ                          ਡੀਜ਼ਲ                         ਪੈਟਰੋਲ

ਜਲੰਧਰ                        102.97                       92.27                           
ਲੁਧਿਆਣਾ                    103.65                       92.88                           
ਅੰਮ੍ਰਿਤਸਰ                     103.71                      92.95                         
ਫਗਵਾੜਾ                      103.07                      92.36                      
ਚੰਡੀਗੜ੍ਹ                        98.08                       89.90                    
ਦਿੱਲੀ                           90.17                       101.89
ਮੁੰਬਈ                          97.84                        107.95
ਕੋਲਕਾਤਾ                     93.27                         102.47
ਚੇਨਈ                         94.74                         99.58

ਇਨ੍ਹਾਂ ਸੂਬਿਆਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਦੇ ਪਾਰ

ਦੱਸ ਦਈਏ ਕਿ ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਉੜੀਸਾ, ਜੰਮੂ -ਕਸ਼ਮੀਰ ਅਤੇ ਲੱਦਾਖ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈਆਂ ਹਨ। ਮੁੰਬਈ ਵਿੱਚ ਪੈਟਰੋਲ ਦੀ ਕੀਮਤ ਸਭ ਤੋਂ ਵੱਧ ਹੈ ਅਤੇ ਡੀਜ਼ਲ ਦੀ ਕੀਮਤ ਵੀ ਸਭ ਤੋਂ ਵਧ 97 ਰੁਪਏ ਤੋਂ ਟੱਪ ਚੁੱਕੀ ਹੈ।

ਇਸ ਤਰ੍ਹਾਂ ਚੈੱਕ ਕਰੋ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 

ਦੇਸ਼ ਵਿੱਚ ਹਰ ਰੋਜ਼ ਸਵੇਰੇ 6 ਵਜੇ ਤੇਲ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਤੁਸੀਂ ਇੱਕ SMS ਰਾਹੀਂ ਆਪਣੇ ਫੋਨ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਜਾਣ ਸਕਦੇ ਹੋ। ਇਸਦੇ ਲਈ ਤੁਸੀਂ ਇੰਡੀਅਨ ਆਇਲ SMS ਸੇਵਾ ਦੇ ਤਹਿਤ ਮੋਬਾਈਲ ਨੰਬਰ 9224992249 'ਤੇ SMS ਭੇਜ ਸਕਦੇ ਹੋ। ਤੁਹਾਡਾ ਮੈਸੇਜ ਕੁਝ ਇਸ ਤਰ੍ਹਾਂ ਹੋਵੇਗਾ - RSP <ਸਪੇਸ> ਪੈਟਰੋਲ ਪੰਪ ਡੀਲਰ ਕੋਡ। ਤੁਸੀਂ ਸਾਈਟ  'ਤੇ ਜਾ ਕੇ ਆਪਣੇ ਖੇਤਰ ਦੇ RSP ਕੋਡ ਦੀ ਜਾਂਚ ਕਰ ਸਕਦੇ ਹੋ। ਇਹ ਸੁਨੇਹਾ ਭੇਜਣ ਤੋਂ ਬਾਅਦ, ਤੁਹਾਡੇ ਫੋਨ ਵਿੱਚ ਨਵੀਨਤਮ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੀ ਜਾਣਕਾਰੀ ਮਿਲ ਜਾਵੇਗੀ।

ਇਹ ਵੀ ਪੜ੍ਹੋ : 100 ਰੁਪਏ ਦੇ ਨਵੇਂ ਨੋਟ ਲਿਆਉਣ ਦੀ ਤਿਆਰੀ ’ਚ ਰਿਜ਼ਰਵ ਬੈਂਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News