ਸੀ. ਈ. ਸੀ. ਏ. ਤਹਿਤ ਸਿੰਗਾਪੁਰ ’ਚ ਬਿਨਾਂ ਸ਼ਰਤ ਕੋਈ ਨੌਕਰੀ ਨਹੀਂ : ਮੰਤਰੀ ਚਾਨ

11/11/2019 2:11:35 AM

ਸਿੰਗਾਪੁਰ (ਭਾਸ਼ਾ)-ਸਿੰਗਾਪੁਰ ਦੇ ਵਪਾਰ ਅਤੇ ਉਦਯੋਗ ਮੰਤਰੀ ਚਾਨ ਚੁਨ ਸਿੰਗ ਨੇ ਕਿਹਾ ਹੈ ਕਿ ਭਾਰਤ ਨਾਲ ਵਿਆਪਕ ਆਰਥਿਕ ਸਹਿਯੋਗ ਸਮਝੌਤਾ (ਸੀ. ਈ. ਸੀ. ਏ.) ਭਾਰਤੀ ਨਾਗਰਿਕਾਂ ਨੂੰ ਸਿੰਗਾਪੁਰ ’ਚ ਬਿਨਾਂ ਸ਼ਰਤ, ਪਹੁੰਚ ਜਾਂ ਪ੍ਰਵਾਸੀ ਅਧਿਕਾਰ ਉਪਲੱਬਧ ਨਹੀਂ ਕਰਵਾਉਂਦਾ। ਚਾਨ ਨੇ ਕਿਹਾ ਕਿ ਇਸ ਦੋਪੱਖੀ ਸਮਝੌਤੇ ਨਾਲ ਸਿੰਗਾਪੁਰ ਦੇ ਲੋਕਾਂ ਦੀਆਂ ਨੌਕਰੀਆਂ ਖੋਹਣ ਦੇ ਦਾਅਵਿਆਂ ਦਾ ਟੀਚਾ ਆਰਥਿਕ ਅਨਿਸ਼ਚਿਤਤਾ ਦੇ ਸਮੇਂ ’ਚ ਡਰ ਪੈਦਾ ਕਰਨਾ ਹੈ।

ਮੰਤਰੀ ਦਾ ਇਹ ਬਿਆਨ ਉਸ ਵੀਡੀਓ ਦੇ ਆਨਲਾਈਨ ਸਾਹਮਣੇ ਆਉਣ ਤੋਂ ਬਾਅਦ ਆਇਆ ਹੈ, ਜਿਸ ’ਚ ਇਕ ਸਾਬਕਾ ਭਾਰਤੀ ਨਾਗਰਿਕ ਪਾਸ਼ ਰਿਹਾਇਸ਼ੀ ਕੰਪਲੈਕਸ ‘ਏਟ ਰਿਵਰਸੁਈਟ’ ’ਚ ਸੁਰੱਖਿਆ ਕਰਮੀ ’ਤੇ ਬੋਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਸਿੰਗਾਪੁਰੀ ਨਾਗਰਿਕ ਰਮੇਸ਼ ਏਰਾਮੱਲੀ ਖਿਲਾਫ ‘ਸੁਰੱਖਿਆ ਅਧਿਕਾਰੀ ਨੂੰ ਜਾਣਬੁੱਝ ਕੇ ਤਸੀਹੇ ਦੇਣ’ ਦੇ ਮਾਮਲੇ ’ਚ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਦੀਵਾਲੀ ਦੌਰਾਨ ਹੋਈ। ਏਟ ਰਿਵਰਸੁਈਟ ’ਚ ਰਾਤ 11 ਵਜੇ ਤੋਂ ਬਾਅਦ ਪਾਰਕਿੰਗ ਲਈ ਮਹਿਮਾਨਾਂ ਨੂੰ 10 ਸਿੰਗਾਪੁਰੀ ਡਾਲਰ ਦਾ ਭੁਗਤਾਨ ਕਰਨਾ ਹੁੰਦਾ ਹੈ। ਇਸ ਵੀਡੀਓ ’ਚ ਏਰਾਮੱਲੀ ਇਸ ਗੱਲ ਨੂੰ ਲੈ ਕੇ ਸੁਰੱਖਿਆ ਕਰਮੀ ਨੂੰ ਅਪਸ਼ਬਦ ਕਹਿੰਦੇ ਵਿੱਖ ਰਹੇ ਸਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਿੰਗਾਪੁਰ ’ਚ ਏਰਾਮੱਲੀ ਦੀ ਖਾਸੀ ਆਲੋਚਨਾ ਹੋਈ। ਏਰਾਮੱਲੀ ਨੇ ਇਸ ਤੋਂ ਬਾਅਦ ਸੁਰੱਖਿਆ ਕਰਮੀ ਤੋਂ ਮੁਆਫੀ ਮੰਗ ਲਈ ਸੀ।

Karan Kumar

This news is Content Editor Karan Kumar