ਸਿਹਤ ਬਣਾਓ, ਮੁਫਤ ਰੇਲਵੇ ਪਲੇਟਫਾਰਮ ਟਿਕਟ ਪਾਓ

02/22/2020 8:16:11 PM

ਨਵੀਂ ਦਿੱਲੀ-ਜੇ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਗੰੰਭੀਰ ਹੋ ਅਤੇ ਆਪਣੇ ਮਿੱਤਰਾਂ-ਰਿਸ਼ਤੇਦਾਰਾਂ ਨੂੰ ਟਰੇਨ 'ਚ ਬਿਠਾਉਣ ਲਈ ਸਟੇਸ਼ਨ 'ਤੇ ਜਾਣ ਦੇ ਪਲੇਟਫਾਰਮ ਟਿਕਟ ਦਾ ਪੈਸਾ ਬਚਾਉਣਾ ਚਾਹੁੰਦੇ ਹੋ ਤਾਂ ਤਿੰਨ ਮਿੰਟ 'ਚ 30 ਦੰਡ-ਬੈਠਕਾਂ ਲਾਓ ਅਤੇ ਮੁਫਤ ਟਿਕਟ ਪਾਓ। ਰੇਲਵੇ ਨੇ ਇਸ ਦੀ ਸ਼ੁਰੂਆਤ ਆਨੰਦ ਵਿਹਾਰ ਰੇਲਵੇ ਸਟੇਸ਼ਨ ਤੋਂ ਕੀਤੀ ਹੈ। ਆਨੰਦ ਵਿਹਾਰ ਰੇਲਵੇ ਸਟੇਸ਼ਨ 'ਤੇ ਇਕ ਅਨੋਖੀ ਮਸ਼ੀਨ ਲਾਈ ਗਈ ਹੈ। ਮੁਫਤ 'ਚ ਪਲੇਟਫਾਰਮ ਟਿਕਟ ਦੇ ਇਛੁੱਕ ਵਿਅਕਤੀ ਨੂੰ ਇਸ ਮਸ਼ੀਨ ਦੇ ਸਾਹਮਣੇ 30 ਦੰਡ ਬੈਠਕਾਂ ਲਾਉਣੀਆਂ ਹੋਣਗੀਆਂ। 'ਫਿੱਟ ਇੰਡੀਆ ਦੰਡ-ਬੈਠਕ' ਨਾਂ ਦੀ ਮਸ਼ੀਨ ਦੇਸ਼ ਦੀ ਇਹ ਪਹਿਲੀ-ਮਸ਼ੀਨ ਹੈ। ਪਲੇਟਫਾਰਮ ਦੀ ਟਿਕਟ ਦੋ ਘੰਟੇ ਲਈ ਹੁੰਦੀ ਹੈ ਜੋ 10 ਰੁਪਏ 'ਚ ਮਿਲਦੀ ਹੈ। ਦਰਅਸਲ ਆਨੰਦ ਵਿਹਾਰ ਸਟੇਸ਼ਨ 'ਤੇ ਇਕ ਅਜਿਹੀ ਮਸ਼ੀਨ ਲਾਈ ਗਈ ਹੈ ਜਿਸ ਦੇ ਸਾਹਮਣੇ 180 ਸਕਿੰਟ 'ਚ 30 ਦੰਡ-ਬੈਠਕਾਂ ਲਾਉਣ 'ਤੇ ਤੁਹਾਨੂੰ ਪਲੇਟਫਾਰਮ ਟਿਕਟ ਮੁਫਤ ਮਿਲੇਗੀ।

ਦੱਸਿਆ ਗਿਆ ਹੈ ਕਿ ਇਹ ਭਾਰਤ ਦੀ ਪਹਿਲੀ ਦੰਡ-ਬੈਠਕ ਮਸ਼ੀਨ ਹੈ। ਇਸ ਨੂੰ 'ਫਿੱਟ ਇੰਡੀਆ ਦੰਡ-ਬੈਠਕ' ਮਸ਼ੀਨ ਦਾ ਨਾਂ ਦਿੱਤਾ ਗਿਆ ਹੈ। ਮਸ਼ੀਨ ਦੇ ਸਾਹਮਣੇ ਦੋ ਚਿੰਨ੍ਹ ਬਣਾਏ ਗਏ ਹਨ। ਇਨ੍ਹਾਂ ਚਿੰਨ੍ਹਾਂ 'ਤੇ ਖੜ੍ਹੇ ਹੋਣ ਦੇ ਨਾਲ ਹੀ ਦੰਡ-ਬੈਠਕਾਂ ਕੱਢਣੀਆਂ ਸ਼ੁਰੂ ਕਰਨੀਆਂ ਹੋਣਗੀਆਂ। ਮਸ਼ੀਨ ਦੇ ਸਾਹਮਣੇ ਇਕ 180 ਸਕਿੰਟ 'ਚ 30 ਵਾਰ ਦੰਡ-ਬੈਠਕਾਂ ਕੱਢਣੀਆਂ ਹੋਣਗੀਆਂ। ਮਸ਼ੀਨ 'ਚ ਲੱਗੀ ਡਿਸਪਲੇਅ 'ਤੇ ਅੰਕ ਦਿਖਾਈ ਦਿੰਦਾ ਰਹੇਗਾ। ਹਰ ਇਕ ਦੰਡ ਲਈ ਇਕ ਪੁਆਇੰਟ ਮਿਲੇਗਾ। ਜੇ ਮਿੱਥੇ ਸਮੇਂ 'ਚ ਕੋਈ ਵਿਅਕਤੀ 30 ਅੰਕ ਹਾਸਲ ਕਰ ਲੈਂਦਾ ਹੈ ਤਾਂ ਉਸ ਨੂੰ ਟਿਕਟ ਮੁਫਤ 'ਚ ਹਾਸਲ ਹੋ ਜਾਵੇਗੀ।

Karan Kumar

This news is Content Editor Karan Kumar