ਫ੍ਰੈਂਚਾਈਜ ਸ਼ੋਅ-2018 : ਅਗਲੇ ਪੰਜ ਸਾਲਾਂ ''ਚ ਦੇਸ਼ ਭਰ ''ਚ ਕਰੀਬ 500 ਤੋਂ 600 ਸਟੋਰ ਖੋਲ੍ਹਣ ਦੀ ਸੰਭਾਵਨਾ

06/26/2018 4:04:52 PM

ਨਵੀਂ ਦਿੱਲੀ - ਮੰਗੋਲੀਆ ਬੇਕਰੀਜ਼, ਟਰੂ-ਜਿਮ, ਰੈਪ ਇਟ ਅਪ ਅਤੇ ਆਈਸਕ੍ਰੀਮ ਲੈਬਸ ਵਰਗੇ ਕਰੀਬ 80 ਪ੍ਰਚੂਨ ਬਰਾਂਡਾਂ ਨੇ ਅਗਲੇ ਪੰਜ ਸਾਲਾਂ 'ਚ ਦੇਸ਼ 'ਚ 10 ਕਰੋੜ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਪ੍ਰਗਟਾਈ ਹੈ। ਫ੍ਰੈਂਚਾਈਜ਼ ਇੰਡੀਆ ਵੱਲੋਂ ਵਰਲਡ ਆਈਕੋਨਿਕ ਬਰਾਂਡਸ ਅਤੇ ਫਰੈਨਗਲੋਬਲ ਦੇ ਸਹਿਯੋਗ ਨਾਲ ਰਾਜਧਾਨੀ 'ਚ ਕੱਲ ਖਤਮ ਹੋਏ ਦੋ ਦਿਨਾ ਛੇਵੇਂ ਸਾਲਾਨਾ 'ਮਾਸਟਰ ਫ੍ਰੈਂਚਾਈਜ ਸ਼ੋਅ-2018' 'ਚ ਇਹ ਸਾਰੇ ਬਰਾਂਡ ਸ਼ਾਮਲ ਹੋਏ। ਇਸ ਦੌਰਾਨ ਇਨ੍ਹਾਂ ਬਰਾਂਡਾਂ ਨੇ ਫਰੈਨਗਲੋਬਲ ਨਾਲ ਹਿੱਸੇਦਾਰੀ ਕਰ ਕੇ 10 ਕਰੋੜ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਪ੍ਰਗਟਾਈ।  
ਇਕ ਅਧਿਕਾਰਕ ਇਸ਼ਤਿਹਾਰ ਅਨੁਸਾਰ ਐਜੂਕੇਸ਼ਨ, ਫੂਡ ਐਂਡ ਡਰਿੰਕਸ, ਵਿਸ਼ੇਸ਼ ਪ੍ਰਚੂਨ ਕਾਰੋਬਾਰ, ਫ਼ੈਸ਼ਨ ਅਤੇ ਲਾਈਫਸਟਾਈਲ, ਸਿਹਤ ਅਤੇ ਦੇਖਭਾਲ, ਰੀਅਲ ਅਸਟੇਟ ਆਦਿ ਖੇਤਰਾਂ ਨਾਲ ਜੁੜੇ ਇਨ੍ਹਾਂ ਬਰਾਂਡਾਂ ਦੇ ਅਗਲੇ ਪੰਜ ਸਾਲਾਂ 'ਚ ਦੇਸ਼ ਭਰ 'ਚ ਕਰੀਬ 500 ਤੋਂ 600 ਸਟੋਰ ਖੋਲ੍ਹਣ ਦੀ ਸੰਭਾਵਨਾ ਹੈ।  


Related News