FPIs ਨੇ ਭਾਰਤੀ ਬਾਜ਼ਾਰਾਂ 'ਚ ਲੋਡ ਕੀਤੇ 5,000 ਕਰੋੜ ਤੋਂ ਵੀ ਵੱਧ ਰੁਪਏ

10/20/2019 11:12:53 AM

ਨਵੀਂ ਦਿੱਲੀ— ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਅਕਤੂਬਰ ਮਹੀਨੇ ਵਿਚ ਹੁਣ ਤੱਕ ਭਾਰਤੀ ਪੂੰਜੀ ਬਾਜ਼ਾਰ ਵਿਚ 5,072 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਸਤੰਬਰ ਵਿਚ ਵੀ ਐੱਫ. ਪੀ. ਆਈ. ਨੇ 6,557.8 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ।  


ਹਾਲਾਂਕਿ ਜੁਲਾਈ ਤੇ ਅਗਸਤ ਵਿਚ ਐੱਫ. ਪੀ. ਆਈ. ਸ਼ੁੱਧ ਵਿਕਵਾਲ ਰਹੇ ਸਨ। ਡਿਪਾਜ਼ਿਟਰੀ ਦੇ ਹਾਲਿਆ ਅੰਕੜਿਆਂ ਅਨੁਸਾਰ ਐੱਫ. ਪੀ. ਆਈ. ਨੇ ਇਕ ਤਾਂ 18 ਅਕਤੂਬਰ ਦੌਰਾਨ ਸ਼ੇਅਰਾਂ ਵਿਚ 4,970 ਕਰੋੜ ਰੁਪਏ ਅਤੇ ਬਾਂਡ ਬਾਜ਼ਾਰ ਵਿਚ 102 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ। ਇਸ ਤਰ੍ਹਾਂ ਘਰੇਲੂ ਪੂੰਜੀ ਬਾਜ਼ਾਰ ਵਿਚ ਐੱਫ. ਪੀ. ਆਈ. ਦਾ ਸ਼ੁੱਧ ਨਿਵੇਸ਼ 5,072 ਕਰੋੜ ਰੁਪਏ ਰਿਹਾ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਭੱਤਾ ਵਧਾ ਕੇ, ਕਾਰਪੋਰੇਟ ਟੈਕਸ ਘਟਾ ਕੇ, ਸਰਕਾਰੀ ਬੈਂਕਂ ਵਿਚ ਪੂੰੰਜੀ ਪਾ ਕੇ ਅਤੇ ਰਣਨੀਤੀਕ ਵਿਨਿਵੇਸ਼ ਜ਼ਰੀਏ ਘਰੇਲੂ ਮੰਗ ਨੂੰ ਸੁਧਾਰਣ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਨੇ ਐੱਫ. ਪੀ. ਆਈ. ਦੀ ਧਾਰਨਾ ਬਦਲੀ ਹੈ। ਇਸ ਤੋਂ ਬ੍ਰੈਗਜ਼ਿਟ ਤੇ ਅਮਰੀਕਾ-ਚੀਨ ਵਪਾਰ ਗੱਲਬਾਤ ਨੂੰ ਲੈ ਕੇ ਸਕਾਰਾਤਮਕ ਸੰਕੇਤਾਂ ਨਾਲ ਨਿਵੇਸ਼ਕਾਂ ਦੀ ਧਾਰਨਾ ਮਜਬੂਤ ਹੋਈ ਹੈ।