FPI ਨੇ ਅਗਸਤ ਦੇ ਪਹਿਲੇ ਪੰਦਰਵਾੜੇ ''ਚ ਭਾਰਤੀ ਬਾਜ਼ਾਰਾਂ ''ਚ ਪਾਏ 28,203 ਕਰੋੜ ਰੁਪਏ

08/17/2020 1:47:25 AM

ਨਵੀਂ ਦਿੱਲੀ (ਭਾਸ਼ਾ)-ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਅਗਸਤ ਦੇ ਪਹਿਲੇ ਪੰਦਰਵਾੜੇ 'ਚ ਭਾਰਤੀ ਪੂੰਜੀ ਬਾਜ਼ਾਰਾਂ 'ਚ ਸ਼ੁੱਧ ਰੂਪ ਨਾਲ 28,203 ਕਰੋੜ ਰੁਪਏ ਪਾਏ ਹਨ। ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਕੰਪਨੀਆਂ ਦੇ ਉਮੀਦ ਤੋਂ ਬਿਹਤਰ ਤਿਮਾਹੀ ਨਤੀਜਿਆਂ ਅਤੇ ਕੌਮਾਂਤਰੀ ਪੱਧਰ 'ਤੇ ਤਰਲਤਾ ਦੀ ਹਾਲਤ ਸੁਧਰਨ ਦੀ ਵਜ੍ਹਾ ਨਾਲ ਐੱਫ.ਪੀ.ਆਈ. ਦਾ ਨਿਵੇਸ਼ ਵਧਿਆ ਹੈ। ਡਿਪਾਜਟਰੀ ਅੰਕੜਿਆਂ ਅਨੁਸਾਰ ਵਿਦੇਸ਼ੀ ਨਿਵੇਸ਼ਕਾਂ ਨੇ 3 ਤੋਂ 14 ਅਗਸਤ ਦੌਰਾਨ ਸ਼ੇਅਰਾਂ 'ਚ ਸ਼ੁੱਧ ਰੂਪ ਨਾਲ 26,147 ਕਰੋੜ ਰੁਪਏ ਅਤੇ ਬਾਂਡ ਬਾਜ਼ਾਰ 'ਚ 2,056 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਸ ਤਰ੍ਹਾਂ ਉਨ੍ਹਾਂ ਦਾ ਕੁੱਲ ਨਿਵੇਸ਼ 28,203 ਕਰੋੜ ਰੁਪਏ ਰਿਹਾ। ਬਾਂਡ ਬਾਜ਼ਾਰ 'ਚ ਐੱਫ.ਪੀ.ਆਈ. ਕਰੀਬ 5 ਮਹੀਨਿਆਂ ਬਾਅਦ ਸ਼ੁੱਧ ਨਿਵੇਸ਼ਕ ਰਹੇ ਹਨ।

ਇਸ ਤੋਂ ਪਹਿਲਾਂ ਫਰਵਰੀ 'ਚ ਉਨ੍ਹਾਂ ਨੇ ਬਾਂਡ ਬਾਜ਼ਾਰ 'ਚ 4,734 ਕਰੋੜ ਰੁਪਏ ਪਾਏ ਸਨ। ਇਸ ਤੋਂ ਪਿਛਲੇ 2 ਮਹੀਨਿਆਂ 'ਚ ਐੱਫ.ਪੀ.ਆਈ. ਸ਼ੁੱਧ ਲਿਵਾਲ ਰਹੇ ਹਨ। ਉਨ੍ਹਾਂ ਜੁਲਾਈ 'ਚ ਭਾਰਤੀ ਬਾਜ਼ਾਰਾਂ 'ਚ 3,301 ਕਰੋੜ ਰੁਪਏ ਅਤੇ ਜੂਨ 'ਚ 24,053 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਮਾਰਨਿੰਗ ਸਟਾਰ ਇੰਡੀਆ ਦੇ ਐਸੋਸੀਏਟ ਨਿਰਦੇਸ਼ਕ-ਪ੍ਰਬੰਧਕ ਜਾਂਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ,''ਕੌਮਾਂਤਰੀ ਅਤੇ ਘਰੇਲੂ ਕਾਰਕਾਂ ਦੋਵਾਂ ਦੀ ਵਜ੍ਹਾ ਨਾਲ ਐੱਫ. ਪੀ. ਆਈ. ਨੇ ਸ਼ੇਅਰ ਬਾਜ਼ਾਰਾਂ 'ਚ ਭਾਰੀ ਨਿਵੇਸ਼ ਕੀਤਾ ਹੈ।

ਉਨ੍ਹਾਂ ਕਿਹਾ ਕਿ ਕੌਮਾਂਤਰੀ ਬਾਜ਼ਾਰਾਂ 'ਚ ਵਾਧੂ ਨਕਦੀ ਉਪਲੱਬਧ ਹੈ ਕਿਉਂਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਪ੍ਰਮੁੱਖ ਕੇਂਦਰੀ ਬੈਂਕ ਅਰਥਵਿਵਸਥਾਵਾਂ ਨੂੰ ਅੱਗੇ ਵਧਾਉਣ ਲਈ ਪਹਿਲਕਾਰ ਤਰੀਕੇ ਨਾਲ ਇਨਸੈਂਟਿਵ ਉਪਾਅ ਕਰ ਰਹੇ ਹਨ। ਸ਼੍ਰੀਵਾਸਤਵ ਨੇ ਕਿਹਾ ਕਿ ਇਸ ਤੋਂ ਇਲਾਵਾ ਘਰੇਲੂ ਪੱਧਰ 'ਤੇ ਕੰਪਨੀਆਂ ਦੇ ਤਿਮਾਹੀ ਨਤੀਜੇ ਉਮੀਦ ਤੋਂ ਬਿਹਤਰ ਰਹੇ ਹਨ, ਜਿਸ ਦੀ ਵਜ੍ਹਾ ਨਾਲ ਭਾਰਤੀ ਬਾਜ਼ਾਰਾਂ 'ਚ ਪੂੰਜੀ ਦਾ ਪ੍ਰਵਾਹ ਵਧਿਆ ਹੈ। ਗ੍ਰੋ ਦੇ ਮੁੱਖ ਸੰਚਾਲਨ ਅਧਿਕਾਰੀ (ਸੀ. ਓ. ਓ.) ਹਰਸ਼ ਜੈਨ ਨੇ ਕਿਹਾ ਕਿ ਅਮਰੀਕਾ 'ਚ 'ਟਰੇਜਰੀ' ਰਿਟਰਨ ਘਟਣ ਦੀ ਵਜ੍ਹਾ ਨਾਲ ਭਾਰਤੀ ਬਾਜ਼ਾਰਾਂ 'ਚ ਉਨ੍ਹਾਂ ਦਾ ਨਿਵੇਸ਼ ਵਧਿਆ ਹੈ।


Karan Kumar

Content Editor

Related News