FPI ਨੇ ਫਰਵਰੀ ’ਚ ਪੂੰਜੀ ਬਾਜ਼ਾਰਾਂ ’ਚ ਕੀਤਾ 5177 ਕਰੋਡ਼ ਦਾ ਸ਼ੁੱਧ ਨਿਵੇਸ਼

02/10/2020 1:01:59 AM

ਨਵੀਂ ਦਿੱਲੀ (ਭਾਸ਼ਾ)-ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਲਗਾਤਾਰ ਛੇਵੇਂ ਮਹੀਨੇ ਖਰੀਦਦਾਰੀ ਦਾ ਸਿਲਸਿਲਾ ਜਾਰੀ ਰੱਖਦਿਆਂ ਫਰਵਰੀ ’ਚ ਹੁਣ ਤੱਕ ਭਾਰਤੀ ਪੂੰਜੀ ਬਾਜ਼ਾਰਾਂ ’ਚ ਸ਼ੁੱਧ ਰੂਪ ’ਚ 5177 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਹੈ। ਡਿਬੈਂਚਰ ਸ਼੍ਰੇਣੀ ਨੂੰ ਇਸ ’ਚ ਬਹੁਤਾ ਹਿੱਸਾ ਮਿਲਿਆ ਹੈ। ਡਿਪਾਜ਼ਿਟਰੀ ਦੇ ਅੰਕੜਿਆਂ ਅਨੁਸਾਰ 3 ਤੋਂ 7 ਫਰਵਰੀ ਦੌਰਾਨ ਐੱਫ. ਪੀ. ਆਈ. ਨੇ ਡਿਬੈਂਚਰਾਂ ’ਚ 6350 ਕਰੋਡ਼ ਰੁਪਏ ਲਾਏ। ਹਾਲਾਂਕਿ ਸ਼ੇਅਰਾਂ ਤੋਂ ਉਨ੍ਹਾਂ ਇਸ ਦੌਰਾਨ 1172.56 ਕਰੋਡ਼ ਰੁਪਏ ਦੀ ਨਿਕਾਸੀ ਕੀਤੀ। ਇਸ ਤਰ੍ਹਾਂ ਸਮੀਖਿਆ ਅਧੀਨ ਮਿਆਦ ’ਚ ਉਹ 5177.44 ਕਰੋਡ਼ ਰੁਪਏ ਦੇ ਸ਼ੁੱਧ ਨਿਵੇਸ਼ਕ ਰਹੇ।

ਮਾਰਨਿੰਗਸਟਾਰ ਇਨਵੈਸਟਮੈਂਟ ਐਡਵਾਈਜ਼ਰ ਇੰਡੀਆ ਦੇ ਸੀਨੀਅਰ ਵਿਸ਼ਲੇਸ਼ਣ ਪ੍ਰਬੰਧਕ ਹਿਮਾਂਸ਼ੂ ਸ਼੍ਰੀਵਾਸਤਵ ਨੇ ਡਿਬੈਂਚਰਾਂ ’ਚ ਨਿਵੇਸ਼ ਦੇ ਕਾਰਣਾਂ ਨੂੰ ਲੈ ਕੇ ਕਿਹਾ ਕਿ ਇਹ ਮੁੱਖ ਤੌਰ ’ਤੇ ਰਿਜ਼ਰਵ ਬੈਂਕ ਵੱਲੋਂ ਤਾਜ਼ਾ ਕਰੰਸੀ ਨੀਤੀ ਸਮੀਖਿਅਾ ’ਚ ਰੁਖ਼ ਨੂੰ ਸਰਲ ਬਣਾਈ ਰੱਖਣ ਦੇ ਕਾਰਣ ਹੈ। ਇਸ ਰੁਖ਼ ਕਾਰਣ ਆਉਣ ਵਾਲੇ ਸਮੇਂ ’ਚ ਰੇਪੋ ਦਰ ਘਟਾਉਣ ਦਾ ਬਦਲ ਖੁੱਲ੍ਹਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਚੀਨ ’ਚ ਕੋਰੋਨਾ ਵਾਇਰਸ ਦੀ ਫੈਲੀ ਬੀਮਾਰੀ ਦਾ ਅਰਥਵਿਵਸਥਾ ’ਤੇ ਪੈ ਸਕਣ ਵਾਲੇ ਅਸਰ ਨੂੰ ਲੈ ਕੇ ਐੱਫ. ਪੀ. ਆਈ. ਭਾਰਤ ਵਰਗੇ ਉਭਰਦੇ ਬਾਜ਼ਾਰਾਂ ’ਚ ਪੈਸਾ ਲਾਉਣ ’ਚ ਚੌਕਸੀ ਵਰਤ ਰਹੇ ਹਨ।

Karan Kumar

This news is Content Editor Karan Kumar