ਭਾਰਤੀ ਬਾਜ਼ਾਰਾਂ 'ਚ FPI ਦਾ ਨਿਵੇਸ਼ 5,200 ਕਰੋੜ ਰੁਪਏ

01/14/2018 8:25:02 PM

ਨਵੀਂ ਦਿੱਲੀ—ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਇਸ ਮਹੀਨੇ ਅਜੇ ਤਕ ਭਾਰਤੀ ਪੂੰਜੀ ਬਾਜ਼ਾਰਾਂ 'ਚ 5,200 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਕੰਪਨੀਆਂ ਦੇ ਨਤੀਜਿਆਂ 'ਚ ਸੁਧਾਰ ਅਤੇ ਪ੍ਰਾਪਤੀਆਂ ਅਕਰਸ਼ਕ ਰਹਿਣ ਦੀ ਉਮੀਦ 'ਚ ਐੱਫ.ਪੀ.ਆਈ. ਦਾ ਨਿਵੇਸ਼ ਵਧਿਆ ਹੈ। ਐੱਫ.ਪੀ.ਆਈ. ਦਾ ਪੂਰੇ 2017 'ਚ ਭਾਰਤੀ ਪੂੰਜੀ ਬਾਜ਼ਾਰਾਂ (ਸ਼ੇਅਰਾਂ ਅਤੇ ਬਾਂਡ) 'ਚ ਕੁੱਲ ਨਿਵੇਸ਼ 2 ਲੱਖ ਕਰੋੜ ਰੁਪਏ ਰਿਹਾ ਸੀ। ਬਾਜ਼ਾਰ ਮਾਹਰਾਂ ਦਾ ਆਕਲਨ ਹੈ ਕਿ ਐੱਫ.ਪੀ.ਆਈ. 2017 ਦੇ ਪ੍ਰਦਰਸ਼ਨ ਨੂੰ 2018 'ਚ ਦੋਹਰਾ ਨਹੀਂ ਪਾਵੇਗਾ। ਇਸ ਕਾਰਨ ਤਰਲਤਾ ਦੀ ਕਮੀ ਅਤੇ ਵਿਕਸਿਤ ਅਰਥਵਿਵਸਥਾ 'ਚ ਵਿਆਜ਼ ਦਰਾਂ 'ਚ ਵਾਧਾ ਰਹੇਗਾ। ਡਿਪਾਜ਼ੀਟਰੀ ਦੇ ਅੰਕੜਿਆਂ ਮੁਤਾਬਕ ਐੱਫ.ਪੀ.ਆਈ. ਨੇ 1-12 ਜਨਵਰੀ ਦੌਰਾਨ ਸ਼ੇਅਰਾਂ 'ਚ 2,172 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ।