ਐੱਫ.ਪੀ.ਆਈ. ਨੇ ਨਵੰਬਰ ''ਚ 2.1 ਫੀਸਦੀ ਡਾਲਰ ਦੇ ਵੇਚੇ ਬੈਂਕ ਸ਼ੇਅਰ

12/07/2021 3:00:20 PM

ਨਵੀਂ ਦਿੱਲੀ- ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ.ਪੀ.ਆਈ) ਨੇ ਨਵੰਬਰ 'ਚ ਕੰਪਨੀਆਂ ਦੇ 2.1 ਅਰਬ ਡਾਲਰ ਦੇ ਸ਼ੇਅਰਾਂ ਦੀ ਬਿਕਵਾਲੀ ਕੀਤੀ, ਲਿਹਾਜ਼ ਬੈਂਕ ਨਿਫਟੀ ਇੰਡੈਕਸ 'ਚ 9 ਫੀਸਦੀ ਦੀ ਗਿਰਾਵਟ ਆ ਗਈ। ਦੂਜੇ ਪਾਸੇ ਉਨ੍ਹਾਂ ਨੇ ਸੁਰੱਖਿਆਤਮਕ ਦਾਅ 'ਚ ਵਾਧਾ ਕੀਤਾ ਅਤੇ ਐੱਫ.ਐੱਮ.ਸੀ.ਜੀ ਅਤੇ ਖੁਦਰਾ ਖੇਤਰ ਦੇ ਸ਼ੇਅਰਾਂ 'ਚ 2.7 ਅਰਬ ਡਾਲਰ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ। ਇਹ ਜਾਣਕਾਰੀ ਆਈ.ਆਈ.ਐੱਫ.ਐੱਲ. ਇੰਸੀਟਿਊਸ਼ਨਲ ਇਕੁਇਟੀਜ਼ ਦੇ ਉਪ ਪ੍ਰਧਾਨ (ਆਲਟਰਨੇਟਿਵ ਰਿਸਰਚ) ਸ਼੍ਰੀਰਾਮ ਵੇਲਾਯੁਧਨ ਦੇ ਵਿਸ਼ਲੇਸ਼ਨ ਤੋਂ ਮਿਲੀ। ਪਿਛਲੇ ਮਹੀਨੇ ਬਾਜ਼ਾਰ ਨੇ ਮਾਰਚ 2020 ਤੋਂ ਬਾਅਦ ਸਭ ਤੋਂ ਖਰਾਬ ਮਾਸਿਕ ਗਿਰਾਵਟ ਦਰਜ ਕੀਤੀ ਸੀ ਕਿਉਂਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਅਤੇ ਅਮਰੀਕੀ ਫੇਡਰਲ ਰਿਜ਼ਰਵ ਦੇ ਰੁੱਖ ਨੇ ਦੁਨੀਆ ਭਰ ਦੇ ਨਿਵੇਸ਼ਕਾਂ ਤੋਂ ਪਰੇਸ਼ਾਨ ਕਰ ਦਿੱਤਾ ਸੀ। 
ਤੇਲ ਅਤੇ ਗੈਸ (ਐੱਫ.ਪੀ.ਆਈ ਦੀ ਨਿਕਾਸੀ 63.4 ਕਰੋੜ ਡਾਲਰ), ਧਾਤੂ ਅਤੇ ਖਨਨ (41 ਕਰੋੜ ਡਾਲਰ) ਅਤੇ ਆਈ.ਟੀ. (36.6 ਕਰੋੜ ਡਾਲਰ) ਹੋਰ ਖੇਤਰ ਸਨ, ਜਿਥੇ ਆਈ.ਪੀ.ਆਈ. ਨੇ ਅਧਿਕਤਮ ਬਿਕਵਾਲੀ ਕੀਤੀ। ਐੱਫ.ਐੱਮ.ਸੀ.ਜੀ ਦੇ ਇਲਾਵਾ ਰਿਐਲਿਟੀ (52.4 ਕਰੋੜ), ਇਕਮਾਤਰ ਖੇਤਰ ਰਿਹਾ, ਜਿਥੇ ਠੀਕ-ਠਾਕ ਨਿਵੇਸ਼ ਹੋਇਆ। ਰਿਐਲਿਟੀ ਖੇਤਰ 'ਚ ਵੀ ਨਿਵੇਸ਼ 'ਚ ਸੁਸਤੀ ਰਹਿੰਦੀ, ਪਰ ਗੋਦਰੇਜ਼ ਪ੍ਰਾਪਟੀਜ਼ ਨੂੰ ਐੱਮ.ਐੱਸ.ਸੀ.ਆਈ. ਇੰਡੈਕਸ 'ਚ ਸ਼ਾਮਲ ਨਹੀਂ ਕੀਤਾ ਜਾਂਦਾ। 
ਐੱਫ.ਪੀ.ਆਈ. ਦੇ ਪੋਰਟਫੋਲੀਓ 'ਚ ਬੈਂਕਾਂ ਅਤੇ ਵਿੱਤੀ ਕੰਪਨੀਆਂ ਦਾ ਸਭ ਤੋਂ ਜ਼ਿਆਦਾ ਸੈਕਟੋਰਲ ਭਾਰਾਂਕ ਹੈ। ਹਾਲਾਂਕਿ ਪਿਛਲੇ ਮਹੀਨੇ ਦੀ ਬਿਕਵਾਲੀ ਤੋਂ ਬਾਅਦ ਬੈਂਕਾਂ ਅਤੇ ਵਿੱਤੀ ਕੰਪਨੀਆਂ 'ਚ ਐੱਫ.ਪੀ.ਆਈ ਦੀ ਵੰਡ ਘੱਟ ਕੇ 30.5 ਫੀਸਦੀ ਰਹਿ ਗਈ ਹੈ ਜੋ ਸਤੰਬਰ 2020 ਤੋਂ ਬਾਅਦ ਸਭ ਤੋਂ ਘੱਟ ਹੈ। ਫਰਵਰੀ 'ਚ ਇਸ ਦੀ ਵੰਡ 34.8 ਫੀਸਦੀ ਸੀ। 
ਇਕ ਬਿਕਵਾਲੀ ਨਾਲ ਇਸ ਸਾਲ ਬੈਂਕਿੰਗ ਸ਼ੇਅਰਾਂ ਦਾ ਪ੍ਰਦਰਸ਼ਨ ਕਾਫੀ ਕਮਜ਼ੋਰ ਰਿਹਾ ਹੈ। ਇਸ ਸਾਲ ਹੁਣ ਤੱਕ ਦੇ ਲਿਹਾਜ਼ ਨਾਲ ਬੈਂਕ ਨਿਫਟੀ 14.3 ਫੀਸਦੀ ਚੜ੍ਹਿਆ ਹੈ ਅਤੇ ਨਿਫਟੀ ਫਾਈਨੈਂਸ਼ੀਅਲ ਸਰਵੀਸੇਜ਼ ਇੰਡੈਸਕ 'ਚ 15.7 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੀ ਤੁਲਨਾ 'ਚ ਨਿਫਟੀ 'ਚ 21 ਫੀਸਦੀ ਦਾ ਉਛਾਲ ਦਰਜ ਹੋਇਆ ਹੈ।
ਕੋਟਕ ਇੰਸੀਟਿਊਸ਼ਨਲ ਇਕੁਇਟੀਜ਼ ਨੇ 3 ਦਸੰਬਰ 'ਚ ਨੋਟ 'ਚ ਕਿਹਾ ਹੈ, ਸਾਡੀ ਨਜ਼ਰ 'ਚ ਬੈਂਕਾਂ ਦਾ ਕਮਜ਼ੋਰ ਪ੍ਰਦਰਸ਼ਨ ਇਸ ਸੰਸਾਰਿਕ ਧਾਰਨਾ ਨੂੰ ਪ੍ਰਤੀਬੰਧਿਤ ਕਰਦਾ ਹੈ ਕਿ ਬਦਲਦੇ ਮਾਹੌਲ ਦੇ ਲਿਹਾਜ਼ ਨਾਲ ਫਿਟਨੈੱਸ ਅਤੇ ਬਿਗਟੇਕ ਦੇ ਮੁਕਾਬਲੇ ਬੈਂਕਾਂ ਦੀ ਤਿਆਰੀ ਕਮਜ਼ੋਰ ਹੈ। ਭੁਗਤਾਨ ਤੋਂ ਲੈ ਕੇ ਉਧਾਰੀ 'ਚ ਬਾਜ਼ਾਰ ਨੇ ਫਿਨਟੈੱਕ ਦੀ ਕਾਮਯਾਬੀ 'ਚ ਹੱਥੋਂ-ਹੱਥ ਲਿਆ ਹੈ। ਭਾਰਤੀ ਸੰਦਰਭ 'ਚ ਇਸ ਨਾਲ ਦੋ ਚੀਜ਼ਾਂ ਸਾਹਮਣੇ ਆਈਆਂ ਹਨ-
1. ਸਿੰਗਲ ਭੁਗਤਾਨ ਕਾਰੋਬਾਰ ਬਿਹਤਰ ਮੁਨਾਫੇ ਵਾਲਾ ਨਹੀਂ ਹੈ।
2. ਉਧਾਰੀ ਦੇ ਖੇਤਰ 'ਚ ਪਹਿਲਾਂ ਤੋਂ ਹੀ ਕਾਫੀ ਭੀੜ-ਭਾੜ ਹੈ, ਫਿਨਟੈਕ ਦੇ ਲਈ ਉਧਾਰੀ 'ਚ ਅਸਲੀ ਫਾਇਦਾ ਨਹੀਂ ਹੈ। ਇਸ ਖੇਤਰ ਨੂੰ ਲੈ ਕੇ ਬ੍ਰੋਕਰੇਜ ਦਾ ਨਜ਼ਰੀਆ ਤੇਜ਼ੀ ਦਾ ਹੈ ਕਿਉਂਕਿ ਉਸ ਨੂੰ ਕਾਫੀ ਹਾਂ-ਪੱਖੀ ਸੰਕੇਤ ਦਿਖ ਰਹੇ ਹਨ। ਆਈ.ਆਈ.ਐੱਫ.ਐੱਲ. ਮੁਤਾਬਕ ਸਾਲ ਦੀ ਸ਼ੁਰੂਆਤ ਦੇ ਮੁਕਾਬਲੇ ਨਵੰਬਰ 'ਚ ਜਿਨ੍ਹਾਂ ਖੇਤਰਾਂ 'ਚ ਐੱਫ.ਪੀ.ਆਈ. ਦੀ ਵੰਡ ਜ਼ਿਆਦਾ ਸੀ ਉਸ 'ਚ ਐੱਫ.ਐੱਮ.ਸੀ.ਜੀ (ਜਨਵਰੀ ' 12.2 ਫੀਸਦੀ ਬਨਾਮ ਹੁਣ 13.4 ਫੀਸਦੀ), ਪਾਵਰ (22 ਫੀਸਦੀ ਬਨਾਮ 3.6 ਫੀਸਦੀ) ਅਤੇ ਰੀਅਲ ਅਸਟੇਟ (0.9 ਫੀਸਦੀ ਅਤੇ 1.4 ਫੀਸਦੀ) ਸ਼ਾਮਲ ਹੈ।  

Aarti dhillon

This news is Content Editor Aarti dhillon