ਫਾਕਸਵੈਗਨ ਨੇ ਏਮਿਓ ਦਾ ਕਾਰਪੋਰੇਟ ਅਡੀਸ਼ਨ ਉਤਾਰਿਆ, ਕੀਮਤ 6.69 ਲੱਖ ਰੁਪਏ

04/12/2019 4:46:05 PM

ਨਵੀਂ ਦਿੱਲੀ—ਜ਼ਰਮਨੀ ਦੀ ਵਾਹਨ ਖੇਤਰ ਦੀ ਦਿੱਗਜ ਕੰਪਨੀ ਫਾਸਕਵੈਗਨ ਨੇ ਭਾਰਤੀ ਬਾਜ਼ਾਰ 'ਚ ਆਪਣੀ ਕਾਮਪੈਕਟ ਸੇਡਾਨ ਏਮਿਓ ਦਾ ਨਵਾਂ ਅਡੀਸ਼ਨ ਉਤਾਰਿਆ ਹੈ। ਇਸ ਵਾਹਨ ਦੀ ਸ਼ੋਅ ਰੂਮ ਕੀਮਤ 6.69 ਲੱਖ ਰੁਪਏ ਹੈ। ਕੰਪਨੀ ਨੇ ਬਿਆਨ 'ਚ ਕਿਹਾ ਕਿ ਏਮਿਓ ਕਾਰਪੋਰੇਟ ਅਡੀਸ਼ਨ ਕਾਰਪੋਰੇਟ ਅਤੇ ਕਾਰੋਬਾਰ ਜਗਤ ਦੇ ਉਪਭੋਗਤਾਵਾਂ ਦੀਆਂ ਉਮੀਦਾਂ ਨੂੰ ਪੂਰਾ ਕਰੇਗਾ। ਫਾਕਸਵੈਗਨ ਪੇਸੈਂਜਰ ਕਾਰਸ ਦੇ ਨਿਰਦੇਸ਼ਕ ਸਟੀਫਨ ਨੈਪ ਨੇ ਕਿਹਾ ਕਿ ਏਮਿਓ ਕਾਰਪੋਰੇਟ ਅਡੀਸ਼ਨ ਦੇ ਰਾਹੀਂ ਅਸੀਂ ਆਪਣੇ ਗਾਹਕਾਂ ਨੂੰ ਸੰਸਾਰਕ ਪੱਧਰ ਵਾਲੇ ਸੁਰੱਖਿਆ, ਗੁਣਵੱਤਾ ਦੇ ਮਾਨਕ ਉਪਲੱਬਧ ਕਰਵਾਵਾਂਗੇ। ਇਸ ਵਾਹਨ ਦੇ ਪੈਟਰੋਲ ਟਰਿਮ  ਮਾਡਲ ਦੀ ਕੀਮਤ 6.69 ਲੱਖ ਰੁਪਏ ਅਤੇ ਡੀਜ਼ਲ ਟਰਿਮ ਦੀ ਕੀਮਤ 7.99 ਲੱਖ ਰੁਪਏ ਹੈ।


Aarti dhillon

Content Editor

Related News