ਵਿਦੇਸ਼ੀ ਨਿਵੇਸ਼ਕਾਂ ਨੇ ਦਸੰਬਰ ਵਿਚ ਹੁਣ ਤੱਕ ਭਾਰਤੀ ਬਾਜ਼ਾਰਾਂ ਤੋਂ 17,696 ਕਰੋੜ ਕੱਢੇ

12/20/2021 10:47:03 AM

ਨਵੀਂ ਦਿੱਲੀ (ਭਾਸ਼ਾ) - ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰਾਨ ਦੌਰਾਨ ਪੈਦਾ ਹੋਈ ਅਨਿਸ਼ਚਿਤਤਾ ਅਤੇ ਅਮਰੀਕੀ ਫੈੱਡਰਲ ਰਿਜ਼ਰਵ ਵੱਲੋਂ ਉਮੀਦ ਤੋਂ ਪਹਿਲਾਂ ਬਾਂਡ ਖਰੀਦ ਬੰਦ ਕਰਨ ’ਚ ਦਸੰਬਰ ਵਿਚ ਹੁਣ ਤੱਕ ਭਾਰਤੀ ਬਾਜ਼ਾਰਾਂ ਤੋਂ 17,696 ਕਰੋਡ਼ ਰੁਪਏ ਕੱਢੇ ਹਨ।

ਅੰਕੜਿਆਂ ਮੁਤਾਬਕ ਐੱਫ. ਪੀ. ਆਈ. ਨੇ 1-17 ਦਸੰਬਰ ’ਚ ਇਕਵਿਟੀ ਤੋਂ 13,470 ਕਰੋਡ਼ ਰੁਪਏ, ਕਰਜ਼ਾ ਸੈਕਟਰ ਤੋਂ 4,066 ਕਰੋਡ਼ ਰੁਪਏ ਅਤੇ ਹਾਇਬ੍ਰਿਡ ਇੰਸਟਰੂਮੈਂਟਸ ਤੋਂ 160 ਕਰੋਡ਼ ਰੁਪਏ ਕੱਢੇ। ਐੱਫ. ਪੀ. ਆਈ. ਨੇ ਨਵੰਬਰ ਵਿਚ ਭਾਰਤੀ ਬਾਜ਼ਾਰਾਂ ਵਿਚ 2,521 ਕਰੋਡ਼ ਰੁਪਏ ਦੀ ਸ਼ੁੱਧ ਵਿਕਰੀ ਕੀਤੀ ਸੀ। ਮਾਰਨਿੰਗਸਟਾਰ ਇੰਡੀਆ ਸੰਯੁਕਤ ਨਿਰਦੇਸ਼ਕ- ਜਾਂਚ ਪ੍ਰਬੰਧਕ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਕੌਮਾਂਤਰੀ ਅਤੇ ਘਰੇਲੂ ਦੋਵਾਂ ਮੋਰਚਿਆਂ ਉੱਤੇ ਅਨਿਸ਼ਚਿਤਤਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਓਮੀਕ੍ਰਾਨ ਵੇਰੀਐਂਟ ਦੌਰਾਨ ਚਿੰਤਾ ਬਣੀ ਹੋਈ ਹੈ ਅਤੇ ਇਸ ਨੇ ਕੌਮਾਂਤਰੀ ਵਾਧਾ ਦ੍ਰਿਸ਼ ਨੂੰ ਪ੍ਰਭਾਵਿਤ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਆਰਥਿਕ ਵਾਧਾ ਵੀ ਟਾਕਰੇ ’ਤੇ ਹੌਲੀ ਰਿਹਾ ਹੈ ਅਤੇ ਭਾਰਤ ਦੀ ਕਮਾਈ ਜ਼ਿਆਦਾ ਨਹੀਂ ਵਧੀ ਹੈ। ਜੇਕਰ ਹਾਲਾਤ ਵਿਗੜਦੇ ਹਨ ਤਾਂ ਵਿਦੇਸ਼ੀ ਨਿਵੇਸ਼ਕ ਭਾਰਤ ਵਰਗੇ ਉੱਭਰਦੇ ਬਾਜ਼ਾਰਾਂ ਤੋਂ ਆਪਣਾ ਨਿਵੇਸ਼ ਕੱਢ ਸਕਦੇ ਹਨ। ਜਿਓਜਿਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੈਕੁਮਾਰ ਨੇ ਕਿਹਾ ਕਿ ਹਾਲਾਂਕਿ ਬੈਂਕਿੰਗ ਵਿਚ ਸਭ ਤੋਂ ਜ਼ਿਆਦਾ ਐੱਫ. ਪੀ. ਆਈ. ਹੋਲਡਿੰਗ ਹੈ, ਇਸ ਲਈ ਉਸ ਨੂੰ ਐੱਫ. ਪੀ. ਆਈ. ਦੀ ਵਿਕਰੀ ਦਾ ਖਾਮਿਆਜ਼ਾ ਚੁੱਕਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਐੱਫ. ਪੀ. ਆਈ. ਬਿਕਵਾਲੀ ਨੇ ਉੱਚ ਗੁਣਵੱਤਾ ਵਾਲੇ ਬੈਂਕਿੰਗ ਸ਼ੇਅਰਾਂ ਨੂੰ ਮੁਲਾਂਕਣ ਦੇ ਨਜ਼ਰੀਏ ਨਾਲ ਆਕਰਸ਼ਕ ਬਣਾ ਦਿੱਤਾ ਹੈ।

Harinder Kaur

This news is Content Editor Harinder Kaur