ਵਿਦੇਸ਼ੀ ਨਿਵੇਸ਼ਕਾਂ ਨੇ ਨਵੰਬਰ ''ਚ ਹੁਣ ਤੱਕ ਕੀਤਾ 1.5 ਅਰਬ ਡਾਲਰ ਦਾ ਨਿਵੇਸ਼

11/13/2017 12:41:11 PM

ਨਵੀਂ ਦਿੱਲੀ—ਪੀ. ਐੱਸ. ਯੂ ਬੈਂਕਾਂ 'ਚ 2.11 ਲੱਖ ਕਰੋੜ ਦੀ ਪੂੰਜੀ ਪਾਉਣ ਦੀ ਸਰਕਾਰ ਦੀ ਯੋਜਨਾ ਤੋਂ ਉਤਸ਼ਾਹਿਤ ਵਿਦੇਸ਼ੀ ਪੋਟਰਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਇਸ ਮਹੀਨੇ ਹੁਣ ਤੱਕ 1.5 ਅਰਬ ਡਾਲਰ (9,710 ਕਰੋੜ ਰੁਪਏ) ਦਾ ਭਾਰੀ-ਭਰਕਮ ਨਿਵੇਸ਼ ਕੀਤਾ। ਇਸ ਤੋਂ ਪਹਿਲਾਂ ਅਕਤੂਬਰ 'ਚ ਐੱਫ.ਪੀ.ਆਈ. ਨੇ ਤਿੰਨ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਨਿਵੇਸ਼ ਕੀਤਾ ਸੀ। ਉਸ ਤੋਂ ਪਹਿਲਾਂ ਅਗਸਤ ਅਤੇ ਸਤੰਬਰ 'ਚ ਉਨ੍ਹਾਂ ਨੇ 24 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਨਿਕਾਸੀ ਕੀਤੀ ਸੀ। ਅੰਕੜਿਆਂ ਦੇ ਮੁਕਾਬਕ 10 ਨਵੰਬਰ ਤੱਕ ਐੱਫ. ਪੀ. ਆਈ. ਨੇ ਕੁੱਲ 9,710 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਦੌਰਾਨ ਬਾਜ਼ਾਰ ਤੋਂ 780 ਕਰੋੜ ਰੁਪਏ ਦੀ ਨਿਕਾਸੀ ਵੀ ਕੀਤੀ ਹੈ। 
ਬਾਜ਼ਾਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਸਰਕਾਰ ਦੇ ਪੀ. ਐੱਸ. ਯੂ ਬੈਂਕਾਂ ਦੇ ਪੂੰਜੀਕਰਣ ਅਤੇ ਸੜਕ ਵਿਕਾਸ ਲਈ ਛੇ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਨਿਰਧਾਰਣ ਦੇ ਐਲਾਨ ਤੋਂ ਬਾਅਦ ਐੱਫ.ਪੀ.ਆਈ. ਦਾ ਰੁਝਾਣ ਵਧਿਆ ਹੈ। ਸਰਕਾਰ ਦੀ ਐਲਾਨ ਤੋਂ ਬਾਅਦ ਤੁਰੰਤ ਬਾਅਦ ਤੋਂ ਐੱਫ.ਪੀ.ਆਈ. ਨੇ ਨਿਵੇਸ਼ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਬੈਂਕਾਂ ਦੇ ਪੂੰਜੀਕਰਣ ਦੇ ਫੈਸਲਿਆਂ ਨੂੰ ਬੈਂਕਾਂ ਅਤੇ ਅਰਥਵਿਵਸਥਾ ਲਈ ਚੰਗਾ ਕਦਮ ਮੰਨਿਆ ਜਾ ਰਿਹਾ ਹੈ।