ਵਿਦੇਸ਼ੀ ਕਰੰਸੀ ਭੰਡਾਰ 3.11 ਅਰਬ ਡਾਲਰ ਵੱਧ ਕੇ ਨਵੇਂ ਰਿਕਾਰਡ ''ਤੇ ਪੁੱਜਾ

07/17/2020 5:57:16 PM

ਮੁੰਬਈ— ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 10 ਜੁਲਾਈ ਨੂੰ ਖ਼ਤਮ ਹੋਏ ਹਫ਼ਤੇ 'ਚ 3.11 ਅਰਬ ਡਾਲਰ ਵੱਧ ਕੇ 516.36 ਅਰਬ ਡਾਲਰ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ।

ਦੇਸ਼ ਦੇ ਵਿਦੇਸ਼ੀ ਮੁਦਰਾ ਦੇ ਭੰਡਾਰ 'ਚ ਲਗਾਤਾਰ ਤੀਜੇ ਹਫ਼ਤੇ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ 3 ਜੁਲਾਈ ਨੂੰ ਖ਼ਤਮ ਹੋਏ ਹਫ਼ਤੇ 'ਚ, ਇਹ 6.42 ਅਰਬ ਡਾਲਰ ਦੇ ਵਾਧੇ ਨਾਲ 513.25 ਅਰਬ ਡਾਲਰ ਰਿਹਾ ਸੀ।

ਰਿਜ਼ਰਵ ਬੈਂਕ ਵੱਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ, 10 ਜੁਲਾਈ ਨੂੰ ਖ਼ਤਮ ਹੋਏ ਹਫ਼ਤੇ 'ਚ ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਡੇ ਹਿੱਸੇ ਵਿਦੇਸ਼ੀ ਕਰੰਸੀ ਜਾਇਦਾਦ 'ਚ 2.37 ਅਰਬ ਡਾਲਰ ਦਾ ਵਾਧਾ ਹੋਇਆ ਅਤੇ ਹਫਤੇ ਦੇ ਅੰਤ 'ਚ ਇਹ 475.64 ਅਰਬ ਡਾਲਰ 'ਤੇ ਰਿਹਾ।
ਇਸ ਦੌਰਾਨ ਸੋਨੇ ਦਾ ਭੰਡਾਰ ਵੀ 71.2 ਅਰਬ ਡਾਲਰ ਵੱਧ ਕੇ 34.73 ਅਰਬ ਡਾਲਰ ਹੋ ਗਿਆ। ਕੌਮਾਂਤਰੀ ਫੰਡ ਕੋਲ ਜਮ੍ਹਾ ਫੰਡ 1.9 ਕਰੋੜ ਡਾਲਰ ਵੱਧ ਕੇ 4.55 ਅਰਬ ਡਾਲਰ ਅਤੇ ਸਪੈਸ਼ਲ ਡਰਾਇੰਗ ਰਾਈਟ 50 ਲੱਖ ਡਾਲਰ ਦੇ ਵਾਧੇ ਨਾਲ 1.45 ਅਰਬ ਡਾਲਰ 'ਤੇ ਪਹੁੰਚ ਗਿਆ।

Sanjeev

This news is Content Editor Sanjeev