ਵਿਦੇਸ਼ੀ ਮੁਦਰਾ ਭੰਡਾਰ 3.08 ਅਰਬ ਡਾਲਰ ਵਧ ਕੇ ਹੋਇਆ 479.57 ਅਰਬ ਡਾਲਰ

04/24/2020 11:32:40 PM

ਮੁੰਬਈ—ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 17 ਅਪ੍ਰੈਲ ਨੂੰ ਖਤਮ ਹਫਤੇ 'ਚ 3.09 ਅਰਬ ਡਾਲਰ ਵਧ ਕੇ 479.57 ਅਰਬ ਡਾਲਰ 'ਤੇ ਪਹੁੰਚ ਗਿਆ। ਇਸ ਨਾਲ ਪਿਛਲੇ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ 1.81 ਅਰਬ ਡਾਲਰ ਵਧ ਕੇ 476.47 ਅਰਬ ਡਾਲਰ ਹੋ ਗਿਆ ਸੀ। ਇਸ ਤੋਂ ਪਹਿਲਾਂ 6 ਮਾਰਚ ਨੂੰ ਖਤਮ ਹਫਤੇ 'ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 5.69 ਅਰਰ ਡਾਲਰ ਵਧ ਕੇ 487.23 ਅਰਬ ਡਾਲਰ 'ਤੇ ਪਹੁੰਚ ਗਿਆ ਸੀ ਜੋ ਹੁਣ ਤਕ ਦਾ ਰਿਕਾਰਡ ਹੈ। ਸਾਲ 2020-21 ਦੌਰਾਨ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਕਰੀਬ 62 ਅਰਬ ਡਾਲਰ ਵਧਿਆ ਹੈ।

ਭਾਰਤੀ ਰਿਜ਼ਰਵ ਬੈਂਕ ਤਾਜ਼ਾ ਅੰਕੜਿਆਂ ਮੁਤਾਬਕ 17 ਅਪ੍ਰੈਲ ਨੂੰ ਖਤਮ ਤਿਮਾਹੀ ਦੌਰਾਨ ਵਿਦੇਸ਼ੀ ਮੁਦਰਾ ਜਾਇਦਾਦ (ਜੋ ਵਿਦੇਸ਼ੀ ਮੁਦਰਾ ਦਾ ਸਭ ਤੋਂ ਵੱਡਾ ਹਿੱਸਾ ਹੈ) 1.55 ਅਰਬ ਡਾਲਰ ਵਧ ਕੇ 551.88 ਅਰਬ ਡਾਲਰ ਦੇ ਬਰਾਬਰ ਰਹੀ ਹੈ। ਹਫਤੇ ਦੌਰਾਨ ਸੋਨੇ ਦਾ ਭੰਡਾਰ 1.54 ਅਰਬ ਡਾਲਰ ਵਧ ਕੇ 32.68 ਅਰਬ ਡਾਲਰ ਅਤੇ ਅੰਤਰਾਰਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) 'ਚ ਦੇਸ਼ ਦਾ ਮੁਦਰਾ ਭੰਡਾਰ 3.58 ਅਰਬ ਡਾਲਰ ਦੇ ਪਿਛਲੇ ਪੱਧਰ 'ਤੇ ਬਣਿਆ ਰਿਹਾ।


Karan Kumar

Content Editor

Related News