ਵਿਦੇਸ਼ੀ ਕਰੰਸੀ ਭੰਡਾਰ 448.24 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ

11/22/2019 11:10:22 PM

ਮੁੰਬਈ (ਯੂ. ਐੱਨ. ਆਈ.)-ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ ਲਗਾਤਾਰ 8ਵੇਂ ਹਫ਼ਤੇ ਵਧਦਾ ਹੋਇਆ 15 ਨਵੰਬਰ ਨੂੰ ਖ਼ਤਮ ਹਫ਼ਤੇ ’ਚ 44.1 ਕਰੋਡ਼ ਡਾਲਰ ਵਧ ਕੇ 448.24 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਰਿਜ਼ਰਵ ਬੈਂਕ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 8 ਨਵੰਬਰ ਨੂੰ ਵਿਦੇਸ਼ੀ ਕਰੰਸੀ ਭੰਡਾਰ 1.72 ਅਰਬ ਡਾਲਰ ਵਧ ਕੇ 447.80 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਸੀ। ਇਸ ਤੋਂ ਪਹਿਲਾਂ 1 ਨਵੰਬਰ ਨੂੰ ਖ਼ਤਮ ਹਫ਼ਤੇ ’ਚ ਵਿਦੇਸ਼ੀ ਕਰੰਸੀ ਭੰਡਾਰ 3.52 ਅਰਬ ਡਾਲਰ ਦੇ ਵਾਧੇ ਨਾਲ 446.10 ਅਰਬ ਡਾਲਰ ’ਤੇ ਅਤੇ ਇਸ ਤੋਂ ਪਹਿਲਾਂ 25 ਅਕਤੂਬਰ ਨੂੰ ਖ਼ਤਮ ਹਫ਼ਤੇ ’ਚ ਇਹ 1.832 ਅਰਬ ਡਾਲਰ ਵਧ ਕੇ 442.58 ਅਰਬ ਡਾਲਰ ’ਤੇ ਰਿਹਾ ਸੀ। ਵਿਦੇਸ਼ੀ ਕਰੰਸੀ ਭੰਡਾਰ ਦਾ ਸਭ ਤੋਂ ਵੱਡਾ ਸਰੋਤ ਵਿਦੇਸ਼ੀ ਕਰੰਸੀ ਜਾਇਦਾਦ 15 ਨਵੰਬਰ ਨੂੰ ਖ਼ਤਮ ਹਫ਼ਤੇ ’ਚ 64.3 ਕਰੋਡ਼ ਡਾਲਰ ਦੇ ਵਾਧੇ ਨਾਲ 416.47 ਅਰਬ ਡਾਲਰ ਹੋ ਗਈ। ਇਸ ਦੌਰਾਨ ਸੋਨਾ ਭੰਡਾਰ 20 ਕਰੋਡ਼ ਡਾਲਰ ਘਟ ਕੇ 26.70 ਅਰਬ ਡਾਲਰ ’ਤੇ ਆ ਗਿਆ। ਬੀਤੇ ਹਫ਼ਤੇ ਇੰਟਰਨੈਸ਼ਨਲ ਮੋਨੇਟਰੀ ਫੰਡ ਕੋਲ ਰਾਖਵੀਂ ਪੂੰਜੀ 30 ਲੱਖ ਰੁਪਏ ਵਧ ਕੇ 3.63 ਅਰਬ ਡਾਲਰ ’ਤੇ ਅਤੇ ਵਿਸ਼ੇਸ਼ ਨਿਕਾਸੀ ਹੱਕ 50 ਲੱਖ ਡਾਲਰ ਘਟ ਕੇ 1.43 ਅਰਬ ਡਾਲਰ ’ਤੇ ਆ ਗਿਆ।

Karan Kumar

This news is Content Editor Karan Kumar