ਵਿਦੇਸ਼ੀ ਕਰੰਸੀ ਭੰਡਾਰ 5.14 ਅਰਬ ਡਾਲਰ ਘਟਿਆ

10/19/2018 10:40:06 PM

ਮੁੰਬਈ— ਰੁਪਏ ਦੀ ਵਟਾਂਦਰਾ ਦਰ 'ਚ ਭਾਰੀ ਅਸਥਿਰਤਾ ਨੂੰ ਰੋਕਣ ਦੀਆਂ ਰਿਜ਼ਰਵ ਬੈਂਕ ਦੀਆਂ ਕੋਸ਼ਿਸ਼ਾਂ ਦੌਰਾਨ 12 ਅਕਤੂਬਰ ਨੂੰ ਖਤਮ ਹਫਤੇ 'ਚ ਵਿਦੇਸ਼ੀ ਕਰੰਸੀ ਭੰਡਾਰ 5.143 ਅਰਬ ਡਾਲਰ ਘੱਟ ਕੇ 394.465 ਅਰਬ ਡਾਲਰ ਰਹਿ ਗਿਆ । ਹਾਲ ਦੇ ਦਹਾਕਿਆਂ 'ਚ ਕਿਸੇ ਇਕ ਹਫਤੇ 'ਚ ਇਹ ਸਭ ਤੋਂ ਵੱਡੀ ਗਿਰਾਵਟ ਹੈ । ਪਿਛਲੇ ਹਫਤੇ ਕਰੰਸੀ ਭੰਡਾਰ 91.58 ਕਰੋੜ ਡਾਲਰ ਘੱਟ ਕੇ 399.609 ਅਰਬ ਡਾਲਰ 'ਤੇ ਆ ਗਿਆ ਸੀ ।
ਰੁਪਏ 'ਚ ਗਿਰਾਵਟ ਨੂੰ ਰੋਕਣ ਲਈ ਕੇਂਦਰੀ ਬੈਂਕ ਨੇ ਚਾਲੂ ਵਿੱਤ ਸਾਲ 'ਚ ਹੁਣ ਤੱਕ 40 ਅਰਬ ਡਾਲਰ ਪਾ ਚੁੱਕਾ ਹੈ । ਡਾਲਰ ਦੇ ਮੁਕਾਬਲੇ ਰੁਪਇਆ ਜਨਵਰੀ ਤੋਂ 16 ਫੀਸਦੀ ਫਿਸਲ ਗਿਆ ਹੈ ਅਤੇ ਪਿਛਲੇ ਹਫਤੇ 74.43 'ਤੇ ਆ ਗਿਆ ਹੈ । ਵਿਦੇਸ਼ੀ ਕਰੰਸੀ ਭੰਡਾਰ 13 ਅਪ੍ਰੈਲ 2018 ਨੂੰ ਖਤਮ ਹਫਤੇ 'ਚ 426.028 ਅਰਬ ਡਾਲਰ 'ਤੇ ਪਹੁੰਚ ਗਿਆ ਸੀ । ਉਸ ਤੋਂ ਬਾਅਦ ਤੋਂ ਇਸ 'ਚ 31 ਅਰਬ ਡਾਲਰ ਦੀ ਕਮੀ ਆਈ ਹੈ ।