ਵਿਦੇਸ਼ੀ ਕਰੰਸੀ ਭੰਡਾਰ 470 ਅਰਬ ਡਾਲਰ ਤੋਂ ਪਾਰ

02/07/2020 9:02:46 PM

ਮੁੰਬਈ (ਯੂ. ਐੱਨ. ਅਾਈ.)-ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ ਲਗਾਤਾਰ 19ਵੇਂ ਹਫਤੇ ਵਧਦਾ ਹੋਇਆ 31 ਜਨਵਰੀ ਨੂੰ ਖਤਮ ਹਫਤੇ ’ਚ ਪਹਿਲੀ ਵਾਰ 470 ਅਰਬ ਡਾਲਰ ਤੋਂ ਪਾਰ ਪਹੁੰਚ ਗਿਆ। ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਵੱਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ 31 ਜਨਵਰੀ ਨੂੰ ਖਤਮ ਹਫਤੇ ’ਚ ਵਿਦੇਸ਼ੀ ਕਰੰਸੀ ਭੰਡਾਰ 461 ਅਰਬ ਡਾਲਰ ਤੋਂ ਵਧ ਕੇ 471.30 ਅਰਬ ਡਾਲਰ ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਇਹ ਲਗਾਤਾਰ 19ਵਾਂ ਹਫਤਾ ਹੈ, ਜਦੋਂ ਦੇਸ਼ ਦੇ ਵਿਦੇਸ਼ੀ ਕਰੰਸੀ ਦੇ ਭੰਡਾਰ ’ਚ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ 24 ਜਨਵਰੀ ਨੂੰ ਖਤਮ ਹਫਤੇ ’ਚ ਇਹ 4.47 ਅਰਬ ਡਾਲਰ ਵਧ ਕੇ 466.69 ਅਰਬ ਡਾਲਰ ’ਤੇ ਰਿਹਾ ਸੀ। ਪਿਛਲੇ 19 ਹਫਤਿਆਂ ’ਚ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 42.73 ਅਰਬ ਡਾਲਰ ਵੱਧ ਚੁੱਕਾ ਹੈ।

ਕੇਂਦਰੀ ਬੈਂਕ ਅਨੁਸਾਰ 31 ਜਨਵਰੀ ਨੂੰ ਖਤਮ ਹਫਤੇ ’ਚ ਵਿਦੇਸ਼ੀ ਕਰੰਸੀ ਭੰਡਾਰ ਦੇ ਸਭ ਤੋਂ ਵੱਡੇ ਸ੍ਰੋਤ ਵਿਦੇਸ਼ੀ ਕਰੰਸੀ ਜਾਇਦਾਦ ’ਚ 4.33 ਅਰਬ ਡਾਲਰ ਦਾ ਵਾਧਾ ਹੋਇਆ ਅਤੇ ਇਹ 437.25 ਅਰਬ ਡਾਲਰ ’ਤੇ ਪਹੁੰਚ ਗਈ। ਹਫਤੇ ਦੌਰਾਨ ਆਰ. ਬੀ. ਆਈ. ਨੇ ਸੋਨੇ ਦੀ ਖਰੀਦ ਕੀਤੀ, ਜਿਸ ਨਾਲ ਸੋਨਾ ਭੰਡਾਰ ਵੀ 28.2 ਕਰੋਡ਼ ਡਾਲਰ ਵਧ ਕੇ 29 ਅਰਬ ਡਾਲਰ ਦਾ ਹੋ ਗਿਆ। ਸਮੀਖਿਆ ਅਧੀਨ ਹਫਤੇ ’ਚ ਕੌਮਾਂਤਰੀ ਕਰੰਸੀ ਫੰਡ ਕੋਲ ਰਾਖਵੀਂ ਪੂੰਜੀ 3.62 ਅਰਬ ਡਾਲਰ ’ਤੇ ਸਥਿਰ ਰਹੀ, ਜਦੋਂਕਿ ਵਿਸ਼ੇਸ਼ ਨਿਕਾਸੀ ਹੱਕ 40 ਲੱਖ ਡਾਲਰ ਦੀ ਗਿਰਾਵਟ ਨਾਲ 1.44 ਅਰਬ ਡਾਲਰ ਰਹਿ ਗਿਆ।


Karan Kumar

Content Editor

Related News