ਵਿਦੇਸ਼ੀ ਕਰੰਸੀ ਭੰਡਾਰ 90.2 ਕਰੋਡ਼ ਡਾਲਰ ਘਟਿਆ

04/10/2020 11:50:11 PM

ਮੁੰਬਈ (ਯੂ. ਐੱਨ. ਅਾਈ.)-ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 3 ਅਪ੍ਰੈਲ ਨੂੰ ਖਤਮ ਹਫਤੇ ’ਚ 90.2 ਕਰੋੜ ਡਾਲਰ ਘਟ ਕੇ 474.66 ਅਰਬ ਡਾਲਰ ਰਹਿ ਗਿਆ। ਇਸ ਤੋਂ ਪਹਿਲਾਂ 27 ਮਾਰਚ ਨੂੰ ਖਤਮ ਹਫਤੇ ’ਚ ਇਹ 5.65 ਅਰਬ ਡਾਲਰ ਦੇ ਵਾਧੇ ਨਾਲ 475.56 ਅਰਬ ਡਾਲਰ ਰਿਹਾ ਸੀ।

ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਅੰਕੜਿਆਂ ਅਨੁਸਾਰ 3 ਅਪ੍ਰੈਲ ਨੂੰ ਖਤਮ ਹਫਤੇ ’ਚ ਵਿਦੇਸ਼ੀ ਕਰੰਸੀ ਦਾ ਸਭ ਤੋਂ ਵੱਡਾ ਸ੍ਰੋਤ ਵਿਦੇਸ਼ੀ ਕਰੰਸੀ ਜਾਇਦਾਦ 54.7 ਕਰੋਡ਼ ਡਾਲਰ ਦੀ ਘਟ ਕੇ 439.12 ਅਰਬ ਡਾਲਰ ਰਹਿ ਗਈ। ਇਸ ਦੌਰਾਨ ਸੋਨਾ ਭੰਡਾਰ ਵੀ 34 ਕਰੋਡ਼ ਡਾਲਰ ਦੀ ਗਿਰਾਵਟ ਨਾਲ 30.55 ਅਰਬ ਰਿਹਾ।ਸਮੀਖਿਆ ਅਧੀਨ ਹਫਤੇ ’ਚ ਕੌਮਾਂਤਰੀ ਕਰੰਸੀ ਫੰਡ ਕੋਲ ਰਾਖਵੀਂ ਪੂੰਜੀ 1.9 ਕਰੋਡ਼ ਡਾਲਰ ਘਟ ਹੋ ਕੇ 3.57 ਅਰਬ ਡਾਲਰ ’ਤੇ ਆ ਗਈ। ਵਿਸ਼ੇਸ਼ ਨਿਕਾਸੀ ਹੱਕ 50 ਲੱਖ ਡਾਲਰ ਵਧ ਕੇ 1.43 ਅਰਬ ਡਾਲਰ ’ਤੇ ਪਹੁੰਚ ਗਿਆ।


Karan Kumar

Content Editor

Related News