ਵਿਦੇਸ਼ੀ ਕਰੰਸੀ ਭੰਡਾਰ 426.08 ਅਰਬ ਡਾਲਰ ਦੇ ਰਿਕਾਰਡ ਪੱਧਰ ''ਤੇ

04/21/2018 8:32:19 AM

ਮੁੰਬਈ— ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ ਵਧ ਕੇ ਹੁਣ ਤਕ ਦੇ ਰਿਕਾਰਡ ਪੱਧਰ 426.08 ਅਰਬ ਡਾਲਰ 'ਤੇ ਪਹੁੰਚ ਗਿਆ ਹੈ। 13 ਅਪ੍ਰੈਲ ਨੂੰ ਖਤਮ ਹੋਏ ਹਫਤੇ 'ਚ ਵਿਦੇਸ਼ੀ ਕਰੰਸੀ ਭੰਡਾਰ 'ਚ 1.21 ਅਰਬ ਡਾਲਰ ਦਾ ਵਾਧਾ ਦਰਜ ਕੀਤਾ ਗਿਆ। ਵਿਦੇਸ਼ੀ ਕਰੰਸੀ ਜਾਇਦਾਦਾਂ ਵਧਣ ਨਾਲ ਇਸ 'ਚ ਵਾਧਾ ਹੋਇਆ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ।

ਪਿਛਲੇ ਹਫਤੇ ਵਿਦੇਸ਼ੀ ਕਰੰਸੀ ਭੰਡਾਰ 50.36 ਕਰੋੜ ਡਾਲਰ ਵਧ ਕੇ 426.86 ਅਰਬ ਡਾਲਰ 'ਤੇ ਸੀ। ਦੱਸਣਯੋਗ ਹੈ ਕਿ 8 ਸਤੰਬਰ 2017 ਨੂੰ ਪਹਿਲੀ ਵਾਰ ਦੇਸ਼ ਦਾ ਕਰੰਸੀ ਭੰਡਾਰ 400 ਅਰਬ ਡਾਲਰ ਦੇ ਪਾਰ ਪਹੁੰਚਿਅ ਸੀ ਪਰ ਇਸ ਦੇ ਬਾਅਦ ਤੋਂ ਇਸ 'ਚ ਲਗਾਤਾਰ ਉਤਰਾਅ-ਚੜ੍ਹਾਅ ਜਾਰੀ ਹੈ। ਇਸ ਹਫਤੇ 'ਚ ਕੁੱਲ ਵਿਦੇਸ਼ੀ ਕਰੰਸੀ ਭੰਡਾਰ 'ਚ ਵਿਦੇਸ਼ੀ ਕਰੰਸੀ ਜਾਇਦਾਦ ਦਾ ਅਹਿਮ ਯੋਗਦਾਨ ਰਿਹਾ, ਜੋ ਕਿ 1.202 ਅਰਬ ਡਾਲਰ ਵਧ ਕੇ 400.978 ਅਰਬ ਡਾਲਰ ਹੋ ਗਈ। ਕੇਂਦਰੀ ਬੈਂਕ ਨੇ ਕਿਹਾ ਕਿ ਸੋਨੇ ਦਾ ਭੰਡਾਰ 21.484 ਅਰਬ ਡਾਲਰ 'ਤੇ ਹੀ ਰਿਹਾ। ਆਈ. ਐੱਮ. ਐੱਫ. 'ਚ ਵਿਸ਼ੇਸ਼ ਨਿਕਾਸੀ ਅਧਿਕਾਰ 66 ਲੱਖ ਡਾਲਰ ਵਧ ਕੇ 1.54 ਅਰਬ ਡਾਲਰ 'ਤੇ ਪਹੁੰਚ ਗਿਆ। ਆਈ. ਐੱਮ. ਐੱਫ. 'ਚ ਦੇਸ਼ ਦੀ ਰਿਜ਼ਰਵ ਸਥਿਤੀ ਵੀ 89 ਲੱਖ ਡਾਲਰ ਵਧ ਕੇ 2.079 ਅਰਬ ਡਾਲਰ ਹੋ ਗਈ।