ਮੁਸੀਬਤ ’ਚ ਫੋਰਡ ਮੋਟਰ ਕੰਪਨੀ, 1400 ਨੌਕਰੀਆਂ ’ਚ ਕਰੇਗੀ ਕਟੌਤੀ

09/04/2020 1:54:19 PM

ਨਵੀਂ ਦਿੱਲੀ– ਫੋਰਡ ਮੋਟਰ ਕੰਪਨੀ ਆਪਣੇ ਅਮਰੀਕੀ ਤਨਖਾਹ ਕਰਮਚਾਰੀਆਂ ਦੇ ਲਗਭਗ 5 ਫੀਸਦੀ ਦੀ ਛਾਂਟੀ ਕਰਨ ਜਾ ਰਹੀ ਹੈ। ਕੰਪਨੀ ਇਕ ਵਿਆਪਕ ਪੁਰਨਗਠਨ ਦੇ ਹਿੱਸੇ ਦੇ ਰੂਪ ’ਚ ਇਹ ਕਦਮ ਚੁੱਕਣ ਜਾ ਰਹੀ ਹੈ, ਜਿਸ ਨਾਲ ਕੋਰੋਨਾ ਕੋਰੋਨਾ ਸੰਕਟ ਕਾਰਣ ਹੋਏ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਇਸ ਦੇ ਤਹਿਤ ਫੋਰਡ 1400 ਅਹੁਦਿਆਂ ਦੀ ਕਟੌਤੀ ਕਰ ਰਹੀ ਹੈ। ਪਿਛਲੇ 10 ਸਾਲ ’ਚ ਕੰਪਨੀ ਨੂੰ ਇਸ ਸਾਲ ਸਭ ਤੋਂ ਜ਼ਿਆਦਾ ਨੁਕਸਾਨ ਦਾ ਖਦਸ਼ਾ ਹੈ।
ਇਹ ਛਾਂਟੀ ਕੰਪਨੀ ਨੂੰ ਵੱਧ ਮੁਕਾਬਲੇਬਾਜ਼ ਅਤੇ ਲਾਭਦਾਇਕ ਬਣਾਉਣ ਲਈ ਡਿਜ਼ਾਈਨ ਕੀਤੇ ਗਏ ਇਕ ਕੌਮਾਂਤਰੀ ਓਵਰਆਲ ਦਾ ਹਿੱਸਾ ਹੈ। ਅਮਰੀਕਾ ਅਤੇ ਕੌਮਾਂਤਰੀ ਬਾਜ਼ਾਰਾਂ ਦੇ ਫੋਰਡ ਦੇ ਪ੍ਰਧਾਨ ਕੁਮਾਰ ਮਲਹੋਤਰਾ ਨੇ ਕਿਹਾ,‘‘ਅਸੀਂ ਫੋਰਡ ਨੂੰ ਵੱਧ ਫਿੱਟ ਅਤੇ ਪ੍ਰਭਾਵੀ ਬਣਾਉਣ ਦੀ ਕਈ ਸਾਲ ਤੋਂ ਪ੍ਰਕਿਰਿਆ ’ਚ ਹਾਂ, ਬੁੱਧਵਾਰ ਨੂੰ ਯੂ. ਐੱਸ. ’ਚ 30,000 ਤਨਖਾਹ ਆਧਾਰਿਤ ਕਰਮਚਾਰੀਆਂ ਨੂੰ ਉਨ੍ਹਾਂ ਨੇ ਆਪਣੇ ਮੇਮੋ ’ਚ ਕਿਹਾ ਕਿ ਸਾਡੀ ਆਸ ਸਵੈਇੱਛਕ ਉਤਸ਼ਾਹ ਪ੍ਰੋਗਰਾਮ ਨਾਲ ਫਿੱਟਨੈੱਸ ਟੀਚਿਆਂ ਤੱਕ ਪਹੁੰਚਣ ਦੀ ਹੈ। ਜੇ ਅਜਿਹਾ ਨਹੀਂ ਹੁੰਦਾ ਹੈ ਤਾਂ ਅਣਇੱਛਤ ਵੱਖ ਹੋਣ ਦੀ ਲੋੜ ਹੋ ਸਕਦੀ ਹੈ।

Rakesh

This news is Content Editor Rakesh