ਪਹਿਲੀ ਵਾਰ ਗਲੋਬਲ ਸਮਾਰਟਫੋਨਸ ਸੇਲ ''ਚ ਗਿਰਾਵਟ, ਸੈਮਸੰਗ ਟਾਪ ''ਤੇ

02/23/2018 8:35:05 PM

ਜਲੰਧਰ—ਸਮਾਰਟਫੋਨ ਦੇ ਵਧਦੇ ਬਾਜ਼ਾਰ ਦੇ ਬਾਵਜੂਦ ਪਹਿਲੀ ਵਾਰ ਗਲੋਬਲ ਮਾਰਕੀਟ 'ਚ ਸਮਾਰਟਫੋਨ ਦੀ ਵਿਕਰੀ 'ਚ ਗਿਰਾਵਟ ਦਰਜ ਕੀਤੀ ਗਈ ਹੈ। ਅਮਰੀਕੀ ਰਿਸਰਚ ਫਰਮ ਗਾਰਟਨਰ ਦੇ ਮੁਤਾਬਕ 2017 ਦੀ ਚੌਥੀ ਤਿਮਾਹੀ 'ਚ ਸਮਾਰਟਫੋਨ ਦੀ ਵਿਰਕੀ 'ਚ ਪਹਿਲੀ ਵਾਰੀ ਗਿਰਾਵਟ ਦਰਜ ਕੀਤੀ ਗਈ ਹੈ। ਰਿਸਰਚ ਫਰਮ ਨੇ ਕਿਹਾ ਕਿ ਟਾਪ-5 ਕੰਪਨੀਆਂ ਚੋਂ 2017 ਦੀ ਚੌਥੀ ਤਿਮਾਹੀ 'ਚ ਸਿਰਫ ਹੁਵਾਵੇ ਅਤੇ ਸ਼ਿਓਮੀ ਹੀ ਅਜਿਹੀਆਂ ਕੰਪਨੀਆਂ ਹਨ ਜਿਨ੍ਹਾਂ 'ਚ ਗ੍ਰੋਥ ਦਰਜ ਕੀਤੀ ਗਈ ਹੈ। 2017 ਦੀ ਚੌਥੀ ਤਿਮਾਹੀ ਤਕ ਗਲੋਬਲ ਸਮਾਰਟਫੋਨਸ ਦੀ ਵਿਕਰੀ 408 ਬਿਲੀਅਨ ਯੂਨਿਟਸ ਰਹੀ ਹੈ ਜੋ 2016 ਦੀ ਚੌਥੀ ਤਿਮਾਹੀ ਨਾਲ ਲਗਭਗ 5.6 ਫੀਸਦੀ ਘੱਟ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ 2004 ਤੋਂ ਗਾਰਟਨਰ ਗਲੋਬਲ ਸਮਾਰਟਫੋਨ ਦੀ ਵਿਕਰੀ ਟਰੈਕ ਕਰ ਰਹੀ ਹੈ ਅਤੇ ਉਦੋ ਤੋਂ ਹੁਣ ਤਕ ਪਹਿਲੀ ਵਾਰ ਗਲੋਬਲ ਮਾਰਕੀਟ 'ਚ ਸਮਾਰਟਫੋਨਸ ਦੀ ਵਿਕਰੀ ਘੱਟ ਹੋਈ ਹੈ।

ਗਾਰਟਨਰ ਦੇ ਰਿਚਸਰਚ ਡਾਇਰੈਕਟਰ ਅਨਸ਼ੁਲ ਗੁਪਤਾ ਨੇ ਕਿਹਾ ਕਿ 2017 ਦੀ ਵਿਕਰੀ 'ਚ ਗਿਰਾਵਟ ਦੇ 2 ਮੁੱਖ ਕਾਰਨ ਰਹੇ ਹਨ। ਪਹਿਲਾ ਕਾਰਨ ਇਹ ਕਿ ਲੋਕ ਹੁਣ ਜ਼ਿਆਦਾ ਸਸਤੇ ਸਮਾਰਟਫੋਨਸ ਖਰੀਦਣ ਦੀ ਜਗ੍ਹਾ ਵਧੀਆ ਕੁਆਲਟੀ ਦੇ ਫੀਚਰ ਫੋਨ ਹੀ ਖਰੀਦਰ ਰਹੇ ਹਨ। ਗਾਰਟਨਰ ਮੁਤਾਬਕ ਸਮਾਰਟਫੋਨਸ ਸੇਲ 'ਚ ਕਮੀ ਆਉਣ ਦਾ ਦੂਜਾ ਕਾਰਨ ਇਹ ਹੈ ਕਿ ਯੂਜ਼ਰਸ ਰਿਪਲੇਸਮੈਂਟ ਸਮਾਰਟਫੋਨ ਦੇ ਤੌਰ 'ਤੇ ਕੁਆਲਿਟੀ ਮਾਡਲ ਲੇ ਰਹੇ ਹਨ ਅਤੇ ਉਸ ਨੂੰ ਜ਼ਿਆਦਾ ਸਮੇਂ ਤਕ ਲਈ ਰੱਖ ਰਹੇ ਹਨ ਜੋ ਸਮਾਰਟਫੋਨ ਦੇ ਰਿਪਲੇਸਮੈਂਟ ਸਾਈਕਲ ਨੂੰ ਵੀ ਵਧਾ ਰਿਹਾ ਹੈ। 4ਜੀ ਕੁਨੈਕਟੀਵਿਟੀ ਅਤੇ ਬਿਹਤਰ ਕੈਮਰਾ ਫੀਚਰ ਵਾਲੇ ਸਮਾਰਟਫੋਨ ਦੀ ਡਿਮਾਂਡ ਅਜੇ ਵੀ ਕਾਫੀ ਜ਼ਿਆਦਾ ਹੈ। ਰਿਪਲੇਸਮੈਂਟ ਦੌਰਾਨ ਕੁਝ ਫਾਇਦਿਆਂ ਦੇ ਕਾਰਨਾਂ ਨਾਲ ਵੀ ਇਸ 'ਚ ਗਿਰਾਵਟ ਦਰਜ ਕੀਤੀ ਗਈ ਹੈ। 

ਗਲੋਬਲੀ ਸੇਲ ਘੱਟ ਹੋਣ ਦੇ ਬਾਵਜੂਦ ਸਾਊਥ ਕੋਰੀਅਨ ਕੰਪਨੀ ਸੈਮਸੰਗ ਨੇ 2017 ਦੀ ਚੌਥੀ ਤਿਮਾਹੀ 'ਚ ਵੀ 18 ਫੀਸਦੀ ਤੋਂ ਜ਼ਿਆਦਾ ਮਾਰਕੀਟ ਸ਼ੇਅਰ ਨਾਲ ਨੰਬਰ-1 'ਤੇ ਰਹੀ ਹੈ। ਸਾਲ ਦੇ ਮੁਕਾਬਲੇ ਸੈਮਸੰਗ ਨੂੰ ਵੀ 2017 ਦੀ ਚੌਥੀ ਤਿਮਾਹੀ 'ਚ 3.6 ਫੀਸਦੀ ਦੀ ਗਿਰਾਵਟ ਹੋਈ ਹੈ ਪਰ ਇਸ ਦੇ ਬਾਵਜੂਦ ਕੰਪਨੀ ਨੰਬਰ-1 ਬਣੀ ਰਹੀ। ਗਲੋਬਲ ਸਮਾਰਟਫੋਨ ਵੈਂਡਰ 'ਚ ਸੈਮਸੰਗ ਦੇ ਬਾਅਦ ਐਪਲ ਦਾ ਨੰਬਰ ਹੈ। ਗਾਰਟਨਰ ਦੀ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਸੈਮਸੰਗ ਦੇ ਅਗਲੇ ਨਵੇਂ ਫਲੈਗਸ਼ਿਪ ਦੀ ਵਜ੍ਹਾ ਨਾਲ ਸਮਾਰਟਫੋਨ ਦੀ ਸੇਲ 'ਚ ਵਾਧਾ ਹੋਵੇਗਾ। ਮੋਬਾਇਲ ਵਰਲਡ ਕਾਂਗਰਸ 25 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਸ ਦੌਰਾਨ ਸੈਮਸੰਗ ਆਪਣੇ ਦੋ ਫਲੈਗਸ਼ਿਪ ਸਮਾਰਟਫੋਨਸ ਗਲੈਕਸੀ ਐੱਸ9 ਅਤੇ ਗਲੈਕਸੀ ਐੱਸ9 ਪਲੱਸ ਲਾਂਚ ਕਰੇਗੀ।