ਹੋਮ ਅਤੇ ਕਾਰ ਲੋਨ ਲੈਣ ਵਾਲਿਆਂ ਲਈ ਮੁੱਖ ਖਬਰ, ਦੇਣੀ ਪਏਗੀ ਜ਼ਿਆਦਾ EMI

01/19/2018 3:34:24 PM

ਨਵੀਂ ਦਿੱਲੀ—ਜੇਕਰ ਤੁਸੀਂ ਹੋਮ ਅਤੇ ਕਾਰ ਲੋਨ ਲੈਣ ਦਾ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਕ ਮੁੱਖ ਖਬਰ ਹੈ। ਆਉਣ ਵਾਲੇ ਸਮੇਂ 'ਚ ਕਾਰ ਅਤੇ ਹੋਮ ਲੋਨ ਮਹਿੰਗਾ ਹੋ ਸਕਦਾ ਹੈ ਕਿਉਂਕਿ ਬੈਂਕਾਂ ਨੇ ਰੇਟ ਵਧਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੇ ਤਹਿਤ ਹੁਣ ਗਾਹਕਾਂ ਨੂੰ ਲੋਨ ਦੀ ਜ਼ਿਆਦਾ ਈ.ਐੱਮ.ਆਈ. ਦੇਣੀ ਪਏਗੀ। ਐਕਸਿਸ ਬੈਂਕ, ਕੋਟਕ ਮਹਿੰਦਰਾ, ਇੰਡਸਇੰਡ ਬੈਂਕ ਅਤੇ ਯਸ਼ ਬੈਂਕ ਨੇ ਆਪਣਾ ਮਾਰਜਨਲ ਕਾਸਟ ਆਫ ਲੇਂਡਿੰਗ ਰੇਟ (ਐੱਨ.ਸੀ.ਐੱਲ.ਆਰ.) ਵਧਾ ਦਿੱਤਾ ਹੈ। ਇਨ੍ਹਾਂ ਬੈਂਕਾਂ ਨੇ ਆਪਣੇ ਇਕ ਦਿਨ, ਮਹੀਨਾ, ਤਿੰਨ ਮਹੀਨੇ, ਛੇ ਮਹੀਨੇ, ਇਕ ਸਾਲ, ਦੋ ਸਾਲ ਅਤੇ ਤਿੰਨ ਸਾਲ ਸਮੇਂ ਦੇ ਸਾਰੇ ਟੇਨੋਰ ਦੇ ਲੋਨ ਰੇਟਾਂ 'ਚ ਵਾਧਾ ਕਰ ਦਿੱਤਾ ਹੈ। ਪ੍ਰਾਈਵੇਟ ਬੈਂਕਾਂ ਨੇ ਕਿਹਾ ਕਿ ਡਿਪਾਜ਼ਿਟ ਰੇਟ ਵਧਣ ਕਾਰਨ ਉਨ੍ਹਾਂ ਨੂੰ ਆਪਣੀ ਐੱਸ.ਸੀ.ਐੱਲ.ਆਰ 'ਚ ਤਬਦੀਲੀ ਕਰਨੀ ਪਈ।
ਕੋਟਕ ਮਹਿੰਦਰਾ ਬੈਂਕ ਨੇ ਸਾਰੇ ਦੌਰ ਲਈ ਰੇਟ 5-10 ਬੇਸਿਸ ਪੁਆਇੰਟ ਵਧਾਏ ਹਨ। ਯਸ਼ ਬੈਂਕ ਅਤੇ ਇੰਡਸਇੰਡ ਬੈਂਕ ਨੇ ਵੀ ਜਨਵਰੀ ਤੋਂ ਸਾਰੇ ਦੌਰ ਲਈ ਐੱਮ.ਸੀ.ਐੱਲ.ਆਰ ਰੇਟ 10 ਬੇਸਿਸ ਪੁਆਇੰਟ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਐੱਮ.ਸੀ.ਐੱਲ.ਆਰ ਦੇ ਵਧਣ ਨਾਲ ਤੁਹਾਡੇ ਕਾਰ ਅਤੇ ਘਰ ਦੇ ਲੋਨ ਦੀ ਈ.ਐੱਮ.ਆਈ. ਤੋਂ ਇਲਾਵਾ ਦੋ ਪਹੀਆਂ ਲੋਨ, ਪੜ੍ਹਾਈ ਦੇ ਲਈ ਲੋਨ, ਪਰਸਨਲ ਲੋਨ ਸਭ 'ਤੇ ਅਸਰ ਪਏਗਾ।