ਟ੍ਰੇਨ 'ਚ ਖਾਣਾ-ਪੀਣਾ ਹੋਵੇਗਾ ਮਹਿੰਗਾ, ਦੇਣੇ ਹੋਣਗੇ ਜ਼ਿਆਦਾ ਪੈਸੇ

12/24/2019 12:59:29 PM

ਨਵੀਂ ਦਿੱਲੀ—ਰੇਲਵੇ ਸਟੇਸ਼ਨਾਂ ਅਤੇ ਟ੍ਰੇਨ 'ਚ ਜੇਕਰ ਤੁਸੀਂ ਕੁਝ ਖਾਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਜ਼ਿਆਦਾ ਪੈਸੇ ਚੁਕਾਉਣੇ ਹੋਣਗੇ। ਰੇਲ ਮੰਤਰਾਲ ਨੇ ਭਾਰਤੀ ਰੇਲ ਅਤੇ ਸਟੇਸ਼ਨਾਂ 'ਤੇ ਭੋਜਨ ਦੀ ਕੀਮਤ 'ਚ ਬਦਲਾਅ ਕੀਤਾ ਹੈ। ਆਈ.ਆਰ.ਸੀ.ਟੀ.ਸੀ. ਨੇ ਇਕ ਐਕਸਚੇਂਜ ਫਾਈਲਿੰਗ 'ਚ ਇਸ ਦੀ ਜਾਣਕਾਰੀ ਦਿੱਤੀ। ਰੇਲਵੇ ਬੋਰਡ ਦੇ ਬਾਅਦ ਹੁਣ ਰੇਲ ਮੰਤਰਾਲੇ ਨੇ ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋ 'ਚ ਚਾਹ, ਨਾਸ਼ਤਾ ਅਤੇ ਭੋਜਨ ਮਹਿੰਗਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਨਵੇਂ ਰੇਟ ਮੇਲ, ਐਕਸਪ੍ਰੈੱਸ ਅਤੇ ਦੂਜੀਆਂ ਟ੍ਰੇਨਾਂ 'ਚ ਲਾਗੂ ਹੋਣਗੇ।
ਨਵੀਂ ਰੇਟ ਲਿਸਟ
ਹੁਣ ਐਕਸਪ੍ਰੈੱਸ ਜਾਂ ਮੇਲ ਟ੍ਰੇਨ 'ਚ ਵੈੱਜ ਨਾਸ਼ਤਾ 35 ਰੁਪਏ 'ਚ ਮਿਲੇਗਾ, ਜਦੋਂਕਿ ਨਾਨ ਵੈੱਜ ਨਾਸ਼ਤਾ 45 ਰੁਪਏ 'ਚ ਮਿਲੇਗਾ। ਉੱਧਰ ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋ 'ਚ ਏ.ਸੀ. ਫਰਸਟ ਕਲਾਸ 'ਚ 140 ਰੁਪਏ 'ਚ ਨਾਸ਼ਤਾ ਮਿਲੇਗਾ। ਰੇਲਵੇ ਨੇ ਸਾਫ ਕੀਤਾ ਹੈ ਕਿ ਸਭ ਖਾਣ-ਪੀਣ ਦੀਆਂ ਚੀਜ਼ਾਂ ਦੇ ਭਾਅ 'ਚ ਜੀ.ਐੱਸ.ਟੀ. ਪਹਿਲਾਂ ਤੋਂ ਸ਼ਾਮਲ ਹੈ।


ਸਵੇਰੇ ਦੀ ਚਾਹ
—ਫਰਸਟ ਕਲਾਸ ਏ.ਸੀ. ਅਤੇ ਐਗਜੇਕਿਊਟਿਵ ਚੇਅਰ ਕਾਰ-35 ਰੁਪਏ
—ਸੈਕਿੰਡ ਕਲਾਸ ਏ.ਸੀ./ਥਰਡ ਏ.ਸੀ. ਚੇਅਰ ਕਾਰ- 20 ਰੁਪਏ
—ਦੁਰੰਤੋ ਸਲੀਪਰ ਟ੍ਰੇਨ-15 ਰੁਪਏ
ਐਕਸਪ੍ਰੈੱਸ/ਮੇਲ ਟ੍ਰੇਨ 'ਚ ਭੋਜਨ ਦੇ ਭਾਅ
ਵੈੱਜ ਨਾਸ਼ਤਾ-35 ਰੁਪਏ
ਨਾਨ ਵੈੱਜ ਨਾਸ਼ਤਾ-45 ਰੁਪਏ
ਆਮ ਵੈੱਜ ਖਾਣਾ-70 ਰੁਪਏ
ਆਮ ਭੋਜਨ (ਆਂਡਾ ਕਰੀ)-80 ਰੁਪਏ
ਆਮ ਭੋਜਨ (ਚਿਕਨ ਕਰੀ)-120 ਰੁਪਏ
ਵੈੱਜ ਬਰਿਆਨੀ (350 ਗ੍ਰਾਮ)-70 ਰੁਪਏ
ਆਂਡਾ ਬਰਿਆਨੀ (350 ਗ੍ਰਾਮ)- 80 ਰੁਪਏ
ਚਿਕਨ ਬਰਿਆਨੀ (350 ਗ੍ਰਾਮ)-100 ਰੁਪਏ
ਸਨੈਕਸ (350 ਗ੍ਰਾਮ)-50 ਰੁਪਏ
ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋ ਟ੍ਰੇਨਾਂ 'ਚ ਭੋਜਨ ਦੇ ਨਵੇਂ ਭਾਅ


ਨਾਸ਼ਤਾ
ਏ.ਸੀ. ਫਰਸਟ ਕਲਾਸ-140 ਰੁਪਏ
ਏ.ਸੀ. ਸੈਕਿੰਡ ਅਤੇ ਥਰਡ ਏ.ਸੀ. ਕਲਾਸ-150 ਰੁਪਏ
ਦੁਰੰਤੋ ਸਲੀਪਰ ਟ੍ਰੇਨ-65 ਰੁਪਏ
ਲੰਚ ਅਤੇ ਡਿਨਰ
ਏ.ਸੀ. ਫਰਸਟ ਕਲਾਸ-245 ਰੁਪਏ
ਏ.ਸੀ. ਸੈਕਿੰਡ ਅਤੇ ਥਰਡ ਕਲਾਸ-185 ਰੁਪਏ
ਦੁਰੰਤੋ ਸਲੀਪਰ ਟ੍ਰੇਨ-120 ਰੁਪਏ


ਸ਼ਾਮ ਦੀ ਚਾਹ
ਏ.ਸੀ. ਫਰਸਟ ਕਲਾਸ-140 ਰੁਪਏ
ਏ.ਸੀ. ਸੈਕਿੰਡ ਅਤੇ ਥਰਡ ਏ.ਸੀ. ਕਲਾਸ-90 ਰੁਪਏ
ਦੁਰੰਤੋ ਸਲੀਪਰ ਟ੍ਰੇਨ-50 ਰੁਪਏ
ਰਿਫਰੈੱਸ਼ਮੈਂਟ ਰੂਮ 'ਤੇ ਵੀ ਲਾਗੂ ਹੋਣਗੇ ਨਵੇਂ ਭਾਅ
ਰੇਲ ਮੰਤਰਾਲੇ ਦੇ ਸਰਕੁਲਰ ਮੁਤਾਬਕ ਸਟੈਂਡਰਡ ਆਈਟਮਜ਼ ਦੇ ਮੈਨਿਊ, ਜਨਤਾ ਮੀਲਸ ਦੇ ਮੈਨਿਊ ਅਤੇ ਭਾਅ ਅਤੇ ਸਾਰੀਆਂ ਟ੍ਰੇਨਾਂ 'ਚ ਇਨ੍ਹਾਂ ਦਾ ਪਾਲਨ ਕੀਤੇ ਜਾਣ ਦੇ ਨਿਯਮ ਸਟੈਟਿਕ ਯੂਨਿਟ 'ਤੇ ਵੀ ਲਾਗੂ ਹੋਣਗੇ। ਆਈ.ਆਰ.ਸੀ.ਟੀ.ਸੀ. ਅਤੇ ਜੋਨਲ ਰੇਲਵੇ ਇਸ ਗੱਲ ਦਾ ਧਿਆਨ ਰੱਖਣਗੇ ਕਿ ਚਾਰਜ ਵਧਾਏ ਜਾਣ ਨਾਲ ਖਾਣੇ ਦੀ ਕੁਆਲਿਟੀ ਅਤੇ ਹਾਈਜ਼ੀਨ 'ਚ ਵਾਧਾ ਹੋਵੇਗਾ। ਇਸ ਦੀ ਜਾਂਚ ਕਰਨ ਲਈ ਸਮੇਂ-ਸਮੇਂ 'ਤੇ ਸਖਤ ਨਿਰੀਖਣ ਵੀ ਕੀਤਾ ਜਾਵੇਗਾ।

Aarti dhillon

This news is Content Editor Aarti dhillon