ਰੇਲਵੇ ਸਟੇਸ਼ਨਾਂ ''ਤੇ ਖੁੱਲਣਗੀਆਂ ਖਾਣ-ਪੀਣ ਦੀ ਦੁਕਾਨਾਂ, ਰੇਲਵੇ ਬੋਰਡ ਨੇ ਦਿੱਤੀ ਇਜਾਜ਼ਤ

05/21/2020 11:42:21 AM

ਨਵੀਂ ਦਿੱਲੀ — ਰੇਲਵੇ ਬੋਰਡ ਨੇ ਸਟੇਸ਼ਨਾਂ 'ਤੇ ਖਾਣ-ਪੀਣ, ਵਿਕਰੀ ਇਕਾਈਆਂ ਨੂੰ ਖੋਲ੍ਹੇ ਜਾਣ ਦੀ ਆਗਿਆ ਦੇ ਦਿੱਤੀ ਹੈ। ਪਰ ਇਸ ਦੇ ਨਾਲ ਹੀ ਕਿਹਾ ਹੈ ਕਿ ਫੂਡ ਪਲਾਜ਼ਾਸ ਪੀਣ ਯੋਗ ਵਸਤੂਆਂ ਨੂੰ ਸਿਰਫ ਲੈ ਕੇ ਜਾਣ(ਟੇਕ-ਵੇਅ) ਦੀ ਆਗਿਆ ਹੋਵੇਗੀ, ਉਥੇ ਬੈਠ ਕੇ ਖਾਣ ਦੀ ਵਿਵਸਥਾ ਨਹੀਂ ਕੀਤੀ ਜਾਵੇਗੀ। ਆਦੇਸ਼ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਇਕਾਈਆਂ ਵਿਚ ਪੈਕ ਕੀਤਾ ਹੋਇਆ ਸਮਾਨ, ਜ਼ਰੂਰੀ ਸਮਾਨ, ਦਵਾਈਆਂ ਆਦਿ ਦੀਆਂ ਦੁਕਾਨਾਂ ਅਤੇ ਬੁੱਕ ਸਟਾਲ ਆਦਿ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਦੇਸ਼ ਵਿਚ ਕੋਵਿਡ-19 ਦੇ ਫੈਲਣ ਦੇ ਤੁਰੰਤ ਬਾਅਦ ਬੰਦ ਕਰ ਦਿੱਤਾ ਗਿਆ ਸੀ। ਰੇਲਵੇ ਜ਼ੋਨ ਸਟੇਸ਼ਨਾਂ 'ਤੇ ਖਾਣ-ਪੀਣ ਦੀਆਂ ਇਕਾਈਆਂ ਖੋਲਣ ਲਈ ਬੋਰਡ ਵਲੋਂ ਲੌੜੀਂਦੇ ਦਿਸ਼ਾ-ਨਿਰਦੇਸ਼ ਲੈ ਰਹੇ ਹਨ।

ਬੋਰਡ ਨੇ ਆਦੇਸ਼ ਵਿਚ ਕਿਹਾ ਹੈ ਕਿ ਜ਼ੋਨਲ ਰੇਲਵੇ ਅਤੇ ਆਈ.ਆਰ.ਸੀ.ਟੀ.ਸੀ. ਨੂੰ ਕਿਹਾ ਗਿਆ ਹੈ ਕਿ ਰੇਲਵੇ ਸਟੇਸ਼ਨਾਂ 'ਤੇ ਸਾਰੇ 'ਸਟੇਟਿਕ ਕੈਟਰਿੰਗ' ਅਤੇ ਵੈਂਡਿੰਗ ਇਕਾਈਆਂ ਤੁੰਰਤ ਪ੍ਰਭਾਵ ਨਾਲ ਖੋਲਣ ਲਈ ਜ਼ਰੂਰੀ ਕਦਮ ਚੁੱਕੇ। ਇਸ ਦੇ ਨਾਲ ਹੀ ਫੂਡ ਪਲਾਜ਼ਾ, ਪੀਣ ਯੋਗ ਵਸਤੂਆਂ ਨੂੰ ਸਿਰਫ ਲੈ ਕੇ ਜਾਣ(ਟੇਕ-ਵੇਅ) ਦੀ ਆਗਿਆ ਹੋਵੇਗੀ, ਉਥੇ ਬੈਠ ਕੇ ਖਾਣ ਦੀ ਕੋਈ ਵਿਵਸਥਾ ਨਹੀਂ ਕੀਤੀ ਜਾਵੇਗੀ।

ਸੂਬਿਆਂ ਦੇ ਅੰਦਰ ਟ੍ਰੇਨ ਸੇਵਾ ਬਹਾਲ ਕਰਨ ਦੀ ਤਿਆਰੀ

ਦੱਖਣੀ ਪੱਛਮੀ ਰੇਲਵੇ ਨੇ 22 ਮਈ ਤੋਂ ਕਰਨਾਟਕ ਵਿ ਟ੍ਰੇਨ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਬੰਗਲੁਰੂ-ਹੁਬਲੀ-ਬੇਲਗਾਵੀ ਅਤੇ ਮੈਸੂਰ-ਬੰਗਲੁਰੂ ਸਪੈਸ਼ਲ ਟ੍ਰੇਨ 22 ਮਈ ਤੋਂ ਚਲਣ ਲੱਗੇਗੀ। ਇਨ੍ਹਾਂ ਟ੍ਰੇਨਾਂ ਦੀ ਬੁਕਿੰਗ ਵੀ ਆਈ.ਆਰ.ਸੀ.ਟੀ.ਸੀ. ਪੋਰਟਲ ਦੇ ਜ਼ਰੀਏ ਆਨਲਾਈਨ ਹੀ ਹੋਵੇਗੀ। ਕੋਰੋਨਾ ਵਾਇਰਸ ਲਾਕਡਾਉਨ ਸ਼ੁਰੂ ਹੋਣ ਦੇ ਬਾਅਦ ਪਹਿਲੀ ਵਾਰ ਰੇਲਵੇ ਸੂਬਿਆਂ ਵਿਚਕਾਰ ਰੇਲ ਸੇਵਾ ਸ਼ੁਰੂ ਕਰਨ ਜਾ ਰਹੀ ਹੈ।


Harinder Kaur

Content Editor

Related News