ਭਾਰਤ ''ਚ ਐੱਫ.ਐੱਮ. ਲਾਜਿਸਟਿਕ ਨਿਵੇਸ਼ ਕਰੇਗੀ 150 ਮਿਲੀਅਨ ਅਮਰੀਕੀ ਡਾਲਰ

03/15/2019 8:45:34 PM

ਨਵੀਂ ਦਿੱਲੀ—ਫਰਾਂਸ ਦੀ ਐੱਫ.ਐੱਮ. ਲਾਜਿਸਟਿਕ ਸ਼ੁੱਕਰਵਾਰ ਨੂੰ ਭਾਰਤ 'ਚ 150 ਮਿਲੀਅਨ ਅਮਰੀਕੀ ਡਾਲਰ (1000 ਕਰੋੜ ਰੁਪਏ) ਨਿਵੇਸ਼ ਕਰਨ ਦਾ ਫੈਸਲਾ ਲਿਆ ਹੈ। ਅਗਲੇ ਪੰਜ ਸਾਲਾਂ 'ਚ ਭਾਰਤ 'ਚ ਨਵੇਂ ਗੋਦਾਮ ਸਥਾਪਿਤ ਕਰਨ ਲਈ ਅਗਲੇ ਪੰਜਾ ਸਾਲਾਂ 'ਚ 1000 ਕਰੋੜ ਰੁਪਏ ਨਿਵੇਸ਼ ਕਰਨਗੇ। ਕੰਪਨੀ ਦੇ ਸੀ.ਈ.ਓ. ਜਿਆਂ-ਕ੍ਰਿਸਟੋਫ ਮਚੇਟ ਨੇ ਕਿਹਾ ਕਿ ਮੈਂ ਭਾਰਤ ਦੀ ਗਤੀਸ਼ੀਲਤਾ ਨਾਲ ਪ੍ਰਭਾਵਿਤ ਹਾਂ ਅਤੇ ਅਸੀਂ ਭਾਰਤੀ ਬਾਜ਼ਾਰ 'ਚ ਲੰਬੇ ਸਮੇਂ ਤੱਕ ਸਮਰੱਥਨ ਕਰਨ ਲਈ ਨਿਵੇਸ਼ ਰਣਨੀਤਿਕ ਦੀ ਯੋਜਨਾ ਬਣਾਈ ਹੈ। ਅਸੀਂ ਰਾਸ਼ੀ ਦੀ ਵਰਤੋਂ ਮਲਟੀ-ਕਲਾਇੰਟ ਗੋਦਾਮਾਂ 'ਤੇ ਧਿਆਨ ਕੇਂਦਰਿਤ ਕਰਨ ਲਈ ਕਰਾਂਗੇ। ਅਸੀਂ ਆਪਣੀ ਕੰਪਨੀ 'ਚ ਵਿਕਾਸ ਅਤੇ ਵਾਧੇ ਨੂੰ ਦੇਖ ਕੇ ਫੈਸਲਾ ਲਿਆ ਹੈ।

ਕੰਪਨੀ ਨੇ ਚਾਰ ਸ਼ਹਿਰਾਂ ਸਮੇਤ ਪੰਜ ਮਹਾਨਗਰ ਸ਼ਹਿਰਾਂ 'ਚ ਵਿਸਤਾਰ ਕਰਨ ਦੀ ਯੋਜਨਾ ਬਣਾਈ ਹੈ। 2016 'ਚ ਕੰਪਨੀ ਨੇ ਪੁਣੇ ਸਥਿਰ ਸਪੀਅਰ ਲਾਜਿਸਟਿਕ ਦੇ ਮਿਸ਼ਰਣ ਰਾਹੀਂ ਭਾਰਤ 'ਚ ਪ੍ਰਵੇਸ਼ ਕੀਤਾ ਸੀ। ਯੋਜਨਾ ਮੁਤਾਬਕ ਕੰਪਨੀ ਆਪਣਾ ਪਹਿਲਾ ਮਲਟੀ-ਕਲਾਇੰਟ ਗੋਦਾਮ ਦਾ ਉਦਘਾਟਨ ਮੁੰਬਈ 'ਚ ਕਰੇਗੀ। ਇਸ ਦੇ ਨਾਲ ਦੂਜਾ ਗੋਦਾਮ ਦਿੱਲੀ ਐੱਨ.ਸੀ.ਆਰ. 'ਚ ਖੋਲੇਗੀ। ਜਿਸ ਦੇ ਲਈ ਕੰਪਨੀ ਨੇ ਗੁਰੂਗ੍ਰਾਮ ਕੋਲ ਝੱਜਰ 'ਚ 39 ਏਕੜ ਜ਼ਮੀਨ ਵੀ ਹਾਸਲ ਕਰ ਲਈ ਹੈ। ਕੰਪਨੀ ਦਾ ਕਹਿਣਾ ਹੈ ਕਿ ਕੰਪਨੀ ਇਕ ਸਾਲ ਦੌਰਾਨ 500 ਨੌਕਰੀਆਂ ਕੱਢੇਗੀ।

Karan Kumar

This news is Content Editor Karan Kumar