ਵਪਾਰ ਯੁੱਧ ਨੂੰ ਲੈ ਕੇ ਘਰੇਲੂ ਸ਼ੇਅਰ ਬਾਜ਼ਾਰਾਂ ''ਚ ਸ਼ੁਰੂਆਤੀ ਕਾਰੋਬਾਰ ''ਚ ਉਤਾਰ-ਚੜ੍ਹਾਅ

09/18/2018 11:36:32 AM

ਮੁੰਬਈ—ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਚੀਨ ਦੇ ਹੋਰ 200 ਅਰਬ ਡਾਲਰ ਦੇ ਆਯਾਤ 'ਤੇ ਨਵੇਂ ਟੈਕਸ ਲਗਾਉਣ ਦੇ ਐਲਾਨ ਤੋਂ ਬਾਅਦ ਸੰਸਾਰ ਦੀਆਂ ਉੱਚ ਦੋ ਅਰਥਵਿਵਸਥਾਵਾਂ ਦੇ ਵਿਚਕਾਰ ਜਾਰੀ ਵਪਾਰ ਯੁੱਧ ਦੇ ਨਵੇਂ ਸਿਖਰ 'ਤੇ ਪਹੁੰਚ ਜਾਣ ਨਾਲ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਉਤਾਰ-ਚੜ੍ਹਾਅ ਰਿਹਾ ਹੈ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ ਇਕ ਸਮੇਂ 159.93 ਅੰਤ ਭਾਵ 0.42 ਫੀਸਦੀ ਤੱਕ ਦੇ ਵਾਧੇ 'ਚ ਰਿਹਾ ਪਰ ਛੇਤੀ ਹੀ 37.10 ਅੰਕ ਭਾਵ 0.10 ਫੀਸਦੀ ਡਿੱਗ ਕੇ 37,548.41 ਅੰਕ 'ਤੇ ਆ ਗਿਆ। ਸੈਂਸੈਕਸ ਸੋਮਵਾਰ ਨੂੰ 505.13 ਅੰਕ ਦੀ ਗਿਰਾਵਟ 'ਚ ਰਿਹਾ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਸ਼ੁਰੂਆਤੀ ਕਾਰੋਬਾਰ 'ਚ 10.60 ਅੰਕ ਭਾਵ 0.09 ਫੀਸਦੀ ਡਿੱਗ ਕੇ 11,367.15 ਅੰਕ 'ਤੇ ਰਿਹ। ਟਰੰਪ ਵਲੋਂ ਚੀਨ ਦੇ ਆਯਾਤ 'ਤੇ ਨਵੀਂ ਡਿਊਟੀ ਦੇ ਐਲਾਨ ਤੋਂ ਬਾਅਦ ਨਿਵੇਸ਼ਕਾਂ ਨੇ ਸਾਵਧਾਨੀ ਵਰਤੀ। ਟਰੰਪ ਨੇ ਕਿਹਾ ਕਿ ਇਹ ਡਿਊਟੀ 24 ਸਤੰਬਰ ਤੋਂ ਪ੍ਰਭਾਵੀ ਹੋਵੇਗੀ ਅਤੇ ਇਸ ਦੀ ਦਰ 10 ਫੀਸਦੀ ਹੋਵੇਗੀ। ਅਗਲੇ ਸਾਲ ਦੀ ਸ਼ੁਰੂਆਤ ਭਾਵ ਇਕ ਜਨਵਰੀ 2019 ਤੋਂ ਇਹ ਡਿਊਟੀ ਵਧ ਕੇ 25 ਫੀਸਦੀ ਹੋ ਜਾਵੇਗੀ। ਵੇਦਾਂਤਾ, ਟਾਟਾ ਮੋਟਰਜ਼, ਪਾਵਰਗ੍ਰਿਡ, ਭਾਰਤੀ ਸਟੇਟ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਵਿਪਰੋ, ਭਾਰਤੀ ਏਅਰਟੈੱਲ, ਇੰਫੋਸਿਸ ਅਤੇ ਐੱਚ .ਡੀ.ਐੱਫ.ਸੀ. 'ਚ 1.60 ਫੀਸਦੀ ਤੱਕ  ਦੀ ਗਿਰਾਵਟ ਰਹੀ। ਉੱਧਰ ਹਿੰਦੁਸਤਾਨ ਯੂਨੀਲੀਵਰ, ਏਸ਼ੀਅਨ ਪੇਂਟਸ, ਯੈੱਸ ਬੈਂਕ, ਮਹਿੰਦਰਾ ਐਂਡ ਮਹਿੰਦਰ ਬੈਂਕ, ਸਨ ਫਾਰਮਾ, ਓ.ਐੱਨ.ਜੀ.ਸੀ., ਟਾਟਾ ਸਟੀਲ ਅਤੇ ਹੀਰੋ ਮੋਟੋਕਾਰਪ 3.06 ਫੀਸਦੀ ਤੱਕ ਦੇ ਵਾਧੇ 'ਚ ਰਹੇ।