ਫਲਿੱਪਕਾਰਟ ਦੀਆਂ ਫਿਰ ਵਧੀਆਂ ਮੁਸ਼ਕਿਲਾਂ, NCLAT ਨੇ ਦਿੱਤੇ ਜਾਂਚ ਦੇ ਆਦੇਸ਼

03/04/2020 12:45:34 PM

ਨਵੀਂ ਦਿੱਲੀ—ਰਾਸ਼ਟਰੀ ਕੰਪਨੀ ਕਾਨੂੰਨ ਅਪੀਲੀ ਟਿ੍ਬਿਊਨਲ (ਐੱਨ.ਸੀ.ਐੱਲ.ਏ.ਟੀ.) ਨੇ ਬੁੱਧਵਾਰ ਨੂੰ ਨਿਰਪੱਖ ਵਪਾਰ ਰੈਗੂਲੇਟਰ ਸੀ.ਸੀ.ਆਈ. ਨੇ ਕਿਹਾ ਕਿ ਉਹ ਫਲਿੱਪਕਾਰਟ ਦੇ ਖਿਲਾਫ ਕਥਿਤ ਰੂਪ ਨਾਲ ਪ੍ਰਭਾਵਸ਼ਾਲੀ ਸਥਿਤੀ ਦੀ ਵਰਤੋਂ ਕਰਨ ਨੂੰ ਲੈ ਕੇ ਜਾਂਚ ਸ਼ੁਰੂ ਕਰਨ | 
ਐੱਨ.ਸੀ.ਐੱਲ.ਏ.ਟੀ. ਦੇ ਪ੍ਰਧਾਨ ਜੱਜ ਐੱਸ.ਜੇ. ਮੁਖੋਪਾਧਿਆਏ ਦੀ ਪ੍ਰਧਾਨਤਾ ਵਾਲੀ ਤਿੰਨ ਮੈਂਬਰੀ ਬੈਂਚ ਨੇ ਇਸ ਸੰਬੰਧ 'ਚ ਭਾਰਤੀ ਮੁਕਾਬਲਾ ਕਮਿਸ਼ਨ (ਸੀ.ਸੀ.ਆਈ.) ਦੇ ਪਿਛਲੇ ਆਦੇਸ਼ 'ਤੇ ਰੋਕ ਲਗਾ ਦਿੱਤੀ ਸੀ | ਇਸ ਤੋਂ ਪਹਿਲਾਂ ਸੀ.ਸੀ.ਆਈ. ਨੇ ਆਪਣੇ ਪਿਛਲੇ ਆਦੇਸ਼ 'ਚ ਈ-ਕਾਮਰਸ ਖੇਤਰ ਦੀ ਵੱਡੀ ਕੰਪਨੀ ਫਲਿੱਪਕਾਰਟ ਨੂੰ ਪ੍ਰਭਾਵਸ਼ਾਲੀ ਸਥਿਤੀ ਦੀ ਵਰਤੋਂ ਕਰਕੇ ਸੁਨਿਸ਼ਚਿਤ ਵਿਵਹਾਰ ਦੇ ਦੋਸ਼ ਤੋਂ ਦੋਸ਼ ਮੁਕਤ ਕਰ ਦਿੱਤਾ ਸੀ | ਅਪੀਲੀ ਟਿ੍ਬਿਊਨਲ ਨੇ ਸੀ.ਸੀ.ਆਈ. ਨੂੰ ਨਿਰਦੇਸ਼ ਦਿੱਤਾ ਕਿ ਉਹ ਆਪਣਾ ਮਹਾਨਿਰਦੇਸ਼ਕ ਨਾਲ ਦੋਸ਼ਾਂ ਦੀ ਜਾਂਚ ਕਰਨ ਲਈ ਕਹੇ | ਬੈਂਚ ਨੇ ਕਿਹਾ ਕਿ ਅਸੀਂ ਸੀ.ਸੀ.ਆਈ. ਦੇ ਆਦੇਸ਼ 'ਤੇ ਰੋਕ ਲਗਾ ਰਹੇ ਹਾਂ | ਇਸ ਦੇ ਨਾਲ ਹੀ ਬੈਂਚ ਨੇ ਕਿਹਾ ਕਿ ਨਿਰਪੱਖ ਵਪਾਰ ਰੈਗੂਲੇਟਰ ਨੂੰ 'ਫਲਿੱਪਕਾਰਟ ਦੇ ਖਿਲਾਫ ਜਾਂਚ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ | ਐੱਨ.ਸੀ.ਐੱਲ.ਏ.ਟੀ. ਨੇ ਕਿਹਾ ਕਿ ਅਖਿਲ ਭਾਰਤੀ ਵਿਕਰੇਤਾ ਸੰਘ (ਏ.ਆਈ.ਓ.ਵੀ.ਏ.) ਨੇ ਆਪਣਾ ਪੱਖ ਚੰਗੀ ਤਰ੍ਹਾਂ ਰੱਖਿਆ ਹੈ | ਸੀ.ਸੀ.ਆਈ. ਨੇ ਛੇ ਨਵੰਬਰ 2018 ਨੂੰ ਆਦੇਸ਼ ਜਾਰੀ ਕਰਦੇ ਹੋਏ ਕਿਹਾ ਸੀ ਕਿ ਫਲਿੱਪਕਾਰਟ ਅਤੇ ਐਮਾਜ਼ੋਨ ਨੇ ਮੁਕਾਬਲੇਬਾਜ਼ ਨਿਯਮਾਂ ਦਾ ਉਲੰਘਣ ਨਹੀਂ ਕੀਤਾ ਹੈ ਅਤੇ ਪ੍ਰਭਾਵਸ਼ਾਲੀ ਸਥਿਤ ਦੀ ਗਲਤ ਵਰਤੋਂ ਦੇ ਏ.ਆਈ.ਓ.ਵੀ.ਏ. ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ |
 


Aarti dhillon

Content Editor

Related News