29 ਸਤੰਬਰ ਨੂੰ Flipkart ਸ਼ੁਰੂ ਕਰੇਗਾ ਮਹਾਂਸੇਲ, ਜਾਣੋ ਕੀ-ਕੀ ਮਿਲੇਗਾ ਸਸਤਾ

09/12/2019 10:31:38 AM

ਨਵੀਂ ਦਿੱਲੀ— ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਈ-ਕਾਮਰਸ ਖੇਤਰ ਦੀ ਦਿੱਗਜ ਕੰਪਨੀ ਫਲਿੱਪਕਾਰਟ 'ਬਿਗ ਬਿਲਿਅਨ ਡੇਜ਼' ਨਾਂ ਤਹਿਤ ਮਹਾਂ ਸੇਲ ਸ਼ੁਰੂ ਕਰਨ ਜਾ ਰਹੀ ਹੈ।

ਕੰਪਨੀ ਵੱਲੋਂ ਇਸ ਦਾ ਆਯੋਜਨ 29 ਸਤੰਬਰ ਤੋਂ 4 ਅਕਤੂਬਰ ਤਕ ਲਈ ਕੀਤਾ ਜਾਵੇਗਾ। ਫਲਿੱਪਕਾਰਟ ਪਲਸ ਗਾਹਕਾਂ ਲਈ ਇਹ ਸੇਲ 4 ਘੰਟੇ ਪਹਿਲਾਂ ਸ਼ੁਰੂ ਕਰ ਦਿੱਤੀ ਜਾਵੇਗੀ।
 

 

ਇਸ ਸੇਲ ਦੇ ਪਹਿਲੇ ਦਿਨ 29 ਸਤੰਬਰ ਨੂੰ ਫੈਸ਼ਨ, ਟੀ. ਵੀ., ਘਰੇਲੂ ਸਜਾਵਟੀ ਸਮਾਨ ਅਤੇ ਫਰਨੀਚਰ, ਸਪੋਰਟਸ ਸਮਾਨ, ਖਿਡੌਣੇ, ਕਿਤਾਬਾਂ, ਸਮਾਰਟ ਡਿਵਾਇਸ, ਪਰਸਨਲ ਕੇਅਰ ਵਰਗੇ ਪ੍ਰਾਡਕਟਸ ਉਪਲੱਬਧ ਹੋਣਗੇ। ਉੱਥੇ ਹੀ, 30 ਸਤੰਬਰ ਨੂੰ ਮੋਬਾਇਲ ਤੇ ਇਲੈਕਟ੍ਰਾਨਿਕ ਸਮਾਨ ਤੁਸੀਂ ਡਿਸਕਾਊਂਟ 'ਤੇ ਖਰੀਦ ਸਕੋਗੇ। ਪਹਿਲੀ ਵਾਰ ਗਾਹਕਾਂ ਨੂੰ 'ਬਿਗ ਬਿਲਿਅਨ ਡੇਜ਼' ਸੇਲ ਦੌਰਾਨ ਸਮਾਨ ਲਈ ਬੀਮਾ ਖਰੀਦਣ ਦੀ ਵੀ ਸੁਵਿਧਾ ਮਿਲੇਗੀ।

ਇਸ ਵਾਰ ਤਿਉਹਾਰੀ ਸੀਜ਼ਨ ਦੌਰਾਨ ਸ਼ਾਪਿੰਗ ਨੂੰ ਸਰਲ ਬਣਾਉਣ ਤੇ ਸਾਰੇ ਗਾਹਕਾਂ ਲਈ ਖਰੀਦਦਾਰੀ ਆਸਾਨ ਬਣਾਉਣ ਦੇ ਉਦੇਸ਼ ਨਾਲ ਡੈਬਿਟ, ਕ੍ਰੈਡਿਟ ਕਾਰਡ-ਧਾਰਕਾਂ ਨੂੰ ਖਾਸ ਪੇਸ਼ਕਸ਼ ਦਿਵਾਉਣ ਲਈ ਐਕਸਿਸ ਬੈਂਕ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਨਾਲ ਸਾਂਝੇਦਾਰੀ ਕੀਤੀ ਗਈ ਹੈ। ਛੇ ਦਿਨਾਂ ਤਕ ਚੱਲਣ ਵਾਲੀ ਸੇਲ ਦੌਰਾਨ ਪੂਰੇ ਦੇਸ਼ ਦੇ ਵਿਕਰੇਤਾ, ਕਾਰੀਗਰ ਅਤੇ ਬ੍ਰਾਂਡ ਇਸ 'ਚ ਸ਼ਾਮਲ ਹੋ ਰਹੇ ਹਨ। ਫਲਿੱਪਕਾਰਟ ਨੇ ਗਾਹਕਾਂ ਦੀ ਆਨਲਾਈਨ ਖਰੀਦਦਾਰੀ 'ਚ ਸਹਾਇਤਾ ਕਰਨ ਲਈ ਤਕਰੀਬਨ 30 ਹਜ਼ਾਰ ਕਰਿਆਨਾ ਸਟੋਰਾਂ ਨਾਲ ਵੀ ਸਾਂਝੇਦਾਰੀ ਕੀਤੀ ਹੈ।
ਤਿਉਹਾਰਾਂ ਸੀਜ਼ਨ ਨੂੰ ਸ਼ਾਨਦਾਰ ਬਣਾਉਣ ਲਈ ਕੰਪਨੀ ਨੇ ਮੈਗਾਸਟਾਰ ਅਮਿਤਾਭ ਬੱਚਨ ਤੋਂ ਲੈ ਕੇ ਦੀਪਿਕਾ ਪਾਦੂਕੋਣ, ਆਲੀਆ ਭੱਟ, ਵਿਰਾਟ ਕੋਹਲੀ, ਐੱਮ. ਐੱਸ. ਧੋਨੀ, ਪੁਨੀਤ ਰਾਜਕੁਮਾਰ ਅਤੇ ਮਹੇਸ਼ ਬਾਬੂ ਤੱਕ ਅਦਾਕਾਰਾਂ ਤੇ ਕਲਾਕਾਰਾਂ ਨਾਲ ਸਮਝੌਤਾ ਕੀਤਾ ਹੈ।