ਭਾਰੀ ਡਿਸਕਾਊਂਟ ਦੇ ਕੇ ਫਸੀ ਫਲਿਪਕਾਰਟ ਅਤੇ ਐਮਾਜ਼ੋਨ,CCI ਨੇ ਦਿੱਤੇ ਜਾਂਚ ਦੇ ਆਦੇਸ਼

01/14/2020 4:24:04 PM

ਨਵੀਂ ਦਿੱਲੀ—ਮੁਕਾਬਲੇਬਾਜ਼ ਰੈਗੂਲੇਟਰ ਸੀ.ਸੀ.ਆਈ. ਨੇ ਵਿਕਰੀ ਮੁੱਲ 'ਚ ਭਾਰੀ ਛੋਟ ਅਤੇ ਪਸੰਦੀਦਾ ਵਿਕਰੇਤਾਵਾਂ ਦੇ ਨਾਲ ਗਠਜੋੜ ਸਮੇਤ ਹੋਰ ਗੜਬੜੀ ਦੇ ਦੋਸ਼ 'ਚ ਫਲਿਪਕਾਰਟ ਅਤੇ ਐਮਾਜ਼ੋਨ ਦੇ ਖਿਲਾਫ ਸੋਮਵਾਰ ਨੂੰ ਜਾਂਚ ਦਾ ਆਦੇਸ਼ ਦਿੱਤਾ ਹੈ। ਇਹ ਮਾਮਲਾ ਮੁਕਾਬਲੇਬਾਜ਼ ਕਾਨੂੰਨ ਦੇ ਕਥਿਤ ਉਲੰਘਣ ਨਾਲ ਜੁੜਿਆ ਹੈ। ਦਿੱਲੀ ਵਪਾਰ ਮਹਾਸੰਘ ਵਲੋਂ ਕੀਤੀ ਗਈ ਸ਼ਿਕਾਇਤ ਦੇ ਬਾਅਦ ਜਾਂਚ ਦਾ ਆਦੇਸ਼ ਦਿੱਤਾ ਗਿਆ ਹੈ।
ਮਹਾਸੰਘ ਦੇ ਕਈ ਮੈਂਬਰ ਸਮਾਰਟਫੋਨ ਅਤੇ ਉਸ ਨਾਲ ਜੁੜੀਆਂ ਚੀਜ਼ਾਂ ਦਾ ਕਾਰੋਬਾਰ ਕਰਦੇ ਹਨ। ਉਦਯੋਗ ਸੰਘ ਨੇ ਦੋਸ਼ ਲਗਾਇਆ ਹੈ ਕਿ ਈ-ਕਾਮਰਸ ਕੰਪਨੀਆਂ ਵਿਸ਼ੇਸ਼ ਗਠਜੋੜ, ਸੂਚੀਬੱਧ ਕਰਨ 'ਚ ਚੁਨਿੰਦਾ ਵਿਕਰੇਤਾਵਾਂ ਨੂੰ ਤਰਜ਼ੀਹ ਦੇਣ ਸਮੇਤ ਹੋਰ ਮੁਕਾਬਲੇਰੋਧੀ ਗਤੀਵਿਧੀਆਂ ਦੇ ਵਿਚਕਾਰ ਵਿਸ਼ੇਸ਼ ਵਿਵਸਥਾ ਦੇ ਨਾਲ-ਨਾਲ ਈ-ਕਾਮਰਸ ਕੰਪਨੀਆਂ ਦੇ ਕੁਝ ਚੁਨਿੰਦਾ ਵਿਕਰੇਤਾਵਾਂ ਨੂੰ ਤਰਜ਼ੀਹ ਦੇਣ ਦੇ ਦੋਸ਼ਾਂ ਦੇ ਆਧਾਰ 'ਤੇ ਜਾਂਚ ਦਾ ਇਹ ਆਦੇਸ਼ ਦਿੱਤਾ ਗਿਆ ਹੈ।


ਕਮਿਸ਼ਨ ਨੇ ਕਿਹਾ ਕਿ ਇਹ ਜਾਂਚ ਕਰਨ ਦੀ ਲੋੜ ਹੈ ਕਿ ਫਲਿਪਕਾਰਟ ਅਤੇ ਐਮਾਜ਼ੋਨ ਵਲੋਂ ਦਿੱਤੀ ਜਾ ਰਹੀ ਕਥਿਤ ਭਾਰੀ ਛੋਟ ਦਿੱਤੀ ਜਾਣੀ, ਕੁਝ ਵਿਕਰੇਤਾਵਾਂ ਨੂੰ (ਈ-ਮਾਰਕਿਟ) ਪਲੇਟਫਾਰਮ 'ਤੇ ਜੋੜਣ 'ਚ ਤਰਜ਼ੀਹ ਦੇਣਾ ਅਤੇ ਉਨ੍ਹਾਂ ਦੇ ਨਾਲ ਵਿਸ਼ੇਸ਼ ਸਮਝੌਤੇ ਦੀ ਵਰਤੋਂ ਦੇ ਮੁਕਾਬਲੇ ਨੂੰ ਰੋਕਣ ਦੀ ਚਾਲ ਹੈ ਅਤੇ ਕੀ ਇਸ ਦੇ ਮੁਕਾਬਲੇ 'ਤੇ ਪ੍ਰਤੀਕੂਲ ਅਸਰ ਪੈਂਦਾ ਹੈ।
ਐਮਾਜ਼ੋਨ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਐਮਾਜ਼ੋਨ 'ਤੇ ਲਗਾਏ ਗਏ ਦੋਸ਼ਾਂ ਨੂੰ ਦੂਰ ਕਰਨ ਦੇ ਇਸ ਮੌਕੇ ਦਾ ਸੁਆਗਤ ਕਰਦੇ ਹਾਂ। ਅਸੀਂ ਆਪਣੇ ਅਨੁਪਾਲਨ 'ਤੇ ਭਰੋਸਾ ਕਰਦੇ ਹਾਂ ਅਤੇ ਅਸੀਂ ਕਮਿਸ਼ਨ ਦੇ ਨਾਲ ਪੂਰਾ ਸਹਿਯੋਗ ਕਰਾਂਗੇ। ਵਰਣਨਯੋਗ ਹੈ ਕਿ ਐਮਾਜ਼ੋਨ ਦੇ ਸੰਸਥਾਪਕ ਜੇਫ ਬੇਜੋਸ ਦੇ ਇਸ ਹਫਤੇ ਭਾਰਤ ਆਉਣ ਦੀ ਉਮੀਦ ਹੈ। ਉੱਧਰ ਫਲਿਪਕਾਰਟ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਸੀ.ਸੀ.ਆਈ. ਦੇ ਆਦੇਸ਼ ਦੀ ਸਮੀਖਿਆ ਕਰ ਰਹੀ ਹੈ।

Aarti dhillon

This news is Content Editor Aarti dhillon