Flipkart ਦੀ ਮਹਾ ਸੇਲ, ਅੱਧੀ ਤੋਂ ਵੀ ਘੱਟ ਕੀਮਤ ''ਤੇ ਕਰੋ ਖਰੀਦਦਾਰੀ

05/15/2019 11:29:22 AM

ਨਵੀਂ ਦਿੱਲੀ — ਫਲਿੱਪਕਾਰਟ ਦੀ Big Shopping Days Sale ਦੀ ਸ਼ੁਰੂਆਤ ਅੱਜ ਯਾਨੀ ਕਿ 15 ਮਈ ਤੋਂ ਹੋ ਗਈ ਹੈ। ਇਸ ਸੇਲ ਵਿਚ ਗਾਹਕ 19 ਮਈ ਤੱਕ ਇਲੈਕਟ੍ਰਾਨਿਕਸ, ਗੈਜੇਟਸ, ਸਮਾਰਟ ਫੋਨ, ਹੋਮ ਫਰਨੀਚਰ ਅਤੇ ਕੱਪੜਿਆਂ ਆਦਿ 'ਤੇ ਬੰਪਰ ਛੋਟ ਦਾ ਫਾਇਦਾ ਲੈ ਸਕਦੇ ਹੋ। ਜ਼ਿਕਰਯੋਗ ਹੈ ਕਿ ਫਲਿੱਪਕਾਰਟ ਪਲੱਸ ਮੈਂਬਰਾਂ ਲਈ ਇਹ ਸੇਲ 14 ਮਈ ਰਾਤ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ।

ਸਸਤੇ 'ਚ ਖਰੀਦੋ ਸਮਾਰਟ ਫੋਨ

ਮੋਬਾਇਲ ਅਤੇ ਟੈਬਲੇਟ ਕੈਟੇਗਰੀ 'ਚ ਕੰਪਨੀ ਹੁਣ ਤੱਕ ਦੀ ਸਭ ਤੋਂ ਘੱਟ ਕੀਮਤ ਆਫਰ ਕਰ ਰਹੀ ਹੈ। ਗਾਹਕ 4GB ਅਤੇ 64GB ਸਟੋਰੇਜ ਵਾਲਾ Samsung Galaxy J6  ਸਿਰਫ 9,490 ਰੁਪਏ ਵਿਚ ਖਰੀਦ ਸਕਦੇ ਹਨ। ਇਸ ਦੇ 4GB ਰੈਮ ਅਤੇ 64GB ਸਟੋਰੇਜ ਵਾਲੇ Redmi Note 7  ਲਈ ਤੁਹਾਨੂੰ 11,999 ਰੁਪਏ ਦੇਣੇ ਹੋਣਗੇ। ਇਸ ਦੇ ਨਾਲ ਹੀ Nokia 6.1 Plus ਲਈ ਸਿਰਫ 12,999 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

ਫਲਿੱਪਕਾਰਟ 1000 ਤੋਂ ਵੀ ਜ਼ਿਆਦਾ ਬ੍ਰਾਂਡ 'ਤੇ 50 ਤੋਂ 80 ਫੀਸਦੀ ਤੱਕ ਦੀ ਛੋਟ ਦੇ ਰਿਹਾ ਹੈ। ਫਲਿੱਪਕਾਰਟ ਨੇ ਛੋਟ ਲਈ ਵੱਖ-ਵੱਖ ਕੈਟੇਗਰੀ ਬਣਾਈਆਂ ਹਨ। ਇਨ੍ਹਾਂ 'ਚ ਫਲੈਟ 80%, ਫਲੈਟ 70%, ਫਲੈਟ 60% ਅਤੇ ਫਲੈਟ 50 ਫੀਸਦੀ ਵਰਗੇ ਆਫਰ ਮੌਜੂਦ ਹਨ। ਮਹਿਲਾਵਾਂ ਦੇ ਬ੍ਰਾਂਡ ਜਿਵੇਂ  ਵੇਰੋ ਮੋਡਾ, ਓਨਲੀ, AND 'ਤੇ ਮਿਨੀਮਮ 50 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਇਹ ਛੋਟ ਟਾਪ, ਡ੍ਰੈੱਸ, ਜੀਂਸ 'ਤੇ ਹੈ। ਏਲੇਨਸਾਲੀ, ਸਕੈਚਰਜ਼, ਸਪਾਰਕਸ ਵਰਗੇ ਬ੍ਰਾਂਡ 'ਤੇ ਵੀ 70% ਤੱਕ ਦੀ ਛੋਟ ਦਿੱਤਾ ਜਾ ਰਹੀ ਹੈ। ਜੇਕਰ ਘੜੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਫੁਲਿੱਪਕਾਰਟ ਦੀ ਇਸ ਸੇਲ 'ਚ ਫਾਸਟਟ੍ਰੈਕ, ਟਾਈਟਨ ਅਤੇ ਕੈਸਿਓ ਵਰਗੇ ਘੜੀਆਂ ਦੇ ਬ੍ਰਾਂਡ 'ਤੇ 80 ਫੀਸਦੀ ਤੱਕ ਦੀ ਛੋਟ ਮਿਲ ਰਹੀ ਹੈ।

ਇਸ ਸੇਲ 'ਚ ਗਾਹਕ ਟੀ.ਵੀ. , ਵਾਸ਼ਿੰਗ ਮਸ਼ੀਨ, ਏ.ਸੀ., ਪੱਖੇ, ਕੂਲਰ, ਫਰਿੱਜ 'ਤੇ ਵੀ ਬੰਪਰ ਡਿਸਕਾਊਂਟ ਦਾ ਫਾਇਦਾ ਲੈ ਸਕਦੇ ਹਨ। ਥਾਮਸਨ ਦੇ (4HD) FHD ਸਮਾਰਟ ਟੀ.ਵੀ. ਦੀ ਕੀਮਤ 16,999 ਰੁਪਏ ਹੈ। ਸੈਮਸੰਗ ਦੇ 55ਇੰਚ ਦੇ ਟੀ.ਵੀ. ਦੀ ਕੀਮਤ 59,499 ਰੁਪਏ ਹੈ। ਸੈਮਸੰਗ ਦੇ 55 ਇੰਚ ਦੇ ਟੀ.ਵੀ. ਦੀ ਕੀਮਤ 59,499 ਰੁਪਏ ਹੈ। ਸਿਮਫਨੀ ਦੇ ਪੱਖੇ ਅਤੇ ਕੂਲਰ 'ਤੇ 55 ਫੀਸਦੀ ਦਾ ਡਿਸਕਾਊਂਟ ਮਿਲ ਰਿਹਾ ਹੈ।

ਇਲੈਕਟ੍ਰਾਨਿਕਸ ਨੂੰ ਬਹੁਤ ਸਸਤੇ 'ਚ ਖਰੀਦਣ ਦਾ ਮੌਕਾ

JBL, ਸੋਨੀ ਸਮੇਤ ਕਈ ਦੂਜੇ ਬ੍ਰਾਂਡ ਦੇ ਹੈੱਡਫੋਨ 'ਤੇ 60 ਫੀਸਦੀ ਤੱਕ ਦੀ ਛੋਟ ਮਿਲ ਰਹੀ ਹੈ। DSLR ਅਤੇ ਮਿਰਰਲੈੱਸ ਕੈਮਰੇ ਦੀ ਕੀਮਤ 20,000 ਰੁਪਏ ਤੋਂ ਘੱਟ ਹੈ। Core i5 ਥਿਨ ਅਤੇ ਲਾਈਟ ਲੈਪਟਾਪ ਦੀ ਕੀਮਤ 29,930 ਰੁਪਏ ਤੋਂ ਸ਼ੁਰੂ ਹੋ ਰਹੀ ਹੈ।
ਫਲਿੱਪਕਾਰਟ ਨੇ HDFC ਬੈਂਕ ਨਾਲ ਸਾਂਝੇਦਾਰੀ ਕੀਤੀ ਹੈ। ਜੇਕਰ ਤੁਸੀਂ ਇਸ ਬੈਂਕ ਦਾ ਕ੍ਰੈਡਿਟ ਜਾਂ ਡੈਬਿਟ ਕਾਰਡ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ 10 % ਤੱਕ ਦਾ ਵਾਧੂ ਡਿਸਕਾਊਂਟ ਮਿਲੇਗਾ।