ਦਿੱਲੀ AIRPORT 'ਤੋਂ ਲੈਣੀ ਹੈ ਫਲਾਈਟ, ਤਾਂ ਦੋ ਘੰਟੇ ਕਰਨਾ ਪੈ ਸਕਦਾ ਹੈ ਇੰਤਜ਼ਾਰ

01/13/2020 10:31:46 AM

ਨਵੀਂ ਦਿੱਲੀ— ਦਿੱਲੀ ਆਈ. ਜੀ. ਆਈ. ਹਵਾਈ ਅੱਡੇ ਤੋਂ ਫਲਾਈਟ ਫੜਨ ਵਾਲੇ ਹੋ ਤਾਂ ਤੁਹਾਨੂੰ ਤਕਰੀਬਨ 2 ਘੰਟੇ ਇੰਤਜ਼ਾਰ ਕਰਨਾ ਪੈ ਸਕਦਾ ਹੈ। ਭਾਰਤੀ ਹਵਾਈ ਅੱਡਾ ਅਥਾਰਟੀ (AAI) ਨੇ ਗਣਤੰਤਰ ਦਿਵਸ ਦੇ ਸਮਾਰੋਹਾਂ ਦੇ ਮੱਦੇਨਜ਼ਰ ਏਅਰਮੇਨ (ਨੋਟਮ) ਨੂੰ ਫਲਾਈਟਸ ਓਪਰੇਸ਼ਨ ਸੰਬੰਧੀ ਇਕ ਨੋਟਿਸ ਜਾਰੀ ਕੀਤਾ ਹੈ।

ਇਸ ਮੁਤਾਬਕ, ਗਣਤੰਤਰ ਦਿਵਸ ਦੇ ਸਮਾਰੋਹਾਂ ਕਾਰਨ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈ. ਜੀ. ਆਈ.) 'ਤੇ 18 ਜਨਵਰੀ, 20 ਤੋਂ 24 ਜਨਵਰੀ ਤੇ 26 ਜਨਵਰੀ ਨੂੰ ਸਵੇਰੇ 10:35 ਤੇ ਦੁਪਹਿਰ 12:15 ਵਜੇ ਵਿਚਕਾਰ ਕਿਸੇ ਵੀ ਫਲਾਈਟ ਨੂੰ ਲੈਂਡਿੰਗ ਤੇ ਉਡਾਣ ਭਰਨ ਦੀ ਮਨਜ਼ੂਰੀ ਨਹੀਂ ਹੋਵੇਗੀ। ਇਨ੍ਹਾਂ ਸੱਤ ਦਿਨਾਂ ਦੌਰਾਨ ਦਿੱਲੀ ਦਾ ਹਵਾਈ ਖੇਤਰ ਤਕਰੀਬਨ ਦੋ ਘੰਟੇ ਬੰਦ ਹੋਣ ਨਾਲ ਸਾਰੀਆਂ ਫਲਾਈਟਸ 'ਤੇ ਇਸ ਦਾ ਪ੍ਰਭਾਵ ਹੋ ਸਕਦਾ ਹੈ।

 

ਉੱਥੇ ਹੀ, ਇਸ ਤੋਂ ਇਲਾਵਾ ਇਕ ਹੋਰ ਖਬਰ ਦੀ ਗੱਲ ਕਰੀਏ ਤਾਂ ਨਿੱਜੀ ਜਹਾਜ਼ ਕੰਪਨੀ ਵਿਸਤਾਰਾ ਘੱਟ ਕਮਾਈ ਵਾਲੇ ਹਵਾਈ ਮਾਰਗਾਂ 'ਤੇ ਆਪਣੇ ਕੁਝ ਹਵਾਈ ਜਹਾਜ਼ਾਂ 'ਚ ਬਿਜ਼ਨੈੱਸ ਤੇ ਪ੍ਰੀਮੀਅਮ ਇਕਨੋਮੀ ਕਲਾਸ ਹਟਾ ਸਕਦੀ ਹੈ। ਇਸ ਦਾ ਵਜ੍ਹਾ ਹੈ ਕਿ ਭਾਰਤੀ ਬਾਜ਼ਾਰ 'ਚ ਸਸਤੀ ਜਹਾਜ਼ ਸੇਵਾ ਦਾ ਦਬਦਬਾ ਹੈ ਅਤੇ ਸਖਤ ਮੁਕਾਬਲੇਬਾਜ਼ੀ ਕਾਰਨ ਹਵਾਈ ਕਿਰਾਏ ਵਧਾਉਣ ਦੀ ਗੁੰਜਾਇਸ਼ ਸੀਮਤ ਹੈ।

ਇਸ ਕੰਪਨੀ ਦੀ ਫਲੀਟ ਯੋਜਨਾ 'ਤੇ ਨਜ਼ਰ ਰੱਖਣ ਵਾਲੇ ਸੂਤਰਾਂ ਦਾ ਕਹਿਣਾ ਹੈ ਕਿ ਵਿਸਤਾਰਾ ਨੇ 50 ਨੈਰੋ ਬਾਡੀ ਏ-320 ਤੇ ਏ-321 ਜਹਾਜ਼ਾਂ ਦੇ ਆਰਡਰ ਦਿੱਤੇ ਹਨ। ਉੱਥੇ ਹੀ, ਉਸ ਨੇ ਏਅਰਬੱਸ ਨੂੰ ਕਿਹਾ ਹੈ ਕਿ 10 ਜਹਾਜ਼ਾਂ ਦੀ ਸਪਲਾਈ ਪੂਰੀ ਤਰ੍ਹਾਂ ਇਕਨੋਮੀ ਸ਼੍ਰੇਣੀ ਦੀ ਸੁਵਿਧਾ ਵਾਲੀ ਕੀਤੀ ਜਾਵੇ। ਸੂਤਰਾਂ ਮੁਤਾਬਕ, ਵਿਸਤਾਰਾ ਇਨ੍ਹਾਂ ਜਹਾਜ਼ਾਂ ਦਾ ਇਸਤੇਮਾਲ ਛੋਟੇ ਸ਼ਹਿਰਾਂ 'ਚ ਕਰੇਗੀ ਜਿੱਥੇ ਪ੍ਰੀਮੀਅਮ ਕਲਾਸ ਦੀਆਂ ਸੀਟਾਂ ਦੀ ਮੰਗ ਜ਼ਿਆਦਾਤਰ ਘੱਟ ਹੁੰਦੀ ਹੈ।