ਸਮੇਂ ''ਤੇ ਨਹੀਂ ਦਿੱਤਾ ਫਲੈਟ ਦਾ ਕਬਜ਼ਾ, ਹੁਣ ਵਿਜੇਕਮਲ ਪ੍ਰਾਪਟੀਜ਼ ਦੇਵੇਗੀ 15,61,168 ਰੁਪਏ

08/18/2019 2:14:38 PM

ਮੁੰਬਈ—ਉਪਭੋਗਤਾ ਫੋਰਮ ਨੇ ਨਿਰਮਾਣ ਫਰਮ ਵਿਜੇਕਮਲ ਪ੍ਰਾਪਰਟੀਜ਼ ਨੂੰ ਸਮੇਂ 'ਤੇ ਫਲੈਟ ਸੌਂਪਣ 'ਚ ਅਸਫਲ ਰਹਿਣ 'ਤੇ ਖਰੀਦਾਰਾਂ ਨੂੰ ਵਿਆਜ ਦੇ ਨਾਲ 15 ਲੱਖ 61 ਹਜ਼ਾਰ 168 ਰੁਪਏ ਵਾਪਸ ਕਰਨ ਦਾ ਆਦੇਸ਼ ਦਿੱਤਾ ਹੈ। 
ਕੀ ਹੈ ਮਾਮਲਾ
ਅਮਿਤ ਮੋਂਟੇਰਿਓ ਅਤੇ ਫ੍ਰਾਂਸਿਸ ਮੋਂਟੇਰਿਓ ਨੇ 2014 'ਚ ਕਾਂਦਿਵਲੀ (ਵੈਸਟ) ਮੁੰਬਈ 'ਚ ਸਥਿਤ ਇਕ ਇਮਾਰਤ 'ਚ ਇਕ ਫਲੈਟ ਬੁੱਕ ਕੀਤਾ ਸੀ। ਉਨ੍ਹਾਂ ਵਿਜੇਕਮਲ ਪ੍ਰਾਪਰਟੀਜ਼ ਨੂੰ 15,51,168 ਰੁਪਏ ਦਾ ਸ਼ੁਰੂਆਤੀ ਭੁਗਤਾਨ ਕੀਤਾ ਸੀ। ਫਲੈਟ ਦੀ ਕੀਮਤ 77,55,840 ਰੁਪਏ ਸੀ। ਵਿਜੇਕਮਲ ਪ੍ਰਾਪਰਟੀਜ਼ ਦੇ ਨਾਲ ਹੋਏ ਸਮਝੌਤੇ ਦੇ ਤਹਿਤ ਫਲੈਟ ਦਾ ਕਬਜ਼ਾ ਜੂਨ 2017 ਤੱਕ ਖਰੀਦਾਰਾਂ ਨੂੰ ਮਿਲ ਜਾਣਾ ਚਾਹੀਦਾ ਸੀ। ਹਾਲਾਂਕਿ ਬਿਲਡਰ ਸੰਪਤੀ ਸੌਂਪਣ 'ਚ ਅਸਫਲ ਰਿਹਾ ਅਤੇ ਨਿਰਮਾਣ ਵੀ ਪੂਰਾ ਨਹੀਂ ਕੀਤਾ। ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਬਿਲਡਰ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਪਰ ਉਨ੍ਹਾਂ ਨੇ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ। ਜਿਸ ਦੇ ਬਾਅਦ ਉਨ੍ਹਾਂ ਨੇ ਉਪਭੋਗਤਾ ਫੋਰਮ ਦਾ ਰੁਖ ਕੀਤਾ। 
ਇਹ ਕਿਹਾ ਫੋਰਮ ਨੇ 
ਦੋਵਾਂ ਪੱਖਾਂ ਨੂੰ ਸੁਣਨ ਦੇ ਬਾਅਦ ਸੂਬਾ ਉਪਭੋਗਤਾ ਵਿਵਾਦ ਨਿਵਾਰਣ ਫੋਰਮ ਨੇ ਵਿਜੇਕਮਲ ਪ੍ਰਾਪਟੀਜ਼ ਨੂੰ 9 ਫੀਸਦੀ ਪ੍ਰਤੀ ਸਾਲ ਦੇ ਵਿਆਜ ਦੇ ਨਾਲ ਖਰੀਦਾਰ ਵਲੋਂ ਭੁਗਤਾਨ ਕੀਤੀ ਗਈ ਪੂਰੀ ਰਾਸ਼ੀ ਸ਼ਿਕਾਇਤਕਰਤਾਵਾਂ ਨੂੰ ਵਾਪਸ ਕਰਨ ਦਾ ਆਦੇਸ਼ ਦਿੱਤਾ ਹੈ। ਨਾਲ ਹੀ ਵਿਜੇਕਮਲ ਪ੍ਰਾਪਰਟੀਜ਼ ਨੂੰ ਮੁਕੱਦਮੇਬਾਜ਼ੀ ਦੀ ਲਾਗਤ ਲਈ 10,000 ਰੁਪਏ ਦਾ ਭੁਗਤਾਨ ਕਰਨ ਦਾ ਵੀ ਆਦੇਸ਼ ਦਿੱਤਾ।

Aarti dhillon

This news is Content Editor Aarti dhillon