ਦੀਵਾਲੀ 'ਤੇ ਮਾਂ-ਪਿਓ ਨੂੰ FD ਦਾ ਦਿਓ ਗਿਫਟ, ਸਾਲ ਵਿਚ ਇੰਨੀ ਹੋਵੇਗੀ ਕਮਾਈ

10/08/2019 3:34:02 PM

ਨਵੀਂ ਦਿੱਲੀ— ਨੌਕਰੀ ਕਰਦੇ ਹੋ ਜਾਂ ਖੁਦ ਦਾ ਬਿਜ਼ਨੈੱਸ ਹੈ ਤੇ ਬਿਨਾਂ ਕੋਈ ਰਿਸਕ ਇਸ ਦੀਵਾਲੀ 'ਤੇ ਮਾਂ-ਪਿਓ ਦੇ ਨਾਂ 'ਤੇ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਬੈਂਕ ਐੱਫ. ਡੀ. ਇਸ ਮਾਮਲੇ 'ਚ ਬਿਹਤਰ ਰਿਟਰਨ ਦਿਵਾ ਸਕਦੀ ਹੈ। ਇਸ ਤੋਂ ਇਲਾਵਾ ਡਾਕਖਾਨਾ ਬਚਤ ਯੋਜਨਾਵਾਂ ਵੀ ਕਾਫੀ ਬਿਹਤਰ ਹਨ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਵੱਲੋਂ ਮੌਜੂਦਾ ਸਮੇਂ ਇਕ ਸਾਲ ਦੀ ਐੱਫ. ਡੀ. 'ਤੇ ਜਿੱਥੇ ਜਨਰਲ ਪਬਲਿਕ ਨੂੰ 6.50 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ, ਉੱਥੇ ਹੀ, 60 ਸਾਲ ਤੋਂ ਵੱਧ ਉਮਰ ਦੇ ਮਾਮਲੇ 'ਚ 7 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ ਯਾਨੀ ਮਾਂ ਜਾਂ ਪਿਓ ਦੇ ਨਾਂ 'ਤੇ ਇਕ ਲੱਖ ਰੁਪਏ ਦੀ ਐੱਫ. ਡੀ. 'ਤੇ ਸਾਲ 'ਚ ਤਕਰੀਬਨ 7 ਹਜ਼ਾਰ ਰੁਪਏ ਦੀ ਇੰਟਰਸਟ ਇਨਕਮ ਹੋ ਸਕਦੀ ਹੈ।

 

ਇਸ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) 'ਚ ਵੀ ਜਨਰਲ ਪਬਲਿਕ ਲਈ ਇਕ ਸਾਲ ਦੀ ਐੱਫ. ਡੀ. 'ਤੇ ਵਿਆਜ ਦਰ ਇਸ ਵਕਤ 6.50 ਫੀਸਦੀ, ਜਦੋਂ ਕਿ ਸੀਨੀਅਰ ਸਿਟੀਜ਼ਨ ਲਈ ਇਹ ਦਰ 7 ਫੀਸਦੀ ਹੈ।
ਉੱਥੇ ਹੀ, ਪ੍ਰਾਈਵੇਟ ਖੇਤਰ ਦੀ ਐਕਸਿਸ ਬੈਂਕ 'ਚ ਜਨਰਲ ਪਬਲਿਕ ਨੂੰ 6.60 ਫੀਸਦੀ ਅਤੇ ਸੀਨੀਅਰ ਸਿਟੀਜ਼ਨ ਨੂੰ ਇਕ ਸਾਲ ਦੀ ਐੱਫ. ਡੀ. 'ਤੇ 7.25 ਫੀਸਦੀ ਵਿਆਜ ਦਰ ਦਿੱਤੀ ਜਾ ਰਹੀ ਹੈ। ਇਸ ਮਾਮਲੇ 'ਚ ਐੱਚ. ਡੀ. ਐੱਫ. ਸੀ. ਬੈਂਕ ਇਕ ਸਾਲ ਦੀ ਐੱਫ. ਡੀ. 'ਤੇ 6.60 ਫੀਸਦੀ ਅਤੇ ਸੀਨੀਅਰ ਸਿਟੀਜ਼ਨ ਨੂੰ 7.10 ਫੀਸਦੀ ਇੰਟਰਸਟ ਰੇਟ ਦੇ ਰਿਹਾ ਹੈ ਪਰ ਦੋ ਸਾਲ ਦੀ ਐੱਫ. ਡੀ. 'ਤੇ ਇਹ ਬੈਂਕ ਸੀਨੀਅਰ ਸਿਟੀਜ਼ਨ ਨੂੰ 7.50 ਫੀਸਦੀ ਇੰਟਰਸਟ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਬੈਂਕ ਦੋ ਤਿੰਨ ਵਾਰ ਫਿਕਸਡ ਡਿਪਾਜ਼ਿਟ ਦਰਾਂ 'ਚ ਕਟੌਤੀ ਕਰ ਚੁੱਕੇ ਹਨ। ਇਸ ਲਈ ਜੇਕਰ ਇਸ 'ਚ ਨਿਵੇਸ਼ ਦਾ ਪਲਾਨ ਹੈ ਤਾਂ ਦੀਵਾਲੀ ਤੋਂ ਪਹਿਲਾਂ ਜਿੰਨੀ ਜਲਦੀ ਹੋ ਸਕੇ ਇਹ ਕਰਨਾ ਬਿਹਤਰ ਹੋ ਸਕਦਾ ਹੈ ਕਿਉਂਕਿ ਲੋਨ ਸਸਤੇ ਹੋਣ ਵਿਚਕਾਰ ਬੈਂਕ ਐੱਫ. ਡੀ. ਦਰਾਂ 'ਚ ਕਟੌਤੀ ਕਰ ਰਹੇ ਹਨ।