ਫਿੱਚ ਨੇ ਭਾਰਤ ਦੇ ਫਿਸਕਲ ਘਾਟੇ ਦਾ ਅਨੁਮਾਨ ਵਧਾਇਆ

11/07/2019 2:14:31 PM

ਨਵੀਂ ਦਿੱਲੀ—ਜੋਖਮ ਤੋਂ ਬਚਾਅ ਸਮੇਤ ਵੱਖ-ਵੱਖ ਮੁੱਦਿਆਂ 'ਤੇ ਸਲਾਹ ਦੇਣ ਵਾਲੀ ਕੰਪਨੀ ਫਿੱਚ ਸਾਲਊਸ਼ਨਸ ਨੇ ਭਾਰਤ ਦੇ ਫਿਸਲਕ ਘਾਟੇ ਨੂੰ ਲੈ ਕੇ ਆਪਣੇ ਅਨੁਮਾਨ ਨੂੰ ਬੁੱਧਵਾਰ ਨੂੰ ਵਧਾ ਦਿੱਤਾ ਹੈ। ਚਾਲੂ ਵਿੱਤੀ ਸਾਲ 2019-20 'ਚ ਫਿਸਕਲ ਘਾਟਾ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 3.6 ਫੀਸਦੀ 'ਤੇ ਰਹਿ ਸਕਦਾ ਹੈ। ਸੁਸਤ ਆਰਥਿਕ ਵਾਧਾ ਅਤੇ ਦਰਾਂ 'ਚ ਕਟੌਤੀ ਨਾਲ ਰਾਜਸਵ ਕੁਲੈਕਸ਼ਨ ਨੂੰ ਹੋਣ ਵਾਲੇ ਨੁਕਸਾਨ ਨੂੰ ਦੇਖਦੇ ਹੋਏ ਫਿਸਕਲ ਘਾਟੇ ਦੇ ਅਨੁਮਾਨ ਨੂੰ ਵਧਾਇਆ ਗਿਆ ਹੈ। ਪਹਿਲਾਂ ਇਸ ਦੇ ਜੀ.ਡੀ.ਪੀ. ਦੇ 3.4 ਫੀਸਦੀ 'ਤੇ ਰਹਿਣ ਦਾ ਅਨੁਮਾਨ ਜਤਾਇਆ ਗਿਆ ਸੀ।
ਫਿੱਚ ਸਾਲਊਸ਼ਨਸ ਨੇ ਕਿਹਾ ਕਿ ਜੀ.ਐੱਸ.ਟੀ. ਕੁਲੈਕਸ਼ਨ ਅਤੇ ਕਾਰਪੋਰੇਟ ਟੈਕਸ ਭੰਡਾਰ 'ਚ ਕਮੀ ਆਉਣ ਦੀ ਵਜ੍ਹਾ ਨਾਲ ਫਿਸਕਲ ਭੰਡਾਰ 2019-20 ਦੇ ਬਜਟ ਅਨੁਮਾਨ ਤੋਂ ਘੱਟ ਰਹਿ ਸਕਦਾ ਹੈ। ਫਿੱਚ ਨੇ ਕਿਹਾ ਕਿ ਇਸ ਨੂੰ ਦੇਖਦੇ ਹੋਏ ਅਸੀਂ 2019-20 ਲਈ ਆਪਣੇ ਫਿਸਕਲ ਘਾਟੇ ਦੇ ਅਨੁਮਾਨ ਨੂੰ 3.4 ਫੀਸਦੀ ਤੋਂ ਵਧਾ ਕੇ 3.6 ਫੀਸਦੀ ਕਰ ਰਹੇ ਹਾਂ। ਖੋਜ ਫਰਮ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਫਿਸਕਲ ਖਰਚ 'ਚ ਕਟੌਤੀ ਨਹੀਂ ਕਰਨ ਦੀ ਮੰਸ਼ਾ ਦੇ ਦੌਰਾਨ ਸੁਸਤ ਆਰਥਿਕ ਵਾਧਾ ਅਤੇ ਸਰਕਾਰ ਦੇ ਕਾਰਪੋਰੇਟ ਟੈਕਸ ਦੀ ਦਰ 'ਚ ਕਟੌਤੀ ਨਾਲ ਰਾਜਸਵ ਕੁਲੈਕਸ਼ਨ ਘੱਟ ਰਹੇਗਾ। ਇਸ ਵਜ੍ਹਾ ਨਾਲ ਅਸੀਂ ਫਿਸਕਲ ਘਾਟੇ ਦੇ ਅਨੁਮਾਨ ਨੂੰ ਵਧਾਇਆ ਹੈ।
ਵਰਣਨਯੋਗ ਹੈ ਕਿ ਮੋਦੀ ਸਰਕਾਰ ਨੇ ਬੀਤੀ 20 ਸਤੰਬਰ ਨੂੰ ਘਰੇਲੂ ਕੰਪਨੀਆਂ ਲਈ ਕਾਰਪੋਰੇਟ ਟੈਕਸ ਦੀ ਦਰ ਨੂੰ 30 ਫੀਸਦੀ ਤੋਂ ਘਟਾ ਕੇ 22 ਫੀਸਦੀ ਕਰ ਦਿੱਤਾ ਹੈ। ਇਸ ਕਦਮ ਨਾਲ 2019-20 ਦੇ ਦੌਰਾਨ ਸਰਕਾਰ ਨੂੰ 1.45 ਲੱਖ ਕਰੋੜ ਰੁਪਏ ਦੇ ਰਾਜਸਵ ਨੂੰ ਹਾਨੀ ਹੋਣ ਦਾ ਅਨੁਮਾਨ ਹੈ। ਫਿੱਚ ਨੇ ਕਿਹਾ ਕਿ ਅਸੀਂ ਰਾਜਸਵ ਵਾਧੇ ਦੇ ਆਪਣੇ ਅਨੁਮਾਨ ਨੂੰ ਵੀ ਸੰਸ਼ੋਧਿਤ ਕਰਕੇ 13.1 ਫੀਸਦੀ ਤੋਂ 8.3 ਫੀਸਦੀ ਕਰ ਰਹੇ ਹਾਂ। ਇਹ ਸਰਕਾਰ ਦੇ 13.2 ਫੀਸਦੀ ਵਾਧੇ ਦੇ ਬਜਟ ਅਨੁਮਾਨ ਤੋਂ ਕਾਫੀ ਘੱਟ ਹੈ।


Aarti dhillon

Content Editor

Related News