ਜਿਓ ਦੇ ਵਾਧੇ ਨਾਲ ਹੋਰ ਕੰਪਨੀਆਂ ਦੇ ਪ੍ਰਦਰਸ਼ਨ ''ਤੇ ਅਸਰ : ਫਿਚ

08/06/2019 10:15:32 AM

ਮੁੰਬਈ—ਰਿਲਾਇੰਸ ਜਿਓ ਦੇ ਆਕਰਮਕ ਰੂਪ ਨਾਲ ਅੱਗੇ ਵਧਣ ਦਾ ਅਸਰ ਹੁਣ ਦੂਰਸੰਚਾਰ ਖੇਤਰ 'ਤੇ ਦਿਖਣ ਲੱਗਿਆ ਹੈ। ਵੋਡਾਫੋਨ ਆਈਡੀਆ ਜਿਥੇ ਇਸ ਤਰ੍ਹਾਂ ਤੇਜ਼ੀ ਨਾਲ ਪ੍ਰਭਾਵਿਤ ਹੋ ਰਹੀ ਹੈ ਉੱਧਰ ਭਾਰਤੀ ਏਅਰਟੈੱਲ ਬਸ ਕਿਸੇ ਤਰ੍ਹਾਂ ਸੰਭਲਦੀ ਨਜ਼ਰ ਆ ਰਹੀ ਹੈ। ਸੋਮਵਾਰ ਨੂੰ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਭਰਪੂਰ ਨਿਵੇਸ਼ ਦੇ ਨਾਲ ਦੂਰਸੰਚਾਰ ਬਾਜ਼ਾਰ 'ਚ ਉਤਰੀ ਜਿਓ ਦਾ ਅਸਰ ਸਾਰੀਆਂ ਕੰਪਨੀਆਂ 'ਤੇ ਪਿਆ ਹੈ। ਇਸ ਦੀ ਵਜ੍ਹਾ ਨਾਲ ਇਕ ਪਾਸੇ ਜਿਥੇ ਕੁਝ ਕੰਪਨੀਆਂ ਨੂੰ ਰਲੇਵੇਂ ਦਾ ਰਸਤਾ ਅਪਣਾਉਣਾ ਪਿਆ, ਉੱਧਰ ਦੂਜੇ ਪਾਸੇ ਕੁਝ ਕੰਪਨੀਆਂ ਨੂੰ ਦਿਵਾਲਾ ਦਸਤਾਵੇਜ਼ ਦਾਖਿਲ ਕਰਨੇ ਪਏ।
ਸੰਸਾਰਕ ਰੇਟਿੰਗ ਏਜੰਸੀ ਫਿਚ ਨੇ ਇਕ ਨੋਟ 'ਚ ਕਿਹਾ ਕਿ ਜੂਨ ਤਿਮਾਹੀ 'ਚ ਵੋਡਾਫੋਨ ਆਈਡਆ ਨੂੰ ਆਪਣੀ ਬਾਜ਼ਾਰ ਹਿੱਸੇਦਾਰੀ ਦਾ ਇਕ ਅੰਸ਼ ਜਿਓ ਤੋਂ ਗਵਾਉਣਾ ਪਿਆ ਹੈ। ਇਸ ਦੌਰਾਨ ਉਸ ਦੇ ਵਿੱਤੀ ਨਤੀਜਿਆਂ 'ਤੇ ਵੀ ਇਕ ਦਾ ਅਸਰ ਦਿਸਿਆ ਹੈ। ਉੱਧਰ ਏਅਰਟੈੱਲ ਆਪਣੇ ਆਪਣੇ ਨੂੰ ਕਿਸੀ ਤਰ੍ਹਾਂ ਬਚਾਏ ਰਹਿ ਸਕੀ ਹੈ। 
ਫਿਚ ਦਾ ਅਨੁਮਾਨ ਹੈ ਕਿ ਜਿਓ, ਵੋਡਾਫੋਨ ਆਈਡੀਆ ਦੇ ਬਾਅਦ ਦੇਸ਼ ਦੀ ਤੀਜੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਦੇਸ਼ 'ਚ ਇਸ ਸਾਲ ਤੋਂ ਸੰਚਾਲਨ ਲਾਭ 'ਚ ਵਾਧਾ ਦਿਖਾਉਣ ਲੱਗੇਗੀ। ਇਸ ਦੀ ਵਜ੍ਹਾ ਉਸ ਦੇ ਪ੍ਰਤੀ ਵਿਅਕਤੀ ਔਸਤ ਆਮਦਨ 'ਚ ਸੁਧਾਰ, ਮੁਕਾਬਲੇ 'ਚ ਕਮੀ ਆਉਣਾ ਅਤੇ ਲਾਗਤ 'ਚ ਬਚਤ ਹੋਣਾ ਹੈ। 
ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ 'ਚ ਏਅਰਟੈੱਲ ਦਾ ਸੰਚਾਨਲ ਲਾਭ ਇਸ 'ਚ ਪਿਛਲੀ ਤਿਮਾਹੀ (ਜਨਵਰੀ-ਮਾਰਚ) ਦੇ ਮੁਕਾਬਲੇ ਸੱਤ ਫੀਸਦੀ ਚੜ੍ਹਿਆ ਹੈ। ਉੱਧਰ ਵੋਡਾਫੋਨ ਦੀ ਆਮਦਨ ਚਾਰ ਫੀਸਦੀ ਡਿੱਗੀ ਹੈ, ਜਦੋਂਕਿ ਉਸ ਦਾ ਸੰਚਾਲਨ ਲਾਭ 22 ਫੀਸਦੀ ਘਟਿਆ ਹੈ। ਇੰਨਾ ਹੀ ਨਹੀਂ ਇਸ ਸਮੇਂ 'ਚ ਉਸ ਦੇ 1.4 ਕਰੋੜ ਕਨੈਕਸ਼ਨ ਵੀ ਘਟ ਹੋਏ ਹਨ। ਇਸ ਦੌਰਾਨ ਜਿਓ ਦੀ ਆਮਦਨ 'ਚ 44 ਫੀਸਦੀ ਅਤੇ ਸੰਚਾਲਨ ਲਾਭ 'ਚ 37 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ।


Aarti dhillon

Content Editor

Related News