ਫਿਸਕਲ ਘਾਟਾ ਜਨਵਰੀ ਅੰਤ ''ਚ ਬਜਟ ਅਨੁਮਾਨ ਦੇ 128.5 ਫੀਸਦੀ ''ਤੇ ਪਹੁੰਚਿਆ

02/29/2020 10:16:59 AM

ਨਵੀਂ ਦਿੱਲੀ—ਦੇਸ਼ ਦਾ ਫਿਸਕਲ ਘਾਟਾ ਜਨਵਰੀ ਅੰਤ 'ਚ ਪੂਰੇ ਸਾਲ ਲਈ ਤੈਅ ਅਨੁਮਾਨ ਦੇ 128.5 ਫੀਸਦੀ ਤੱਕ ਪਹੁੰਚ ਗਿਆ ਹੈ | ਲੇਖਾ ਮਹਾਕੰਟਰੋਲ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ | ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ ਘਾਟਾ ਸੰਸ਼ੋਧਿਤ ਬਜਟੀ ਅਨੁਮਾਨ ਦਾ 121.5 ਫੀਸਦੀ ਰਿਹਾ ਸੀ | ਫਿਸਕਲ ਘਾਟਾ ਸਰਕਾਰ ਦੇ ਕੁੱਲ ਖਰਚ ਅਤੇ ਪ੍ਰਾਪਤੀ ਦੇ ਵਿਚਕਾਰ ਅੰਤਰ ਨੂੰ ਦਰਸਾਉਂਦਾ ਹੈ | ਵਾਸਤਵਿਕ ਰੂਪ ਨਾਲ ਇਹ ਘਾਟਾ 9,85,472 ਕਰੋੜ ਰੁਪਏ ਰਿਹਾ |
ਸਰਕਾਰ ਨੇ 31 ਮਾਰਚ 2020 ਨੂੰ ਖਤਮ ਵਿੱਤੀ ਸਾਲ ਦੇ ਦੌਰਾਨ ਫਿਸਕਲ ਘਾਟਾ 7,66,846 ਕਰੋੜ ਰੁਪਏ ਰਹਿਣ ਦਾ ਬਜਟ ਅਨੁਮਾਨ ਰੱਖਿਆ ਹੈ | ਇਸ ਮਹੀਨੇ ਸੰਸਦ 'ਚ ਪੇਸ਼ ਬਜਟ 'ਚ ਵਿੱਤੀ ਮੰਤਰੀ ਨਿਰਮਲਾ ਸੀਤਾਰਮਨ ਨੇ ਚਾਲੂ ਵਿੱਤੀ ਸਾਲ ਲਈ ਫਿਸਕਲ ਘਾਟੇ ਦੇ ਅਨੁਮਾਨ ਨੂੰ 3.3 ਫੀਸਦੀ ਤੋਂ ਵਧਾ ਕੇ 3.8 ਫੀਸਦੀ ਕਰ ਦਿੱਤਾ | ਇਸ ਦਾ ਕਾਰਨ ਰਾਜਸਵ ਕੁਲੈਕਸ਼ਨ 'ਚ ਕਮੀ ਦੱਸੀ ਗਈ ਹੈ | 
ਲੇਖਾ ਮਹਾਕੰਟਰੋਲ ਦੇ ਮਾਸਿਕ ਲੇਖਾ ਅੰਕੜੇ ਮੁਤਾਬਕ ਰਾਜਸਵ ਪ੍ਰਾਪਤੀ ਅਪ੍ਰੈਲ-ਜਨਵਰੀ 'ਚ 12.5 ਲੱਖ ਕਰੋੜ ਰੁਪਏ ਰਹੀ | ਇਹ ਚਾਲੂ ਵਿੱਤੀ ਸਾਲ ਦੇ ਸੰਸ਼ੋਧਿਤ ਅਨੁਮਾਨ ਦਾ 67.6 ਫੀਸਦੀ ਹੈ | 
ਇਕ ਸਾਲ ਪਹਿਲਾਂ ਇਸ ਮਿਆਦ 'ਚ ਇਹ ਸੰਸ਼ੋਧਿਤ ਅਨੁਮਾਨ ਦਾ 68.3 ਫੀਸਦੀ ਰਿਹਾ ਸੀ | ਇਸ ਮਿਆਦ 'ਚ ਕੁੱਲ ਪ੍ਰਾਪਤੀ ਸੰਸ਼ੋਧਿਤ ਅਨੁਮਾਨ ਦਾ 66.4 ਫੀਸਦੀ ਰਹੀ, ਜੋ ਇਕ ਸਾਲ ਪਹਿਲਾਂ ਇਸ ਮਿਆਦ 'ਚ 67.5 ਫੀਸਦੀ ਸੀ | ਸੀ.ਜੀ.ਏ. ਦੇ ਅਨੁਸਾਰ ਜਨਵਰੀ ਅੰਤ ਤੱਕ ਕੁੱਲ ਖਰਚ 22.68 ਲੱਖ ਕਰੋੜ ਰੁਪਏ ਰਿਹਾ ਜੋ ਸੰਸ਼ੋਧਿਤ ਅਨੁਮਾਨ ਦਾ 84.1 ਫੀਸਦੀ ਹੈ | ਇਕ ਸਾਲ ਪਹਿਲਾਂ ਇਸ ਮਿਆਦ 'ਚ ਇਹ 81.5 ਫੀਸਦੀ ਸੀ |

Aarti dhillon

This news is Content Editor Aarti dhillon