ਫਿਸਕਲ ਘਾਟਾ ਸਤੰਬਰ ਤੱਕ ਬਜਟ ਅਨੁਮਾਨ ਦੇ 93 ਫੀਸਦੀ ''ਤੇ ਪਹੁੰਚਿਆ

11/01/2019 10:42:58 AM

ਨਵੀਂ ਦਿੱਲੀ—ਦੇਸ਼ ਦਾ ਫਿਸਕਲ ਘਾਟਾ ਸਤੰਬਰ ਮਹੀਨੇ ਦੇ ਅੰਤ ਤੱਕ ਚਾਲੂ ਵਿੱਤੀ ਸਾਲ ਦੇ ਬਜਟ ਅਨੁਮਾਨ ਦੇ ਕਰੀਬ 93 ਫੀਸਦੀ ਦੇ ਬਰਾਬਰ 'ਤੇ ਪਹੁੰਚ ਗਿਆ ਹੈ। ਵੀਰਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ 'ਚ ਇਸ ਦੀ ਜਾਣਕਾਰੀ ਦਿੱਤੀ ਗਈ। ਪਿਛਲੇ ਵਿੱਤੀ ਸਾਲ 'ਚ ਇਹ ਸਤੰਬਰ ਅੰਤ ਤੱਕ ਬਜਟ ਅਨੁਮਾਨ ਦੇ 95.30 ਫੀਸਦੀ 'ਤੇ ਸੀ। ਮਹਾਲੇਖਾ ਕੰਟਰੋਲ ਵਲੋਂ ਜਾਰੀ ਅੰਕੜਿਆਂ ਮੁਤਾਬਕ 30 ਸਤੰਬਰ ਦੀ ਸਥਿਤੀ ਦੇ ਅਨੁਸਾਰ ਫਿਸਕਲ ਘਾਟਾ (ਸਰਕਾਰ ਦੇ ਖਰਚ ਅਤੇ ਰਾਜਸਵ ਦੇ ਵਿਚਕਾਰ ਦੀ ਡੂੰਘਾਈ) 6,51,554 ਕਰੋੜ ਰੁਪਏ ਸੀ। ਸਰਕਾਰ ਨੇ ਚਾਲੂ ਵਿੱਤੀ ਸਾਲ 'ਚ ਫਿਸਕਲ ਘਾਟਾ 7.03 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਪ੍ਰਗਟ ਕੀਤਾ ਹੈ। ਸਰਕਾਰ ਦਾ ਟੀਚਾ ਫਿਸਕਲ ਘਾਟੇ ਨੂੰ ਕੁੱਲ ਘਰੇਲੂ ਉਤਪਾਦ ਦੇ 3.30 ਫੀਸਦੀ 'ਤੇ ਸੀਮਿਤ ਰੱਖਣ ਦਾ ਹੈ। ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ ਤੋਂ ਅਪ੍ਰੈਲ ਤੋਂ ਸਤੰਬਰ ਦੌਰਾਨ ਰਾਜਸਵ ਸੰਗ੍ਰਹਿ ਬਜਟ ਅਨੁਮਾਨ ਦਾ 41.60 ਫੀਸਦੀ ਰਿਹਾ। ਪਿਛਲੇ ਵਿੱਤੀ ਸਾਲ 'ਚ ਸਾਮਾਨ ਸਮੇਂ 'ਚ ਇਹ 40.10 ਫੀਸਦੀ ਰਿਹਾ ਸੀ। ਇਸ ਦੌਰਾਨ 8,16,467 ਕਰੋੜ ਰੁਪਏ ਦੇ ਰਾਜਸਵ ਦਾ ਸੰਗ੍ਰਹਿ ਹੋਇਆ। ਪੂਰੇ ਵਿੱਤੀ ਸਾਲ 'ਚ 19.62 ਲੱਖ ਕਰੋੜ ਰੁਪਏ ਦਾ ਰਾਜਸਵ ਜਮ੍ਹਾ ਹੋਣ ਦਾ ਅਨੁਮਾਨ ਹੈ। ਇਸ ਦੌਰਾਨ ਕੁੱਲ ਪੂੰਜੀਗਤ ਖਰਚ ਬਜਟ ਅਨੁਮਾਨ ਦਾ 55.5 ਫੀਸਦੀ ਰਿਹਾ, ਜੋ ਪਿਛਲੇ ਵਿੱਤੀ ਸਾਲ 'ਚ 54.20 ਫੀਸਦੀ ਰਿਹਾ ਸੀ। ਕੁੱਲ ਖਰਚ ਬਜਟ ਅਨੁਮਾਨ ਦਾ 53.40 ਫੀਸਦੀ ਭਾਵ 14.88 ਲੱਖ ਕਰੋੜ ਰੁਪਏ ਰਿਹਾ। ਸਰਕਾਰ ਨੇ ਆਮ ਬਜਟ 'ਚ ਪੂਰੇ ਵਿੱਤੀ ਸਾਲ 'ਚ ਕੁੱਲ ਖਰਚ 27.86 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਪ੍ਰਗਟ ਕੀਤਾ ਹੈ।


Aarti dhillon

Content Editor

Related News