ਵਿੱਤ ਮੰਤਰਾਲਾ ਨੇ 5 ਰਾਜਾਂ ਨੂੰ 16,728 ਕਰੋੜ ਰੁਪਏ ਜੁਟਾਉਣ ਦੀ ਮਨਜ਼ੂਰੀ ਦਿੱਤੀ

12/20/2020 3:35:44 PM

ਨਵੀਂ ਦਿੱਲੀ- ਵਿੱਤ ਮੰਤਰਾਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਤਾਮਿਲਨਾਡੂ ਤੇ ਤੇਲੰਗਾਨਾ ਸਮੇਤ ਪੰਜ ਸੂਬਿਆਂ ਨੂੰ ਬਾਜ਼ਾਰ ਤੋਂ 16,728 ਕਰੋੜ ਰੁਪਏ ਦਾ ਵਾਧੂ ਕਰਜ਼ ਜਟਾਉਣ ਦੀ ਛੋਟ ਦਿੱਤੀ ਗਈ ਹੈ। ਇਨ੍ਹਾਂ ਸੂਬਿਆਂ ਨੂੰ ਇਹ ਛੋਟ ਆਪਣੇ ਇੱਥੇ ਕਾਰੋਬਾਰ ਆਸਾਨੀ ਦੀਆਂ ਸ਼ਰਤਾਂ ਪੂਰੀ ਕਰਨ 'ਤੇ ਮਿਲੀ ਹੈ।

ਇਨ੍ਹਾਂ ਸੂਬਿਆਂ ਵਿਚ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮੱਧ ਪ੍ਰਦੇਸ਼ ਵੀ ਸ਼ਾਮਲ ਹਨ। ਸਰਕਾਰ ਨੇ ਮਈ ਵਿਚ ਸੂਬਿਆਂ ਨੂੰ ਨੀਤੀਗਤ ਸੁਧਾਰਾਂ ਦੇ ਲਾਗੂਕਰਨ ਦੀ ਸ਼ਰਤ 'ਤੇ ਵਾਧੂ ਕਰਜ਼ ਜੁਟਾਉਣ ਦੀ ਛੋਟ ਦਿੱਤੀ ਸੀ। ਇਸ ਵਿਚ ਕਾਰੋਬਾਰ ਸਰਲਤਾ ਦੀ ਵੀ ਸ਼ਰਤ ਹੈ।

ਵਿੱਤ ਮੰਤਰਾਲਾ ਨੇ ਕਿਹਾ ਕਿ ਇਨ੍ਹਾਂ ਪੰਜਾਂ ਸੂਬਿਆਂ ਨੇ ਕਾਰੋਬਾਰ ਕਰਨ ਵਿਚ ਆਸਾਨੀ ਦੀ ਸ਼ਰਤ ਪੂਰੀ ਕੀਤੀ ਹੈ। ਇਸ ਦੇ ਆਧਾਰ 'ਤੇ ਉਨ੍ਹਾਂ ਨੂੰ ਕੁੱਲ ਮਿਲਾ ਕੇ 16,728 ਕਰੋੜ ਰੁਪਏ ਦਾ ਵਾਧੂ ਕਰਜ਼ਾ ਚੁੱਕਣ ਦਾ ਵਿਕਲਪ ਦਿੱਤਾ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਐਕਟ ਦੇ ਤਹਿਤ ਸੂਬਿਆਂ ਨੂੰ ਆਪਣੇ ਕਰਜ਼ੇ ਨੂੰ ਆਪਣੇ ਕੁੱਲ ਘਰੇਲੂ ਉਤਪਾਦ (ਐੱਸ. ਜੀ. ਡੀ. ਪੀ.) ਦੇ ਤਿੰਨ ਫ਼ੀਸਦੀ ਤੱਕ ਸੀਮਤ ਕਰਨਾ ਹੁੰਦਾ ਹੈ। ਮਈ ਵਿਚ ਕੋਵਿਡ-19 ਦੇ ਸੰਕਟ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਵੱਖ-ਵੱਖ ਸੁਧਾਰਵਾਦੀ ਸ਼ਰਤਾਂ ਨਾਲ ਸੂਬਿਆਂ ਦੇ ਕਰਜ਼ੇ ਦੀ ਸੀਮਾ ਨੂੰ 2 ਫ਼ੀਸਦੀ ਤੱਕ ਵਧਾਉਣ ਦਾ ਐਲਾਨ ਕੀਤਾ ਸੀ।


Sanjeev

Content Editor

Related News