ਅਜਿਹੇ ਵਿੱਤ ਮੰਤਰੀ ਜਿਨ੍ਹਾਂ ਦੇ ਨਾਮ ਹੈ ਸਭ ਤੋਂ ਜ਼ਿਆਦਾ ਵਾਰ ਬਜਟ ਪੇਸ਼ ਕਰਨ ਦਾ ਰਿਕਾਰਡ

01/24/2020 1:33:27 PM

ਨਵੀਂ ਦਿੱਲੀ —  ਮੋਦੀ ਸਰਕਾਰ ਆਪਣੇ ਦੂਜੇ ਕਾਰਜਕਾਲ ਦਾ ਦੂਜਾ ਬਜਟ ਬਜਟ ਸ਼ਨੀਵਾਰ 1 ਫਰਵਰੀ ਨੂੰ ਪੇਸ਼ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਦੇਸ਼ ਦੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਵੀ ਇਹ ਵਿੱਤੀ ਸਾਲ 2020-21 ਲਈ ਦੂਜਾ ਬਜਟ ਹੋਵੇਗਾ। ਜੁਲਾਈ 2019 ਦਾ ਬਜਟ ਵੀ ਨਿਰਮਲਾ ਸੀਤਾਰਮਨ ਨੇ ਹੀ ਪੇਸ਼ ਕੀਤਾ ਸੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੋਕ ਬਜਟ ਤੋਂ ਵੱਡੀਆਂ ਆਸਾਂ ਲਗਾ ਰਹੇ ਹਨ। ਕਈ ਵਾਰ ਬਜਟ ਦੀ ਪਛਾਣ ਸਿਰਫ ਯੋਜਨਾਵਾਂ, ਰਿਅਇਤਾਂ ਲਈ ਹੀ ਨਹੀਂ ਸਗੋਂ ਹੋਰ ਕਈ ਕਾਰਨਾਂ ਕਰਕੇ ਚਰਚਾ 'ਚ ਆ ਜਾਂਦਾ ਹੈ। ਪਿਛਲੇ ਕੁਝ ਸਾਲਾਂ ਦੇ ਬਜਟ ਕਿਸੇ ਹੋਰ ਕਾਰਨ ਨਹੀਂ ਸਗੋਂ ਵਿੱਤ ਮੰਤਰੀਅÎ ਵੱਲੋਂ ਪੇਸ਼ ਕੀਤੇ ਜਾਣ ਕਾਰਨ ਆਪਣੀ ਵੱਖਰੀ ਛਾਪ ਛੱਡਣ 'ਚ ਕਾਮਯਾਬ ਰਹੇ ਹਨ। ਭਾਰਤੀ ਬਜਟ ਦੀ ਕਹਾਣੀ ਵੀ ਅਜਿਹੀ ਹੀ ਹੈ। ਇਸ 'ਚ ਇਕ ਨਾਮ ਸਾਹਮਣੇ ਆਉਂਦਾ ਹੈ ਉਹ ਹੈ ਮੋਰਾਰਜੀ ਦੇਸਾਈ ਦਾ। ਉਹ ਇੱਕ ਅਜਿਹੇ ਵਿੱਤ ਮੰਤਰੀ ਸਨ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਵਾਰ ਬਜਟ ਪੇਸ਼ ਕੀਤਾ। ਬਜਟ ਪੇਸ਼ ਕਰਨ ਤੋਂ ਇਲਾਵਾ ਵੀ ਉਨ੍ਹਾਂ ਦੇ ਨਾਮ 'ਤੇ ਕਈ ਦਿਲਚਸਪ ਰਿਕਾਰਡ ਹਨ।

ਸਾਬਕਾ ਵਿੱਤ ਮੰਤਰੀ ਮੋਰਾਰਜੀ ਦੇਸਾਈ ਰਿਕਾਰਡ

- ਸਭ ਤੋਂ ਜ਼ਿਆਦਾ ਵਾਰ ਬਜਟ ਪੇਸ਼ ਕਰਨ ਦਾ ਰਿਕਾਰਡ ਸਾਬਕਾ ਵਿੱਤ ਮੰਤਰੀ ਮੋਰਾਰਚਜੀ ਦੇਸਾਈ ਦੇ ਨਾਮ ਹੈ। ਉਨ੍ਹਾਂ ਨੇ 2 ਵਾਰ ਅੰਤਰਿਮ ਬਜਟ ਪੇਸ਼ ਕੀਤਾ ਅਤੇ ਕੁੱਲ 10 ਵਾਰ ਆਮ ਬਜਟ ਪੇਸ਼ ਕੀਤਾ। ਮੋਰਾਰਜੀ ਦੇਸਾਈ ਨੇ 1959 ਤੋਂ 1963 ਤੱਕ ਹਰ ਸਾਲ ਬਜਟ ਪੇਸ਼ ਕੀਤਾ। ਉਨ੍ਹਾਂ ਦਾ ਦੂਜਾ ਕਾਰਜਕਾਲ 1967 ਤੋਂ 1969 ਵਿਚਕਾਰ ਸੀ। ਉਨ੍ਹਾਂ ਨੇ 1962-63 ਅਤੇ 1967-68 ਲਈ ਦੋ ਵਾਰ ਅੰਤਰਿਮ ਬਜਟ ਪੇਸ਼ ਕੀਤਾ। 1964 ਅਤੇ 1968 ਦੋਵਾਂ ਵਾਰ ਲੀਪ ਸਾਲ 'ਚ ਦੇਸਾਈ ਨੇ ਆਪਣੇ ਜਨਮਦਿਨ ਯਾਨੀ ਕਿ 29 ਫਰਵਰੀ ਨੂੰ ਬਜਟ ਪੇਸ਼ ਕੀਤਾ ਸੀ। 

ਮੋਰਾਰਜੀ ਦੇਸਾਈ ਇਕਲੌਤੇ ਸਾਬਕਾ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਨੇ ਸਭ ਤੋਂ ਵੱਧ ਵਾਰ ਬਜਟ ਪੇਸ਼ ਕੀਤਾ ਸੀ। ਸਿਰਫ ਇੰਨਾ ਹੀ ਨਹੀਂ ਉਨ੍ਹਾਂ ਨੇ ਦੋ ਵਾਰ ਆਪਣੇ ਜਨਮਦਿਨ 'ਤੇ ਬਜਟ ਪੇਸ਼ ਕੀਤਾ ਸੀ। ਦਰਅਸਲ ਲੀਪ ਸਾਲ ਨੂੰ ਛੱਡ ਦਈਏ ਤਾਂ ਫਰਵਰੀ ਦੇ ਮਹੀਨੇ 28 ਦਿਨ ਹੁੰਦੇ ਹਨ, ਪਰ ਮੋਰਾਰਜੀ ਦਾ ਜਨਮ 29 ਫਰਵਰੀ ਨੂੰ ਹੋਇਆ ਸੀ। ਇਸ ਕਾਰਨ ਉਨ੍ਹਾਂ ਨੇ ਦੋ ਵਾਰ 29 ਫਰਵਰੀ ਨੂੰ ਬਜਟ ਪੇਸ਼ ਕੀਤਾ।

- ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦੇ ਨਾਮ 9 ਵਾਰ ਬਜਟ ਪੇਸ਼ ਕਰਨ ਦਾ ਰਿਕਾਰਡ ਦਰਜ ਹੈ। 

- ਪ੍ਰਣਬ ਮੁਖਰਜੀ, ਯਸ਼ਵੰਤ ਸਿਨਹਾ, ਯਸ਼ਵੰਤਰਾਵ ਬਲਵੰਤਰਾਵ ਅਤੇ ਸੀ.ਡੀ. ਦੇਸ਼ਮੁੱਖ ਨੇ 7-7 ਵਾਰ ਆਮ ਬਜਟ ਪੇਸ਼ ਕੀਤਾ। ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਬਜਟ ਪੇਸ਼ ਕਰਨ ਦਾ ਸਮਾਂ ਸ਼ਾਮ 5 ਵਜੇ ਤੋਂ ਬਦਲ ਕੇ ਸਵੇਰੇ 11 ਵਜੇ ਕਰ ਦਿੱਤਾ ਸੀ।

- ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗÎਾਂਧੀ, ਚਰਨ ਸਿੰਘ, ਐਨ ਡੀ ਤਿਵਾੜੀ, ਮਧੂ ਦੰਡਵਤੇ, ਐਸ.ਬੀ.ਚੁਹਾਨ ਅਤੇ ਸਚਿੰਦਰਾ ਚੌਧਰੀ ਨੇ ਆਪਣੇ ਵਿੱਤ ਮੰਤਰੀ ਰਹਿੰਦੇ ਇਕ ਵਾਰ ਆਮ ਬਜਟ  ਪੇਸ਼ ਕੀਤਾ। ਇੰਦਰਾ ਗਾਂਧੀ ਦੇਸ਼ ਦੇ ਇਤਿਹਾਸ ਵਿਚ ਵਿੱਤ ਮੰਤਰੀ ਬਣਨ ਵਾਲੀ ਪਹਿਲੀ ਔਰਤ ਸੀ। ਹੁਣ ਸਾਲ 2019 ਵਿਚ ਨਿਰਮਲਾ ਸੀਤਾਰਮਨ ਦੇਸ਼ ਦੀ ਦੂਜੀ ਮਹਿਲਾ ਵਿੱਤ ਮੰਤਰੀ ਬਣੀ ਹੈ।

ਪਹਿਲੇ ਬਜਟ ਦੀ ਕਹਾਣੀ

ਭਾਰਤ ਨੂੰ ਸੁਤੰਤਰਤਾ ਮਿਲਣ ਤੋਂ ਬਾਅਦ ਤਿੰਨ ਮਹੀਨਿਆਂ ਅੰਦਰ ਬਜਟ ਪੇਸ਼ ਕਰ ਦਿੱਤਾ ਸੀ। ਪਰ ਇਹ ਦੇਸ਼ ਦੇ ਪਹਿਲਾਂ ਪੂਰਨ ਬਜਟ ਨਹੀਂ ਸੀ। ਅਸਲ 'ਚ ਇਹ ਅਰਥਵਿਵਸਥਾ ਦੀ ਸਮੀਖਿਆ ਸੀ। ਇਸ ਬਜਟ ਵਿਚ ਕਿਸੇ ਟੈਕਸ ਦਾ ਪ੍ਰਸਤਾਵ ਪੇਸ਼ ਨਹੀਂ ਕੀਤਾ ਗਿਆ ਸੀ ਕਿਉਂਕਿ 1948-49 ਦਾ ਬਜਟ ਸਿਰਫ 95 ਦਿਨ ਦੂਰ ਸੀ। ਜ਼ਿਕਰਯੋਗ ਹੈ ਕਿ ਪਹਿਲੇ ਬਜਟ ਦੇ ਕੁਝ ਦਿਨ ਬਾਅਦ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਮਤਭੇਦ ਹੋਣ ਕਾਰਨ ਸ਼ੈੱਟੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸ਼ੈੱਟੀ ਦੇ ਜਾਣ ਦੇ ਬਾਅਦ ਦੇ ਸੀ.ਨਿਯੋਗੀ ਨੇ 35 ਦਿਨਾਂ ਲਈ ਵਿੱਤ ਮੰਤਰਾਲੇ ਦਾ ਕਾਰਜਕਾਲ ਸੰਭਾਲਿਆ ਸੀ।