ਯੈੱਸ ਬੈਂਕ 'ਤੇ ਵਿੱਤ ਮੰਤਰੀ ਦਾ ਬਿਆਨ ਨਹੀਂ ਡੁੱਬੇਗਾ ਕਿਸੇ ਦਾ ਪੈਸਾ

03/06/2020 2:07:08 PM

ਨਵੀਂ ਦਿੱਲੀ—ਦੇਸ਼ ਦੇ ਪ੍ਰਾਈਵੇਟ ਸੈਕਟਰ ਦੇ ਯੈੱਸ ਬੈਂਕ ਨੂੰ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕਿਸੇ ਦਾ ਪੈਸਾ ਨਹੀਂ ਡੁੱਬੇਗਾ | ਉਨ੍ਹਾਂ ਕਿਹਾ ਕਿ ਲਗਾਤਾਰ ਆਰ.ਬੀ.ਆਈ. ਦੇ ਟਚ 'ਚ ਬਣੀ ਹੋਈ ਹੈ | ਆਰ.ਬੀ.ਆਈ. ਗਵਰਨਰ ਤੁਰੰਤ ਰਜਿਲਿਊਸ਼ਨ ਪਲਾਨ ਲਿਆਉਣ 'ਤੇ ਕੰਮ ਕਰ ਰਹੇ ਹਨ ਪਰ ਫਿਲਹਾਲ ਇਸ ਦੀ ਡਿਟੇਲਸ ਨਹੀਂ ਦੇ ਸਕਦੇ | ਉਨ੍ਹਾਂ ਨੇ ਕਿਹਾ ਕਿ ਇਹ ਕਦਮ ਡਿਪਾਜ਼ਿਟਰਾਂ ਦੇ ਹਿੱਤ 'ਚ ਚੁੱਕਿਆ ਗਿਆ ਹੈ |
ਯੈੱਸ ਬੈਂਕ ਮਾਮਲੇ ਨੂੰ ਲੈ ਕੇ ਐੱਸ.ਬੀ.ਆਈ. ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਪੈਨਿਕ ਕਰਨ ਦੀ ਲੋੜ ਨਹੀਂ ਹੈ | ਅਸੀਂ ਲੋਕ ਸਿਸਟਮ ਬਣਾ ਰਹੇ ਹਾਂ | ਗਾਹਕਾਂ ਦੇ ਜਮ੍ਹਾ ਕੀਤੇ ਹੋਏ ਪੈਸੇ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ | ਵੋਡਾਫੋਨ ਦੇ ਮੁਖੀਆ ਨੇ ਵੀ ਵਿੱਤ ਮੰਤਰੀ ਨਾਲ ਮੁਲਾਕਾਤ ਦੀ ਪਰ ਮੁਲਾਕਾਤ ਦੇ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ | 
ਵੀਰਵਾਰ ਨੂੰ ਆਰ.ਬੀ.ਆਈ. ਨੇ ਯੈੱਸ ਬੈਂਕ ਨਾਲ 50,000 ਰੁਪਏ ਤੋਂ ਜ਼ਿਆਦਾ ਰਕਮ ਕੱਢਣ 'ਤੇ ਪਾਬੰਦੀ ਲਗਾ ਦਿੱਤੀ ਹੈ | ਕੋਈ ਵੀ ਗਾਹਕ ਆਪਣੇ ਅਕਾਊਾਟ ਤੋਂ 50,000 ਤੋਂ ਜ਼ਿਆਦਾ ਰਕਮ ਨਹੀਂ ਕੱਢ ਸਕਦਾ ਹੈ | ਸਰਕਾਰ ਨੇ 5 ਮਾਰਚ ਤੋਂ 3 ਅਪ੍ਰੈਲ ਦੇ ਵਿਚਕਾਰ ਤੱਕ ਯੈੱਸ ਬੈਂਕ 'ਤੇ ਇਹ ਪਾਬੰਦੀ ਲਗਾਈ ਹੈ | ਜੇਕਰ ਕਿਸੇ ਗਾਹਕ ਦੇ ਕੋਲ 4 ਅਕਾਊਾਟ ਹਨ ਤਾਂ ਉਹ ਸਾਰੇ ਖਾਤਿਆਂ ਨੂੰ ਮਿਲਾ ਕੇ ਵੀ ਸਿਰਫ 50,000 ਰੁਪਏ ਹੀ ਕੱਢ ਸਕਦਾ ਹੈ |


Aarti dhillon

Content Editor

Related News